ਪੰਜਾਬ

punjab

ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤ ਨੇ ਕੀਤਾ ਮਾਂ ਦਾ ਕਤਲ

By

Published : Dec 15, 2019, 8:51 PM IST

ਲੁਧਿਆਣਾ ਦੇ ਵਰਿਆਲ ਡੇਰੇ ਦੇ ਕੁਵਾਟਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨਾਂਅ ਦੀ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਨੂੰ ਉਸ ਦੇ ਬੇਟੇ ਨੇ ਹੀ ਮੌਚ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਤੋਂ ਰੋਕ ਰਹੀ ਸੀ।

Son kills mother
ਫ਼ੋਟੋ

ਲੁਧਿਆਣਾ: ਵਰਿਆਲ ਡੇਰੇ ਦੇ ਕਵਾਟਰ 'ਚ ਰਹਿਣ ਵਾਲੇ ਪਰਿਵਾਰ ਚੋਂ ਔਰਤ (ਸਵਿੱਤਰੀ ਦੇਵੀ) ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਬੀਤੀ ਸ਼ਾਮ ਥਾਣਾ ਮਿਹਰਬਾਨ ਦੀ ਪੁਲਿਸ ਨੇ ਜਾਂਚ ਪੜਤਾਲ ਕਰ ਹਲ ਕੀਤਾ ਹੈ।

ਵੀਡੀਓ

ਇਸ ਵਿਸ਼ੇ 'ਤੇ ਏਸੀਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਵਰਿਆਲ ਦੇ ਡੇਰੇ ਦੇ ਕਵਾਟਰ 'ਚ ਰਹਿਣ ਵਾਲੇ ਪਰਿਵਾਰ 'ਚ ਪਿਉ ਪੁੱਤ ਸ਼ਰਾਬ ਪੀ ਰਹੇ ਸੀ ਜਿਸ ਦੌਰਾਨ ਮ੍ਰਿਤਕ ਔਰਤ ਦੇ ਮੁੰਡੇ (ਦਿਲਪ੍ਰੀਤ) ਨੇ ਹੋਰ ਸ਼ਰਾਬ ਪੀਣ ਲਈ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਮੰਡੇ (ਦਿਲਪ੍ਰੀਤ) ਨੇ ਮ੍ਰਿਤਕ ਔਰਤ ਦੇ ਸਿਰ 'ਤੇ ਪਤੀਲਾ ਮਾਰੀਆ, ਫਿਰ ਦੋ ਤਿੰਨ ਵਾਰ ਡਾਂਗਾਂ ਉਸ ਦੇ ਸਿਰ 'ਤੇ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਮ੍ਰਿਤਕ ਔਰਤ ਦੇ ਪਤੀ ਨੂੰ ਇਸ ਘਟਨਾ ਦਾ ਕੁੱਝ ਪਤਾ ਨਹੀਂ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਕੁਆਟਰ ਦੇ ਸੁਪਰੀਡੈਂਟ ਨੂੰ ਸੁਚਿਤ ਕੀਤਾ। ਇਸ ਨਾਲ ਪੁਲਿਸ ਨੇ ਮੌਕੇ ਪੁਹੰਚੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਿਸ 'ਚ ਉਸ ਦੇ ਪਤੀ ਦਾ ਕਹਿਣਾ ਸੀ ਕਿ ਕੋਈ ਬਾਹਰੋ ਆ ਕੇ ਉਸ ਦੀ ਪਤਨੀ ਨੂੰ ਮਾਰ ਗਿਆ। ਜਦੋਂ ਪੁਲਿਸ ਨੇ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਮੁੰਡੇ ਨੇ ਸ਼ਰਾਬ ਹੋਰ ਪੀਣ ਦੇ ਚੱਕਰ 'ਚ ਕਰ ਦਿੱਤਾ ਸੀ।

Intro:Hl...ਲੁਧਿਆਣਾ ਦੇ ਥਾਣਾ ਮਿਹਰਬਾਨ ਚ ਪੁਲੀਸ ਨੇ ਬੀਤੀ ਸ਼ਾਮ ਹੋਏ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਕੀਤਾ ਦਾਅਵਾ, ਪੁੱਤ ਨੇ ਹੀ ਕੀਤਾ ਮਾਂ ਦਾ ਕਤਲ

Anchor...ਲੁਧਿਆਣਾ ਦੇ ਥਾਣਾ ਮਿਹਰਬਾਨ ਵਿੱਚ ਬੀਤੀ ਸ਼ਾਮ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਏਸੀਪੀ ਦਵਿੰਦਰ ਚੌਧਰੀ ਵੱਲੋਂ ਅਹਿਮ ਖੁਲਾਸਾ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਉਮਰ 16 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ ਅਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀਣ ਲਈ ਹੀ ਉਹ ਆਪਣੀ ਹੀ ਮਾਂ ਤੋਂ ਪੈਸੇ ਮੰਗ ਰਿਹਾ ਸੀ ਪਰ ਪੈਸੇ ਨਾ ਮਿਲਣ ਤੇ ਉਸ ਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ...




Body:Vo...1 ਲੁਧਿਆਣਾ ਪੁਲਿਸ ਨੇ ਬੀਤੇ ਦਿਨ ਹੋਈ ਸਵਿੱਤਰੀ ਦੇਵੀ ਉਰਫ਼ ਗੰਗੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਪੁਲਿਸ ਮੁਤਾਬਕ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਦੇ ਬੇਟੇ ਨਹੀਂ ਕੀਤਾ ਹੈ ...ਮ੍ਰਿਤਕ ਦਾ ਬੇਟਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਲਈ ਹੀ ਪੈਸੇ ਮੰਗਣ ਤੇ ਜਦੋਂ ਮਾਂ ਨੇ ਨਹੀਂ ਦਿੱਤੇ ਤਾਂ ਉਸ ਨੇ ਆਪਣੀ ਹੀ ਮਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ...ਦੱਸਦੀ ਏ ਕਿ ਕਤਲ ਕਰਨ ਵਾਲਾ ਬੇਟਾ ਨਾਬਾਲਿਗ ਹੈ ਜਿਸ ਕਰਕੇ ਉਸ ਨੂੰ ਕੈਮਰੇ ਅੱਗੇ ਨਹੀਂ ਲਿਆਂਦਾ ਗਿਆ...ਪੁਲੀਸ ਨੇ ਕੌਂਸਲ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਤੇ ਭੇਜ ਦਿੱਤਾ ਹੈ...

Byte...ਦਵਿੰਦਰ ਚੌਧਰੀ ਏਸੀਪੀ ਲੁਧਿਆਣਾ


Conclusion:

ABOUT THE AUTHOR

...view details