ਪੰਜਾਬ

punjab

Ludhiana Accident: ਟਰੱਕ ਚਾਲਕ ਨੇ ਮਾਰੀ ਐਕਟਿਵਾ ਸਵਾਰ ਨੂੰ ਟੱਕਰ; ਹੋਈ ਮੌਤ, ਟਰੱਕ ਡਰਾਈਵਰ ਮੌਕੇ 'ਤੇ ਕਾਬੂ

By ETV Bharat Punjabi Team

Published : Oct 20, 2023, 3:01 PM IST

ਤੇਜ਼ ਰਫ਼ਤਾਰ ਕਾਰਨ ਕੋਈ ਨਾ ਕੋਈ ਘਰ ਜ਼ਰੂਰ ਬਰਬਾਦ ਹੁੰਦਾ ਹੈ। ਅੱਜ ਇਸੇ ਕਾਹਲੀ ਨੇ ਇੱਕ ਉਹ ਘਰ ਉਜਾੜ ਦਿੱਤਾ। ਤੇਜ਼ ਰਫ਼ਤਾਰ ਕਾਰਨ ਕਿੱਥੇ ਹਾਦਸਾ ਵਾਪਰਿਆ ਤੇ ਕਿਵੇ ਇੱਕ ਵਿਅਕਤੀ ਦੀ ਮੌਤ ਹੋਈ। ਪੜ੍ਹੋ ਪੂਰੀ ਖ਼ਬਰ

One Person Died In Ludhiana Gill Road Accident
Etv Bharat

ludhiana accident: ਲੁਧਿਆਣਾ ਗਿੱਲ ਰੋਡ 'ਤੇ ਟਰੱਕ ਚਾਲਕ ਨੇ ਮਾਰੀ ਐਕਟਿਵਾ ਸਵਾਰ ਨੂੰ ਟੱਕਰ ਹੋਈ ਮੌਤ, ਟਰੱਕ ਡਰਾਈਵਰ ਮੌਕੇ 'ਤੇ ਕਾਬੂ

ਲੁਧਿਆਣਾ:ਤੇਜ਼ ਰਫ਼ਤਾਰ ਕਾਰਨ ਆਏ ਦਿਨ ਕਿਸੇ ਨਾ ਕਿਸੇ ਦੀ ਮੌਤ ਜ਼ਰੂਰ ਹੁੰਦੀ ਹੈ। ਇੱਕ ਅਜਿਹੀ ਹੀ ਘਟਨਾ ਲੁਧਿਆਣਾ ਦੇ ਗਿੱਲ ਰੋਡ 'ਤੇ ਵਾਪਰੀ ਜਿੱਥੇ ਗਿੱਲ ਰੋਡ ਨਹਿਰ 'ਤੇ ਐਕਟਿਵਾ ਸਵਾਰ ਵਿਅਤਕੀ ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਲੇ ਟਰੱਕ ਨੇ ਟੱਕਰ ਮਾਰ ਦਿੱਤੀ।ਹਾਦਸਾ ਇੰਨ੍ਹਾਂ ਜ਼ਬਰਦਸਤ ਸੀ ਕਿ ਐਕਟਿਵਾ ਸਕੜ 'ਤੇ ਲੱਗੀ ਰੇਲਿੰਗ ਨਾਲ ਟਕਰਾ ਗਈ ਅਤੇ ਐਕਟਿਵਾ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਿਆ। ਭਾਵੇਂ ਕਿ ਲੋਕਾਂ ਵੱਲੋਂ ਮੌਕੇ 'ਤੇ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ।

ਟਰੱਕ ਡਰਾਇਵਰ ਕਾਬੂ: ਇਸ ਤੋਂ ਬਾਅਦ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਉਧਰ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਾਸੀ ਬਰੋਟਾ ਰੋਡ ਸ਼ਿਮਲਾਪੁਰੀ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ’ਤੇ ਲੰਮਾ ਟਰੈਫਿਕ ਜਾਮ ਲੱਗ ਗਿਆ। ਜਿਸ ਕਾਰਨ ਟ੍ਰੈਫਿਕ ਦੇ ਏਐਸਆਈ ਅਸ਼ੋਕ ਕੁਮਾਰ ਮੌਕੇ ’ਤੇ ਪਹੁੰਚੇ। ਮ੍ਰਿਤਕ ਸੰਦੀਪ ਦੀ ਜੇਬ ਵਿੱਚੋਂ ਮਿਲੇ ਸ਼ਨਾਖਤੀ ਕਾਰਡਾਂ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪਰਿਵਾਰਕ ਮੈਂਬਰ ਦੁਖੀ ਹਨ ਅਤੇ ਰੋ ਰਹੇ ਹਨ। ਮ੍ਰਿਤਕ ਸੰਦੀਪ ਕੁਮਾਰ ਇਲੈਕਟ੍ਰੋਨਿਕਸ ਸਮਾਨ ਵੇਚਣ ਦਾ ਕੰਮ ਕਰਦਾ ਹੈ। ਅੱਜ ਸਵੇਰੇ ਉਹ ਕਿਸੇ ਪਾਰਟੀ ਨੂੰ ਮਿਲਣ ਜਾ ਰਿਹਾ ਸੀ ਕਿ ਅਚਾਨਕ ਹਾਦਸਾ ਵਾਪਰ ਗਿਆ। ਸੰਦੀਪ ਦੀਆਂ ਦੋ ਧੀਆਂ ਹਨ ਅਤੇ ਉਹ ਖੁਦ ਤਿੰਨ ਭਰਾ ਹਨ। ਫਿਲਹਾਲ ਪੁਲਿਸ ਨੇ ਸੰਦੀਪ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ABOUT THE AUTHOR

...view details