ਪੰਜਾਬ

punjab

ਕੰਟੇਨਰ ਨੇ ਦਰੜਿਆ ਬਾਈਕ ਸਵਾਰ, ਮੋਟਰਸਾਈਕਲ ਨੂੰ ਲੱਗੀ ਅੱਗ

By

Published : Dec 29, 2022, 11:01 AM IST

Updated : Dec 29, 2022, 11:15 AM IST

ਕਸਬਾ ਖੰਨਾ ਦੇ ਅਮਲੋਹ ਚੌਂਕ 'ਤੇ ਕੰਟੇਨਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬਾਈਕ ਹੇਠਾਂ ਡਿੱਗ ਗਈ ਅਤੇ ਅਚਾਨਕ ਤੇਲ ਦੀ ਟੈਂਕੀ 'ਚ ਧਮਾਕਾ ਹੋ ਗਿਆ। ਕੰਟੇਨਰ ਚਾਲਕ ਨੇ ਵਾਹਨ ਰੋਕਣ (Container collides with bike) ਦੀ ਬਜਾਏ ਬਾਈਕ ਸਵਾਰ ਦੀਆਂ ਲੱਤਾਂ 'ਤੇ ਚੜ੍ਹਾ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Container collides with bike, Road accident in ludhiana
ਕੰਟੇਨਰ ਨੇ ਦਰੜਿਆ ਬਾਈਕ ਸਵਾਰ, ਮੋਟਰਸਾਈਕਲ ਨੂੰ ਲੱਗੀ ਅੱਗ

ਕੰਟੇਨਰ ਨੇ ਦਰੜਿਆ ਬਾਈਕ ਸਵਾਰ, ਮੋਟਰਸਾਈਕਲ ਨੂੰ ਲੱਗੀ ਅੱਗ

ਲੁਧਿਆਣਾ:ਖੰਨਾ ਨੇੜੇ ਅਮਲੋਹ ਚੋਂਕ ਵਿੱਚ ਬੀਤੀ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ ਇੱਕ ਕੰਟੇਨਰ ਨੇ ਬਾਈਕ ਸਵਾਰ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਬਾਈਕ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕੰਨਟੇਨਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਬਾਈਕ ਵਿੱਚ ਅਚਾਨਕ ਧਮਾਕਾ ਹੋਇਆ ਅਤੇ ਉਸ ਨੂੰ ਅੱਗ ਲੱਗ ਗਈ। ਟਰੱਕ ਚਲਾ ਰਹੇ ਡਰਾਈਵਰ ਨੇ ਟਰੱਕ ਰੋਕਣ ਦੀ ਥਾਂ ਬਾਈਕ ਸਵਾਰ ਨੂੰ ਕੰਟੇਨਰ ਨਾਲ ਦਰੜ ਦਿੱਤਾ। ਮ੍ਰਿਤਕ ਦੀ ਸ਼ਨਾਖਤ ਦਲਜੀਤ ਸਿੰਘ (Container collides with bike and bike explosion) ਵਾਸੀ ਲਲਹੇੜੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਇਲਾਕੇ ਅੰਦਰ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।



ਬਾਈਕ ਸਵਾਰ ਦੀ ਮੌਕੇ 'ਤੇ ਮੌਤ: ਮ੍ਰਿਤਕ ਦਲਜੀਤ 46 ਸਾਲ ਕੰਬਾਈਨ ਦਾ ਕੰਮ ਕਰਦਾ ਸੀ। ਮੌਕੇ ਉੱਤੇ ਪਹੁੰਚੇ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਦੇ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਪੁਲਿਸ ਨੇ ਕੰਟੇਨਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ (one death Road accident in ludhiana) ਹਾਲੇ ਤੱਕ ਕੰਟੇਨਰ ਚਾਲਕ ਗ੍ਰਿਫ਼ਤਾਰ ਹੋ ਪਾਇਆ ਹੈ ਜਾਂ ਨਹੀਂ ਇਸ ਬਾਰੇ ਕੋਈ ਪੁਸ਼ਟੀ ਨਹੀ ਹੋ ਪਾਈ ਹੈ।



ਹਾਦਸੇ ਦੀ ਵੀਡੀਓ ਆਈ ਸਾਹਮਣੇ: ਇਸ ਪੂਰੇ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਲੋਕ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਵਿਖਾਈ ਦੇ ਰਹੇ ਹਨ। ਬਾਈਕ ਸਵਾਰ ਦੀ ਲਾਸ਼ ਨੇੜੇ ਹੀ ਪਈ ਹੈ। ਲੋਕਾਂ ਨੇ ਅੱਗ ਤਾਂ ਬੁਝਾ ਲਈ, ਪਰ ਜਦੋਂ ਤੱਕ ਦਲਜੀਤ ਨੂੰ ਖੰਨਾ ਦੇ ਸਿਵਿਲ ਹਸਪਤਾਲ ਪਹੁੰਚਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ।



ਪੁਲਿਸ ਨੇ ਕੰਟੇਨਰ ਨੂੰ ਕਬਜ਼ੇ ਵਿੱਚ ਲਿਆ: ਇਸ ਦੇ ਨਾਲ ਹੀ, ਥਾਣਾ ਸਿਟੀ 2 ਦੇ ਏਐਸਆਈ ਚਰਨਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕੰਟੇਨਰ ਨੂੰ ਕਬਜ਼ੇ 'ਚ ਲੈ ਲਿਆ। ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ, ਜਿੱਥੇ ਅੱਜ (Road accident in ludhiana) ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।


ਟ੍ਰੈਫਿਕ ਪੁਲਿਸ ਨੇ ਅੱਗ ਬੁਝਾਈ:ਟਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਜਦੋਂ ਮੋਟਰਸਾਈਕਲ ਵਿੱਚ ਧਮਾਕਾ ਹੋਇਆ, ਤਾਂ ਅੱਗ ਕੰਟੇਨਰ ਦੇ ਟਾਇਰਾਂ ਵਿੱਚ ਵੀ ਫੈਲ ਗਈ ਸੀ। ਚੌਕ 'ਚ ਉਸ ਦਾ ਸੇਵਾਦਾਰ ਤਾਇਨਾਤ ਸੀ। ਇਸ ਲਈ ਉਸ ਨੇ ਤੁਰੰਤ ਕੰਟੇਨਰ ਨੂੰ ਪਾਸੇ ਕਰਕੇ ਅੱਗ ਨੂੰ ਫੈਲਣ ਤੋਂ ਰੋਕਿਆ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ:ਵਪਾਰੀ ਦੀ ਕਾਰ ਚੋਂ ਲੱਖਾਂ ਰੁਪਏ ਦੀ ਚੋਰੀ, ਵਪਾਰੀ ਦਾ ਡਰਾਈਵਰ ਕਰਨ ਆਇਆ ਸੀ ਪੈਮੇਂਟ ਕੁਲੈਕਸ਼ਨ

Last Updated : Dec 29, 2022, 11:15 AM IST

ABOUT THE AUTHOR

...view details