ਪੰਜਾਬ

punjab

ਵਿਜੀਲੈਂਸ ਕੋਲ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, ਨਹੀਂ ਪੇਸ਼ ਕਰ ਸਕੇ ਵੇਰਵਾ, ਮੁੜ ਹੋਵੇਗੀ ਪੇਸ਼ੀ

By

Published : Apr 6, 2023, 7:42 PM IST

ਲੁਧਿਆਣਾ ਵਿੱਚ ਵਿਜੀਲੈਂਸ ਅੱਗੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਵੈਦ ਪੇਸ਼ ਹੋਏ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਕੁਲਦੀਪ ਵੈਦ ਤੋਂ ਹੋਰ ਜਾਣਕਾਰੀ ਇਕੱਠੀ ਕਰਨ ਲਈ ਅਗਲੀ ਤਰੀਕ 17 ਅਪ੍ਰੈਲ ਦਿੱਤੀ ਗਈ ਹੈ।

Former MLA Kuldeep Vaid appeared before Vigilance in Ludhiana
ਵਿਜੀਲੈਂਸ ਕੋਲ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, ਨਹੀਂ ਪੇਸ਼ ਕਰ ਸਕੇ ਵੇਰਵਾ ਮੁੜ ਹੋਵੇਗੀ ਪੇਸ਼ੀ

ਵਿਜੀਲੈਂਸ ਕੋਲ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, ਨਹੀਂ ਪੇਸ਼ ਕਰ ਸਕੇ ਵੇਰਵਾ ਮੁੜ ਹੋਵੇਗੀ ਪੇਸ਼ੀ

ਲੁਧਿਆਣਾ:ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਅੱਜ ਮੁੜ ਤੋਂ ਵਿਜੀਲੈਂਸ ਅੱਗੇ ਪੇਸ਼ ਹੋਏ, ਦੁਪਹਿਰ ਇੱਕ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਵਿਜੀਲੈਂਸ ਵੱਲੋਂ ਕੁਲਦੀਪ ਵੈਦ ਤੋਂ ਪੁੱਛਗਿੱਛ ਕੀਤੀ ਗਈ, ਇਸ ਦੌਰਾਨ ਕੁਲਦੀਪ ਵੈਦ ਨੂੰ ਮੁੜ ਤੋਂ 17 ਅਪ੍ਰੈਲ ਨੂੰ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਦੀ ਪੁਸ਼ਟੀ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸੰਧੂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਵੱਲੋਂ ਦਸਤਾਵੇਜ਼ ਪੂਰੇ ਨਹੀਂ ਕੀਤੇ ਗਏ ਜਿਸ ਕਰਕੇ ਮੁੜ ਤੋਂ 17 ਅਪ੍ਰੈਲ ਨੂੰ ਸੱਦਿਆ ਗਿਆ ਹੈ। ਕੁਲਦੀਪ ਵੈਦ ਸਾਬਕਾ ਐੱਮਐੱਲਏ ਗਿੱਲ ਹਲਕੇ ਤੋਂ ਨੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ।



ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਜੀਲੈਸ ਦੀਆਂ ਟੀਮਾਂ: ਇਸ ਤੋਂ ਪਹਿਲਾਂ ਕੁਲਦੀਪ ਵੈਦ ਦੋ ਵਾਰ ਵਿਜੀਲੈਂਸ ਦਫਤਰ ਪਹਿਲਾਂ ਹੀ ਪੇਸ਼ ਹੋ ਚੁੱਕੇ ਨੇ, ਕੁਲਦੀਪ ਵੈਦ ਦੇ ਘਰ ਵਿੱਚ ਬੀਤੇ ਦਿਨੀਂ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਜੀਲੈਸ ਦੀਆਂ ਟੀਮਾਂ ਨੇ ਜਾਇਦਾਦ ਦਾ ਵੇਰਵਾ ਲਿਆ ਸੀ। ਜਿਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਸਤਾਵੇਜ਼ ਮੰਗੇ ਜਾ ਰਹੇ ਨੇ 6 ਤਰੀਕ ਨੂੰ ਯਾਨੀ ਅੱਜ ਵਿਜੀਲੈਂਸ ਅੱਗੇ ਕੁਲਦੀਪ ਵੈਦ ਨੇ ਆਪਣੀ ਜਾਇਦਾਦ ਸੰਬੰਧੀ ਵੇਰਵਾ ਦੇਣਾ ਸੀ ਪਰ ਅੱਜ ਵੀ ਉਹ ਪੂਰੇ ਦਸਤਾਵੇਜ਼ ਨਹੀਂ ਦੇ ਸਕੇ ਜਿਸ ਕਰਕੇ ਮੋੜ ਤੋਂ ਕੁਲਦੀਪ ਵੈਦ ਨੂੰ ਬੁਲਾਇਆ ਗਿਆ ਹੈ ।

