ਪੰਜਾਬ

punjab

SUKHBIR BADAL ON AAP: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਸੂਬਾ ਸਰਕਾਰ 'ਤੇ ਤੰਜ, ਕਿਹ-ਹਾਰ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਕੀਤੀਆਂ ਲੇਟ

By ETV Bharat Punjabi Team

Published : Nov 3, 2023, 8:21 PM IST

ਲੁਧਿਆਣਾ ਵਿੱਚ ਬੁੱਧੀਜੀਵੀ ਸਰਦਾਰ ਸਿੰਘ ਜੌਹਲ ਦਾ ਹਾਲ ਜਾਨਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਹਾਰ ਦੇ ਡਰ ਤੋਂ ਨਿਗਮ ਚੋਣਾਂ ਲੇਟ ਕਰਵਾ ਦਿੱਤੀਆਂ ਹਨ।

In Ludhiana, Akali Dal president Sukhbir Badal said that the Punjab government delayed the corporation elections to avoid defeat
SUKHBIR BADAL ON AAP: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਸੂਬਾ ਸਰਕਾਰ 'ਤੇ ਤੰਜ, ਕਿਹ-ਹਾਰ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਕੀਤੀਆਂ ਲੇਟ

'ਹਾਰ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਕੀਤੀਆਂ ਲੇਟ'

ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal ) ਅੱਜ ਲੁਧਿਆਣਾ ਪੁੱਜੇ ਅਤੇ ਉਨ੍ਹਾਂ ਨੇ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਅਤੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਦਾ ਹਾਲ ਜਾਣਿਆਂ। ਇਸ ਦੌਰਾਨ ਉਨ੍ਹਾਂ ਨੇ ਜੌਹਲ ਨੇ ਕਈ ਅਹਿਮ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਐੱਸਵਾਈਐੱਲ ਮੁੱਦੇ 'ਤੇ ਸਰਦਾਰਾ ਸਿੰਘ ਜੋਹਲ ਨੇ ਕਿਹਾ ਕਿ ਪਾਣੀਆ ਨੂੰ ਲੈਕੇ ਤਾਂ ਹਰਿਆਣਾ 60-40 ਦੀ ਰੇਸ਼ੋ ਦੀ ਗੱਲ ਕਹਿ ਰਿਹਾ ਹੈ ਪਰ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ ਤਾਂ ਨੁਕਸਾਨ ਪੰਜਾਬ ਦਾ ਜ਼ਿਆਦਾ ਹੋਇਆ ਅਤੇ ਉਸ ਸਮੇਂ ਕਿਸੇ ਨੇ ਵੀ ਵਾਧੂ ਪਾਣੀ ਤੋਂ ਹੋਏ ਨੁਕਸਾਨ ਸਬੰਧੀ ਗੱਲ ਤੱਕ ਨਹੀਂ ਕੀਤੀ।

ਸੁਖਬੀਰ ਬਾਦਲ ਦਾ ਤੰਜ:ਇਸ ਤੋਂ ਪਹਿਲਾਂ ਲੁਧਿਆਣਾ ਸਥਿਤ ਸਰਦਾਰਾ ਸਿੰਘ ਜੌਹਲ ਦੇ ਗ੍ਰਹਿ ਨਿਵਾਸ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਸਵਾਲ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹਾਰ ਤੋਂ ਡਰਦੇ ਆਮ ਆਦਮੀ ਪਾਰਟੀ ਨੇ (Corporation elections late) ਨਿਗਮ ਚੋਣਾਂ ਲੇਟ ਕਰਵਾਈਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ (No sewage system in cities) ਸੀਵਰੇਜ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਪੀਣ ਵਾਲਾ ਸਾਫ ਪਾਣੀ ਵੀ ਲੋਕਾਂ ਨੂੰ ਮੁਹੱਈਆ ਨਹੀਂ ਹੋ ਰਿਹਾ ਹੈ। ਜਿਸ ਕਰਕੇ 'ਆਪ' ਨੇ ਆਪਣਾ ਅਕਸ ਬਚਾਉਣ ਲਈ ਚੋਣਾਂ ਵਿੱਚ ਦੇਰੀ ਕਰਵਾਈ ਹੈ।

ਉੱਧਰ ਇਸੇ ਮਸਲੇ ਉੱਤੇ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਸੁਖਬੀਰ ਬਾਦਲ ਉਹਨਾਂ ਦੇ ਗ੍ਰਹਿ ਨਿਵਾਸ ਉੱਤੇ ਪਹੁੰਚੇ ਸਨ ਅਤੇ ਪੰਜਾਬ ਦੇ ਪੱਖ ਦੇ ਮੁੱਦਿਆਂ ਸਮੇਤ ਪਾਣੀਆਂ ਦੇ ਮੁੱਦੇ ਉੱਤੇ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਜੋ ਕਿ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਵੰਡ ਦੌਰਾਨ 60,40 ਦੀ ਰੇਸ਼ੋ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਵੀ 60-40 ਦੀ ਰੇਸ਼ੋ ਨਾਲ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਵੱਖਰੇ ਹਨ।

ABOUT THE AUTHOR

...view details