ਪੰਜਾਬ

punjab

ਲੁਧਿਆਣਾ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ, ਮੱਕੀ ਅਤੇ ਮੂੰਗੀ ਦੀ ਐਮਐਸਪੀ ਨੂੰ ਵਿਚਾਰਾਂ, ਕਿਹਾ- "ਵਾਅਦਿਆਂ ਤੋਂ ਭੱਜ ਰਹੀ ਸਰਕਾਰ"

By

Published : Jul 3, 2023, 1:39 PM IST

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫ਼ਤਰ ਵਿਖੇ 33 ਕਿਸਾਨ ਜਥੇਬੰਦੀਆਂ ਦੀ ਅੱਜ ਲੁਧਿਆਣਾ ਵਿੱਚ ਅਹਿਮ ਬੈਠਕ ਹੋ ਰਹੀ ਹੈ। ਜਿਸ ਵਿੱਚ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

Important meeting of Synukta Kisan Morche in Ludhiana
ਲੁਧਿਆਣਾ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ

ਲੁਧਿਆਣਾ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ

ਲੁਧਿਆਣਾ :33 ਕਿਸਾਨ ਜਥੇਬੰਦੀਆਂ ਦੀ ਅੱਜ ਲੁਧਿਆਣਾ ਵਿੱਚ ਅਹਿਮ ਬੈਠਕ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫ਼ਤਰ ਵਿਖੇ ਇਹ ਬੈਠਕ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਖਾਸ ਕਰਕੇ ਦੁਆਬਾ ਇਲਾਕੇ ਦੇ ਵਿੱਚ ਮੰਡੀਆਂ ਦੇ ਅੰਦਰ ਰੁਲ਼ ਰਹੀ ਮੱਕੀ ਦੀ ਫਸਲ ਸਬੰਧੀ ਵਿਚਾਰ-ਰਚਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਸਮਤੀ ਨੂੰ ਲਾਉਣ ਨੂੰ ਲੈ ਕੇ ਇਸ ਸਬੰਧੀ ਕਿਸਾਨ ਜਥੇਬੰਦੀਆਂ ਵਿਚਾਰ-ਵਟਾਂਦਰਾ ਕਰ ਰਹੀਆਂ ਹਨ।

ਮੂੰਗੀ ਉਤੇ ਐਮਐਸਪੀ ਤੋਂ ਲੈ ਕੇ ਜ਼ਮੀਨਾਂ ਦੇ ਕਬਜ਼ਿਆਂ ਤਕ ਵਿਚਾਰ ਚਰਚਾ :ਇੰਨਾ ਹੀ ਨਹੀਂ ਮੁੰਗੀ ਦੀ ਫਸਲ, ਜਿਸ ਉਤੇ ਪੰਜਾਬ ਸਰਕਾਰ ਨੇ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਬੋਨਸ ਦੇਣ ਦੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਕਬਜ਼ੇ ਕੀਤੇ ਹੋਏ ਜ਼ਮੀਨਾਂ ਦੇ ਕਬਜ਼ੇ ਛੁਡਵਾ ਰਹੀ ਹੈ, ਪਰ ਕਈ ਕਿਸਾਨ ਪਿਛਲੇ ਕਈ ਦਹਾਕਿਆਂ ਤੋਂ ਜਿਨ੍ਹਾਂ ਜ਼ਮੀਨਾਂ ਉਤੇ ਖੇਤੀ ਕਰ ਰਹੇ ਹਨ ਸਰਕਾਰ ਸਰਪੰਚਾਂ ਉਤੇ ਦਬਾਅ ਬਣਾ ਉਨ੍ਹਾਂ ਤੋਂ ਆਪਣੇ ਆਪ ਹੀ ਇਹ ਜ਼ਮੀਨਾਂ ਸਰਕਾਰ ਨੂੰ ਦੇਣ ਦੇ ਮਤੇ ਪਾਸ ਕਰਵਾ ਰਹੀ ਹੈ। ਇਸ ਮੁੱਦੇ ਉਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ।


ਵਾਅਦਾ-ਖਿਲਾਫੀ ਵਿਰੁੱਧ ਕਰਾਂਗੇ ਸਰਕਾਰ ਦਾ ਘਿਰਾਓ : ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਮੂੰਗੀ ਦੇ ਉਪਰ ਪ੍ਰਤੀ ਕੁਇੰਟਲ 1000 ਰੁਪਏ ਬੋਨਸ ਦਿੱਤਾ ਜਾਵੇਗਾ, ਜਿਸ ਕਰਕੇ ਵੱਧ ਚੜ੍ਹ ਕੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਲਾਈ ਪਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਇਸਦੇ ਇਲਾਵਾ ਪੰਚਾਇਤੀ ਜ਼ਮੀਨਾਂ ਦਾ ਮੁੱਦਾ ਵੱਡਾ ਹੈ ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਡੇ ਫੈਸਲੇ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਲੋੜ ਪੈਣ ਉਤੇ ਸਰਕਾਰ ਨੂੰ ਘੇਰਿਆ ਵੀ ਜਾਵੇਗਾ।


ਬਾਸਮਤੀ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਵੀ ਕਿਸਾਨਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਏਜੰਡਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਸਰਕਾਰਾਂ ਦੇ ਨਾਲ ਮੱਥਾ ਲਗਾ ਰਹੀ ਹੈ। ਅੱਜ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਈ ਪਿੰਡਾਂ ਦੇ ਵਿੱਚ ਸਰਪੰਚ ਵਧੀਕੀਆਂ ਕਰ ਰਹੇ ਹਨ, ਬਿਨਾਂ ਅਦਾਲਤ ਦੇ ਹੁਕਮਾਂ ਤੋਂ ਅਪਣੀ ਮਨਮਾਨੀਆਂ ਕਰ ਰਹੇ ਹਨ ਜਿਨ੍ਹਾਂ ਦੇ ਖ਼ਿਲਾਫ਼ ਅੱਜ ਅਹਿਮ ਫੈਸਲਾ ਲਿਆ ਜਾਵੇਗਾ।

ABOUT THE AUTHOR

...view details