ਪੰਜਾਬ

punjab

ਲੁਧਿਆਣਾ ਬੱਸ ਸਟੈਂਡ 'ਤੇ ਸਕ੍ਰੀਨਿੰਗ ਤੋਂ ਬਾਅਦ ਭੇਜੀਆਂ ਜਾ ਰਹੀਆਂ ਸਵਾਰੀਆਂ

By

Published : May 20, 2020, 12:18 PM IST

ਲੁਧਿਆਣਾ ਬੱਸ ਸਟੈਂਡ ਤੋਂ ਸਵੇਰ ਤੋਂ ਹੁਣ ਤੱਕ 6 ਬੱਸਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਹਰ ਸਵਾਰੀ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਉਨ੍ਹਾਂ ਬੱਸ ਵਿੱਚ ਚੜ੍ਹਨ ਦਿੱਤਾ ਜਾ ਰਿਹਾ ਹੈ।

ਫ਼ੋਟੋ।
ਫ਼ੋਟੋ।

ਲੁਧਿਆਣਾ: ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਵਿੱਚ ਇੰਟਰਸਟੇਟ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਅੱਜ ਸਵੇਰੇ ਤੋਂ ਹੀ ਸੂਬੇ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦੌੜ ਰਹੀਆਂ ਹਨ।

ਲੁਧਿਆਣਾ ਬੱਸ ਸਟੈਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੁਣ ਤੱਕ 6 ਬੱਸਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਖੰਨਾ, ਅੰਮ੍ਰਿਤਸਰ, ਮੋਗਾ, ਸੰਗਰੂਰ ਆਦਿ ਲਈ ਬੱਸਾਂ ਗਈਆਂ ਹਨ। ਹਾਲਾਂਕਿ ਇਨ੍ਹਾਂ ਬੱਸਾਂ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ। ਸਵਾਰੀਆਂ ਦੀ ਲੋੜ ਮੁਤਾਬਕ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਵੇਖੋ ਵੀਡੀਓ

ਰੋਡਵੇਜ਼ ਦੀਆਂ ਅਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਤਿੰਨ ਸਵਾਰੀਆਂ ਵਾਲੀ ਸੀਟ ਉੱਤੇ ਦੋ ਸਵਾਰੀਆਂ ਜਦ ਕਿ ਦੋ ਸਵਾਰੀਆਂ ਵਾਲੀ ਸੀਟ ਉੱਤੇ ਇੱਕ ਸਵਾਰੀ ਨੂੰ ਹੀ ਬਿਠਾ ਕੇ ਲਿਜਾਇਆ ਜਾ ਰਿਹਾ ਹੈ। ਬੱਸਾਂ ਚੱਲਣ ਨਾਲ ਜਿੱਥੇ ਸਵਾਰੀਆਂ ਕਾਫ਼ੀ ਖ਼ੁਸ਼ ਵਿਖਾਈ ਦੇ ਰਹੀਆਂ ਹਨ ਉੱਥੇ ਹੀ ਕੰਮਾਂ ਕਾਰਾਂ ਉੱਤੇ ਜਾਣ ਵਾਲੇ ਲੋਕ ਵੀ ਹੁਣ ਬਾਹਰ ਨਿਕਲਣ ਲੱਗੇ ਹਨ।

ਬੱਸ ਸਟੈਂਡ ਤੇ ਤੈਨਾਤ ਪ੍ਰਬੰਧਕਾਂ ਨੇ ਕਿਹਾ ਹੈ ਕਿ ਹਰ ਸਵਾਰੀ ਦੀ ਉਨ੍ਹਾਂ ਵੱਲੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਉਸ ਨੂੰ ਬੱਸ ਵਿਚ ਬਿਠਾਇਆ ਜਾਂਦਾ ਹੈ, ਹਾਲਾਂਕਿ ਲੁਧਿਆਣਾ ਬੱਸ ਸਟੈਂਡ ਉੱਤੇ ਕੋਈ ਬਹੁਤੀਆਂ ਸਵਾਰੀਆਂ ਨਹੀਂ ਵਿਖਾਈ ਦਿੱਤੀਆਂ ਪਰ ਕੁਝ ਲੋਕ ਜ਼ਰੂਰ ਬਾਹਰਲੇ ਸੂਬਿਆਂ ਵਿੱਚ ਬੱਸਾਂ ਚੱਲਣ ਬਾਰੇ ਗੱਲਬਾਤ ਕਰਦੇ ਵਿਖਾਈ ਦਿੱਤੇ।

ਇਸ ਦੌਰਾਨ ਕੁਝ ਸਵਾਰੀਆਂ ਨੇ ਦੱਸਿਆ ਕਿ ਉਹ ਦੋ ਮਹੀਨੇ ਬਾਅਦ ਆਪੋ ਆਪਣੇ ਕੰਮਾਂ ਉੱਤੇ ਜਾ ਰਹੇ ਹਨ। ਬੱਸ ਸਟੈਂਡ ਦੇ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਆਪਸੀ ਦਾਇਰੇ ਅਤੇ ਮਾਸਕ ਲਗਾ ਕੇ ਹਰ ਪੱਖ ਦਾ ਧਿਆਨ ਰੱਖ ਕੇ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ।

ABOUT THE AUTHOR

...view details