ਪੰਜਾਬ

punjab

Power Crisis in Industries: ਸਨਅਤਕਾਰਾਂ ਨੂੰ ਸਤਾਇਆ ਬਿਜਲੀ ਸੰਕਟ ਦਾ ਡਰ, ਸੀਐਮ ਮਾਨ ਦੇ ਬਿਆਨ 'ਤੇ ਕਿਹਾ- 'ਬਿਜਲੀ ਆਊਂਗੀ, ਤਾਂ ਝਮੱਕਾ ਵੱਜੇਗਾ'

By

Published : Apr 23, 2023, 1:58 PM IST

Updated : Apr 24, 2023, 6:08 AM IST

ਪੰਜਾਬ ਵਿੱਚ ਬਿਜਲੀ ਸੰਕਟ ਦੇ ਡਰ ਨੂੰ ਲੈ ਕੇ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੇ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾ ਰਹੇ ਸਵੇਰੇ 7 ਵਜੇ ਤੋਂ 3 ਵਜੇ ਤੱਕ ਦਫ਼ਤਰ ਖੋਲ੍ਹਣ ਦੇ ਫਾਰਮੂਲੇ ਨੂੰ ਵੀ ਫੇਲ੍ਹ ਦੱਸਿਆ ਹੈ। ਪੰਜਾਬ ਸਰਕਾਰ ਨੂੰ 15000 ਮੈਗਾਵਾਟ ਬਿਜਲੀ ਜੁਟਾਉਣ ਦੇ ਲਈ 8400 ਮੈਗਾਵਾਟ ਦੇ ਕਰੀਬ ਬਿਜਲੀ ਦਾ ਇੰਤਜਾਮ ਕਰਨਾ ਹੋਵੇਗਾ।

Power Crisis in Industries
Power Crisis in Industries

ਸਨਅਤਕਾਰਾਂ ਨੂੰ ਸਤਾਇਆ ਬਿਜਲੀ ਸੰਕਟ ਦਾ ਡਰ

ਲੁਧਿਆਣਾ: ਪੰਜਾਬ ਵਿੱਚ ਆਉਂਦੇ ਦਿਨਾਂ ਅੰਦਰ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਜਿਸ ਤਰ੍ਹਾਂ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਵਿੱਚ ਬਿਜਲੀ ਦੀ ਇਸ ਸੀਜ਼ਨ ਦੌਰਾਨ ਮੰਗ 15 ਹਜ਼ਾਰ ਕਿਲੋਵਾਟ ਤੱਕ ਪਹੁੰਚ ਸਕਦੀ ਹੈ, ਜਦਕਿ ਸੂਬਾ ਫ਼ਿਲਹਾਲ 6600 ਕਿਲੋਵਾਟ ਬਿਜਲੀ ਵੀ ਪੈਦਾ ਕਰ ਪਾ ਰਿਹਾ ਹੈ। ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਕਾਰੋਬਾਰੀ ਘਬਰਾਏ ਹੋਏ ਹਨ। ਪਹਿਲਾਂ ਹੀ ਮੰਦੀ ਦੇ ਦੌਰ ਚੋਂ ਲੰਘ ਰਹੇ ਸਨਅਤ ਲਈ ਨਵਾਂ ਡਰ ਪੈਦਾ ਹੋ ਗਿਆ ਹੈ।

ਪੰਜਾਬ ਦੇ ਕਈ ਯੂਨਿਟ ਬੰਦ: ਪੰਜਾਬ ਦੇ 6 ਬਿਜਲੀ ਪੈਦਾ ਕਰਨ ਵਾਲੇ ਪਾਵਰ ਗ੍ਰਿਡ ਬੰਦ ਹਨ, ਜਿਨ੍ਹਾਂ ਵਿੱਚ 4 ਪਲਾਂਟ ਬਠਿੰਡਾ ਵਿੱਚ ਅਤੇ 2 ਪਲਾਂਟ ਰੋਪੜ ਦੇ ਵਿੱਚ ਸਥਿਤ ਹਨ। ਇਨ੍ਹਾਂ ਪਾਵਰ ਪਲਾਂਟ ਬੰਦ ਹੋਣ ਕਰਕੇ 800 ਮੈਗਾਵਾਟ ਬਿਜਲੀ ਘੱਟ ਪੈਦਾ ਹੋ ਰਹੀ ਹੈ ਜਿਸ ਕਰਕੇ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਅਤੇ ਬਿਜਲੀ ਦੀ ਪੈਦਾਵਾਰ ਘੱਟ ਰਹੀ ਹੈ। ਬਿਜਲੀ ਸੰਕਟ ਕਰਕੇ ਵਾਪਰੀਆਂ ਮੁਤਾਬਕ ਕੱਟ ਹੁਣ ਤੋਂ ਹੀ ਲਗਣੇ ਸ਼ੁਰੂ ਹੋ ਚੁੱਕੇ ਹਨ। ਹਰ ਸਾਲ ਬਿਜਲੀ ਦੇ ਨਵੇਂ ਉਪਭੋਗਤਾ ਦੀ ਤਦਾਦ ਵੱਧਦੀ ਜਾ ਰਹੀ ਹੈ।