ਪਹਿਲਾਂ ਹੋਈਆਂ ਛਾਪੇਮਾਰੀਆਂ:ਕੁਲਦੀਪ ਵੈਦ ਨੇ ਪਿਛਲੀ ਪੇਸ਼ੀ ਸਮੇਂ ਕਿਹਾ ਸੀ ਕਿ ਉਹ ਵਿਜੀਲੈਂਸ ਕੋਲ ਆਪਣੇ ਦਸਤਾਵੇਜ਼ ਦੇਣ ਆਏ ਸਨ। ਉਨ੍ਹਾਂ ਕਿਹਾ ਕਿ 6 ਅਪ੍ਰੈਲ ਤੱਕ ਦਾ ਸਮਾਂ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ ਅਤੇ ਉਹ 6 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਆਪਣੀ ਆਮਦਨ ਅਤੇ ਜਾਇਦਾਦ ਨਾਲ ਸਬੰਧਤ ਸਾਰੇ ਹੀ ਦਸਤਾਵੇਜ਼ ਵਿਜਲੈਂਸ ਅੱਗੇ ਪੇਸ਼ ਕਰ ਦੇਣਗੇ ਪਰ ਅੱਜ ਉਹ ਵੇਰਵਾ ਪੇਸ਼ ਨਹੀਂ ਕਰ ਸਕੇ। ਦੱਸ ਦਈਏ ਇਸ ਤੋਂ ਪਹਿਲਾਂ ਸਾਬਕਾ ਐੱਮਐੱਲਏ ਅਤੇ ਵੇਅਰ ਹਾਊਸ ਦੇ ਚੇਅਰਮੈੱਨ ਰਹਿ ਚੁੱਕੇ ਕੁਲਦੀਪ ਵੈਦ ਦੇ ਘਰ ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਇਹ ਲਗਭਗ 9 ਘੰਟੇ ਦੇ ਕਰੀਬ ਚੱਲੀ ਸੀ, ਜਿਸ ਤੋਂ ਬਾਅਦ ਕੁਲਦੀਪ ਵੈਦ ਦੇ ਘਰ ਵਿੱਚੋਂ ਕੁਝ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਸੀ। ਜਿਸ ਦੇ ਅਧਾਰ ਉੱਤੇ ਵਿਜੀਲੈਂਸ ਵੱਲੋਂ ਇਹ ਸਮਾਨ ਆਪਣੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੁਲਦੀਪ ਵੈਦ ਨੂੰ ਹੁਣ ਪੁੱਛਗਿੱਛ ਲਈ ਤਲਬ ਕੀਤਾ ਗਿਆ। ਛਾਪੇਮਾਰੀ ਦੇ ਦੌਰਾਨ ਵਿਜੀਲੈਂਸ ਨੂੰ ਕੁਲਦੀਪ ਵੈਦ ਸਾਬਕਾ ਐਮ ਐਲ ਏ ਦੇ ਘਰ ਤੋਂ ਕਈ ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਬਰਾਮਦ ਹੋਈਆਂ ਸਨ ਇਸ ਤੋਂ ਇਲਾਵਾ ਚੰਡੀਗੜ੍ਹ ਮਾਰਕਾ ਸ਼ਰਾਬ ਵੀ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ:ਸੂਬੇ ਵਿੱਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਣਗੀਆਂ ਨਵੀਂਆਂ ਕੀਮਤਾਂ

ABOUT THE AUTHOR

...view details