ਪੰਜਾਬ

punjab

ਡੇਂਗੂ ਅਤੇ ਸਵਾਇਨ ਫਲੂ ਦੇ ਕੇਸਾਂ ਵਿੱਚ ਹੋਇਆ ਵਾਧਾ, ਸਿਹਤ ਵਿਭਾਗ ਅਲਰਟ

By

Published : Sep 10, 2022, 5:25 PM IST

Updated : Sep 10, 2022, 9:00 PM IST

ਪੰਜਾਬ ਭਾਰਤ ਵਿੱਚ ਲਗਾਤਾਰ ਡੇਂਗੂ ਅਤੇ ਸਵਾਇਨ ਫਲੂ ਦੇ ਕੇਸ ਵਧ ਰਹੇ ਹਨ। ਲੁਧਿਆਣਾ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਅਤੇ ਸਵਾਇਨ ਫਲੂ ਦੇ ਕੇਸਾਂ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਖੜ੍ਹੇ ਪਾਣੀ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ।

dengue and swine flu  cases
dengue and swine flu cases

ਲੁਧਿਆਣਾ:ਪੰਜਾਬ ਭਾਰਤ ਵਿੱਚ ਡੇਂਗੂ ਅਤੇ ਸਵਾਇਨ ਫਲੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ। ਲੁਧਿਆਣਾ ਵਿੱਚ ਵੀ ਡੇਂਗੂ ਅਤੇ ਸਵਾਇਨ ਫਲੂ ਦੇ ਕੇਸ ਲਗਾਤਾਰ ਵਧ ਰਹੇ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਅਤੇ ਸਵਾਇਨ ਫਲੂ ਦੇ ਕੇਸਾਂ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਖੜ੍ਹੇ ਪਾਣੀ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ। ਜੇਕਰ ਪਾਣੀ ਵਿਚ ਲਾਰਵਾ ਮਿਲਦਾ ਹੈ ਤਾਂ ਉਸ ਨੂੰ ਨਸ਼ਟ ਵੀ ਕੀਤਾ ਜਾਂਦਾ ਹੈ ਅਤੇ ਚਲਾਨ ਵੀ ਕੀਤਾ ਜਾਂਦਾ ਹੈ।

ਡੇਂਗੂ ਅਤੇ ਸਵਾਇਨ ਫਲੂ

ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਵਿੱਚ ਵੀ ਡੇਂਗੂ ਅਤੇ ਸਵਾਇਨ ਫਲੂ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਲੁਧਿਆਣਾ ਵਿੱਚ ਡੇਂਗੂ ਦੇ 35 ਅਤੇ ਹੋਰਨਾਂ ਜ਼ਿਲ੍ਹਆਂ ਅਤੇ ਸੂਬਿਆਂ ਤੋਂ 43 ਕੇਸ ਪਾਏ ਗਏ ਹਨ। ਉਥੇ ਉਨ੍ਹਾਂ ਨੇ ਦੱਸਿਆ ਕਿ ਸਵਾਇਨ ਫਲੂ ਦੇ ਵੀ ਲੁਧਿਆਣਾ ਵਿੱਚ 11 ਅਤੇ ਬਾਹਰੋਂ 4 ਕੇਸ ਮਿਲੇ ਹਨ।

ਉਥੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਰੋਕਥਾਮ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਦੇ ਘਰਾਂ ਵਿੱਚ ਜਾ ਕੇ ਖੜੇ ਪਾਣੀ ਵਿੱਚ ਚੈੱਕ ਕੀਤਾ ਜਾ ਰਿਹਾ ਹੈ। ਜੇਕਰ ਪਾਣੀ ਵਿਚ ਲਾਰਵਾ ਮਿਲਦਾ ਹੈ ਤਾਂ ਉਸ ਨੂੰ ਨਸ਼ਟ ਵੀ ਕੀਤਾ ਜਾਂਦਾ ਹੈ। ਮੌਕੇ 'ਤੇ ਹੀ ਚਲਾਨ ਵੀ ਕੀਤਾ ਜਾਂਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਆਉਂਦਾ ਹੈ ਤਾਂ ਉਹ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਵਾਏ। ਸਵਾਇਨ ਫਲੂ ਦੇ ਲੱਛਣ ਦੇਖਣ ਤੋਂ ਬਾਅਦ ਡਾਕਟਰਾਂ ਵੱਲੋਂ ਇਲਾਜ ਵੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਨੂੰ ਵੀ ਚੈੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-ਢਹਿ ਗਿਆ ਅਕਾਲੀ ਸਿਆਸਤ ਤੇ ਧਰਮ ਦਾ ਥੰਮ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਹਿੱਤ

Last Updated : Sep 10, 2022, 9:00 PM IST

ABOUT THE AUTHOR

...view details