ਲੁਧਿਆਣਾ:ਜ਼ਿਲ੍ਹੇ ਦੇ ਸੈਂਟਰ ਆ ਗਰੀਨ ਦੇ ਵਿੱਚ ਵੇਖੇ ਗਏ ਤੇਂਦੂਏ ਦਾ 11 ਦਿਨ ਬਾਅਦ ਵੀ ਕੁਝ ਪਤਾ ਨਹੀਂ ਚੱਲ ਸਕਿਆ ਹੈ। ਲੁਧਿਆਣਾ ਤੋਂ ਵਾਇਲਡ ਲਾਈਫ ਅਫਸਰ ਪ੍ਰਿਤਪਾਲ ਸਿੰਘ ਨੇ ਸਾਡੇ ਸਹਿਯੋਗੀ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਸਮਰਾਲਾ ਤੋਂ ਕੁਝ ਦੂਰੀ ਉੱਤੇ ਕੁਝ ਦਿਨ ਪਹਿਲਾਂ ਤੇਂਦੂਏ ਦੀ ਮੂਵਮੈਂਟ ਵੇਖੀ ਗਈ ਸੀ, ਜਿਸ ਤੋਂ ਬਾਅਦ ਉਸ ਦਾ ਕੁਝ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਫਿਰ ਵੀ ਜਾਂਚ ਕਰ ਰਹੇ ਹਾਂ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਵੀਡੀਓ ਸ਼ੇਅਰ ਨਾ ਕਰਨ ਕਿਉਂਕਿ ਉਹ ਫੇਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਫਿਲਹਾਲ ਹਾਲੇ ਤੱਕ ਸਿਰਫ ਇੱਕੋ ਹੀ ਵੀਡੀਓ ਸੈਂਟਰਾ ਗਰੀਨ ਤੋਂ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਸ ਦੀ ਫਿਲਹਾਲ ਕੋਈ ਵੀਡੀਓ ਸਾਹਮਣੇ ਨਹੀਂ ਆਈ ਹੈ, ਲੋਕਾਂ ਦੇ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
Leopard In Ludhiana: 11 ਦਿਨਾਂ ਬਾਅਦ ਵੀ ਨਹੀਂ ਫੜਿਆ ਗਿਆ ਤੇਂਦੂਆ, ਹੁਣ ਸਮਰਾਲਾ ’ਚ ਘਬਰਾਏ ਲੋਕ
11 ਦਿਨ ਬੀਤ ਜਾਣ ਮਗਰੋਂ ਵੀ ਲੁਧਿਆਣਾ ਸੈਂਟਰ ਗਰੀਨ ਵਿੱਚ ਵਿਖਾਈ ਦਿੱਤੇ ਤੇਂਦੂਏ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਮਰਾਲਾ ਨੇੜੇ ਤੇਂਦੂਆ ਦੇਖਿਆ ਗਿਆ ਹੈ। ਉਥੇ ਹੀ ਜੰਗਲਾਤ ਅਫਸਰ ਨੇ ਕਿਹਾ ਕਿ ਲੋਕ ਜਾਅਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੇ ਹਨ, ਜਿਸ ਕਾਰਨ ਇਹ ਅਫ਼ਵਾਹਾਂ ਫੈਲ ਰਹੀਆਂ ਹਨ।
Published : Dec 18, 2023, 3:55 PM IST
ਅਸੀਂ ਲਗਾਤਾਰ ਕਰ ਰਹੇ ਹਾਂ ਭਾਲ: ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਮਰਾਲਾ ਤੋਂ ਅੱਗੇ ਪਿੰਡ ਉਂਜਾਲੀ ਕਲਾਂ ਦੇ ਵਿੱਚ ਗੰਨੇ ਦੇ ਖੇਤਾਂ ਦੇ ਵਿੱਚ ਵੜਦੇ ਹੋਏ ਉਸ ਦੀ ਇੱਕ ਵੀਡੀਓ ਜਰੂਰ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਉਸ ਇਲਾਕੇ ਦੇ ਵਿੱਚ ਗੰਨੇ ਦੀ ਫਸਲ ਬਹੁਤ ਜਿਆਦਾ ਹੁੰਦੀ ਹੈ ਅਤੇ ਉੱਥੇ ਅਕਸਰ ਹੀ ਜੰਗਲੀ ਸੂਰ ਵੀ ਵਿਖਾਈ ਦਿੰਦੇ ਹਨ ਤੇ ਉਹ ਉਹਨਾਂ ਦਾ ਸ਼ਿਕਾਰ ਕਰਦਾ ਹੋਵੇਗਾ, ਹੋ ਸਕਦਾ ਹੈ ਕਿ ਉਹ ਉਸ ਇਲਾਕੇ ਦੇ ਵਿੱਚ ਹੋਵੇ। ਉਹਨਾਂ ਕਿਹਾ ਕਿ ਬਾਕੀ ਸਾਡੇ ਵੱਲੋਂ ਲਗਾਤਾਰ ਉਸ ਨੂੰ ਟਰੇਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਹਾਲਾਂਕਿ ਜੰਗਲਾਤ ਵਿਭਾਗ ਖੁਦ ਲਗਾਤਾਰ ਪਿੰਜਰੇ ਤੇ ਐਂਟੀ ਫੋਗ ਕੈਮਰੇ ਲਗਾ ਕੇ ਉਸ ਦੀ ਭਾਲ ਦੇ ਵਿੱਚ ਜੁੱਟਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਮਾਛੀਵਾੜਾ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਲਗਾਤਾਰ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਤੇਂਦੂਆ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੇਖਿਆ ਗਿਆ ਹੈ ਲੋਕ ਉਸ ਤੋਂ ਅਲਰਟ ਰਹਿਣ।
11 ਦਿਨਾਂ ਤੋਂ ਨਹੀਂ ਫੜਿਆ ਗਿਆ ਤੇਂਦੂਆ: ਕਾਬਿਲੇ ਗੌਰ ਹੈ ਕਿ 11 ਦਿਨ ਪਹਿਲਾਂ ਸਭ ਤੋਂ ਪਹਿਲਾਂ ਲੁਧਿਆਣਾ ਦੇ ਸੈਂਟਰਾ ਗਰੀਨ ਫਲੈਟਸ ਦੇ ਵਿੱਚ ਤੇਂਦੂਆ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ। ਹਾਲਾਂਕਿ ਬਾਅਦ ਵਿੱਚ ਕਿਹਾ ਗਿਆ ਕਿ ਉਹ ਉਥੋਂ ਚਲਾ ਗਿਆ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਹੀ ਦੇਵ ਨਗਰ ਦੇ ਇਲਾਕੇ ਦੇ ਵਿੱਚ ਉਸ ਦੇ ਪੰਜੇ ਦੇ ਨਿਸ਼ਾਨ ਵੇਖੇ ਗਏ ਸਨ। ਬਾਅਦ ਹੁਣ ਤੱਕ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਸਕਿਆ ਹੈ। ਸਮਰਾਲਾ ਦੇ ਪਿੰਡ ਉਂਜਾਲੀ ਕਲਾਂ ਤੋ ਜਰੂਰ ਇੱਕ ਵੀਡੀਓ ਸਾਹਮਣੇ ਆਈ ਹੈ, ਜਿੱਥੇ ਉਹ ਗੰਨੇ ਦੇ ਖੇਤ ਦੇ ਦਾਖਲ ਹੁੰਦਾ ਵਿਖਾਈ ਦੇ ਰਿਹਾ ਹੈ, ਪਰ ਉਸ ਦੀ ਵੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਜੰਗਲਾਤ ਵਿਭਾਗ ਦੇ ਅਫਸਰ ਨੇ ਕਿਹਾ ਹੈ ਕਿ ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ ਫਿਲਹਾਲ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।