ਕਿੰਨੀ ਖਪਤ: ਪੰਜਾਬ ਵਿੱਚ, ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2020-21 ਦੇ ਲਈ ਵੱਧ ਤੋਂ ਵੱਧ ਮੰਗ 13145 ਮੈਗਾਵਾਟ ਤੱਕ ਪੁੱਜ ਗਈ ਸੀ, 2021-22 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਡਿਮਾਂਡ 15 ਹਜ਼ਾਰ 13 ਮੈਗਾਵਾਟ ਤੱਕ ਪੁੱਜ ਗਈ ਸਾਲ 2023 ਚ ਗਰਮੀਂ ਵੱਧ ਹੋਣ ਕਰਕੇ ਖਪਤ 15 ਹਜ਼ਾਰ 600 ਮੈਗਾਵਾਟ ਤੋਂ ਵੱਧ ਤੱਕ ਪੁੱਜ ਸਕਦੀ ਹੈ। ਅਜਿਹੇ ਚ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਬਿਜਲੀ ਖਰੀਦਣੀ ਪੈ ਸਕਦੀ ਹੈ। ਬਿਜਲੀ ਦੀ ਪੂਰਤੀ ਕਰਨਾ ਸਰਕਾਰ ਲਈ ਵਡੀ ਚੁਣੌਤੀ ਹੈ, 600 ਬਿਜਲੀ ਦੀ ਯੂਨਿਟ ਮੁਆਫ ਕਰਨ ਕਰਕੇ ਵੀ ਬਿਜਲੀ ਦੀ ਖ਼ਪਤ ਹੋਰ ਵੱਧ ਰਹੀ ਹੈ।

ਇੰਡਸਟਰੀ ਨੂੰ ਬਿਜਲੀ ਦੀ ਰਿਆਇਤ ਬੰਦ ਕੀਤੀ:2 ਮਈ ਤੋਂ ਸਰਕਾਰੀ ਦਫ਼ਤਰਾਂ ਦੀ ਸਮੇਂ ਸਾਰਨੀ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤਕ ਸਰਕਾਰੀ ਦਫ਼ਤਰ ਲੱਗਣਗੇ। ਇਸ ਨੂੰ ਲੈ ਕੇ ਵੀ ਲੁਧਿਆਣਾ ਦੇ ਕਾਰੋਬਾਰੀਆਂ ਨੇ ਸਵਾਲ ਖੜੇ ਕੀਤੇ ਹਨ। ਕਾਰੋਬਾਰੀਆਂ ਨੇ ਕਿਹਾ ਹੈ ਕਿ ਪਹਿਲਾਂ ਸ਼ਾਮ ਦੇ ਸਮੇਂ ਦੌਰਾਨ ਪੀਕ ਆਵਰ ਹੁੰਦੇ ਸਨ ਜਿਸ ਕਰਕੇ ਬਿਜਲੀ ਦੇ ਵੱਡੇ ਘੱਟ ਲੱਗਦੇ ਸਨ। ਹੁਣ ਸਮਾਂ ਬਦਲਣ ਨਾਲ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ 1 ਹੋਰ ਪੀਕ ਆਵਰ ਸ਼ੁਰੂ ਹੋ ਜਾਵੇਗਾ ਜਿਸ ਨਾਲ ਬਿਜਲੀ ਦੇ ਕੱਟ ਲਗਣੇ ਲਾਜ਼ਮੀ ਹਨ। ਕਾਰੋਬਾਰੀਆਂ ਨੇ ਕਿਹਾ ਕਿ ਸਾਨੂੰ ਬਿਜਲੀ ਦੀ ਕਟੌਤੀ ਦੀ ਚਿੰਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਤੇ ਟੈਕਸ ਵੱਧ ਰਹੇ ਹਨ। ਸਾਨੂੰ 4 ਪੈਸੇ ਬਿਜਲੀ ਹੋਰ ਮਹਿੰਗੀ ਪੈ ਰਹੀ ਹੈ। ਸਰਕਾਰ ਨੇ ਇੰਡਸਟਰੀ ਨੂੰ ਬਿਜਲੀ ਦੀ ਰਿਆਇਤ ਬੰਦ ਕਰ ਦਿੱਤੀ ਹੈ।

ਗਰਮੀਆਂ ਚ 40 ਫੀਸਦੀ ਤੱਕ ਪ੍ਰੋਡਕਸ਼ਨ: ਕਾਰੋਬਾਰੀਆਂ ਨੇ ਕਿਹਾ ਹੈ ਕਿ ਇਸ ਵਕਤ 6 ਘੰਟੇ ਬਿਜਲੀ ਦੇ ਕੱਟ ਲਗ ਰਹੇ ਹਨ, 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਅਤੇ ਦੁਪਹਿਰ ਵੇਲੇ ਵੀ ਕਟ ਲੱਗਣ ਕਰਕੇ, ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਇਸ ਵਕਤ ਲੁਧਿਆਣਾ ਦੇ ਜ਼ਿਆਦਾਤਰ ਯੂਨਿਟ 70 ਫੀਸਦੀ ਤੱਕ ਹੀ ਪ੍ਰੋਡਕਸ਼ਨ ਕਰ ਰਹੇ ਹਨ। ਗਰਮੀਆਂ ਵਿੱਚ ਪ੍ਰੋਡਕਸ਼ਨ 40 ਫੀਸਦੀ ਤੱਕ ਰਹਿਣ ਦੀ ਉਮੀਦ ਹੈ ਜਿਸ ਨਾਲ ਇੰਡਸਟਰੀ ਨੂੰ ਵੱਡਾ ਘਾਟਾ ਪੈ ਸਕਦਾ ਹੈ।

ਇਹ ਵੀ ਪੜ੍ਹੋ:Power Issue For Farmers: ਖੇਤੀ ਸੈਕਟਰ ਲਈ ਮਿਲ ਰਹੀ ਘੱਟ ਬਿਜਲੀ, ਮੱਕੀ ਤੇ ਮੂੰਗੀ ਦੀ ਫਸਲ ਨੂੰ ਨੁਕਸਾਨ, ਕਿਸਾਨ ਪ੍ਰੇਸ਼ਾਨ

Last Updated :Apr 24, 2023, 6:08 AM IST

ABOUT THE AUTHOR

...view details