ਪੰਜਾਬ

punjab

ਲੁਧਿਆਣਾ 'ਚ ਸੱਤ ਸਾਲ ਦੀ ਬੱਚੀ ਨਾਲ ਜਬਰ ਜਨਾਹ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

By ETV Bharat Punjabi Team

Published : Dec 28, 2023, 3:16 PM IST

Raping a seven year old girl in Ludhiana: ਲੁਧਿਆਣਾ ਵਿੱਚ ਪੁਲਿਸ ਨੇ ਇੱਕ ਪਰਵਾਸੀ ਮਜ਼ਦੂਰ ਨੂੰ ਜਬਰ-ਜਨਾਹ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ, ਬੱਚੀ ਨੂੰ ਕੋਈ ਚੀਜ਼ ਖਵਾਉਣ ਦੇ ਬਹਾਨੇ ਲੈ ਗਿਆ ਅਤੇ ਬਾਅਦ ਵਿੱਚ ਉਸ ਨਾਲ ਇਹ ਦਰਿੰਦਗੀ ਕੀਤੀ।

Accused of raping a seven year old girl arrested in Ludhiana
ਲੁਧਿਆਣਾ 'ਚ ਸੱਤ ਸਾਲ ਦੀ ਬੱਚੀ ਨਾਲ ਜਬਰ ਜਨਾਹ

ਗੁਰਪ੍ਰੀਤ ਸਿੰਘ, ਐੱਸਐੱਚਓ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸੱਤ ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ, ਮੁਲਜ਼ਮ ਘਰ ਵਿੱਚੋਂ ਬੱਚੀ ਨੂੰ ਦੁਕਾਨ ਤੋਂ ਕੋਈ ਖਾਣ ਦੀ ਚੀਜ਼ ਦਿਵਾਉਣ ਦਾ ਬਹਾਨਾ ਲਾਕੇ ਨਾਲ ਲੈ ਗਿਆ ਅਤੇ ਫਿਰ ਉਸ ਦੇ ਨਾਲ ਰੇਪ ਕੀਤਾ। ਜਦੋਂ ਮਾਂ ਨੂੰ ਆਪਣੀ ਬੱਚੀ ਘਰ ਦੇ ਵਿੱਚ ਨਹੀਂ ਮਿਲੀ ਤਾਂ ਉਹ ਉਸ ਨੂੰ ਲੱਭਦੀ ਹੋਈ ਕਿਸੇ ਸੁਨਸਾਨ ਜਗ੍ਹਾ ਉੱਤੇ ਪਹੁੰਚੀ, ਜਿੱਥੇ ਉਸ ਨੂੰ ਰੋਂਦੀ ਹੋਈ ਬੱਚੀ ਮਿਲੀ ਅਤੇ ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਬੱਚੀ ਦੇ ਕੱਪੜਿਆਂ ਉੱਤੇ ਵੀ ਖੂਨ ਲੱਗਿਆ ਹੋਇਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਰਿੰਦਗੀ ਦੀ ਪੁਲਿਸ ਨੂੰ ਸੂਚਨਾ ਦਿੱਤੀ: ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਮੁਲਜ਼ਮ ਲਗਭਗ ਦੋ ਮਹੀਨਿਆਂ ਤੋਂ ਉਹਨਾਂ ਦੇ ਘਰ ਦੇ ਗੁਆਂਢ ਵਿੱਚ ਹੀ ਰਹਿ ਰਿਹਾ ਸੀ, ਇਸ ਦੌਰਾਨ ਉਸ ਨਾਲ ਇਹ ਬੱਚੀ ਕਾਫੀ ਘੁੱਲ ਮਿਲ ਗਈ। ਉਹ ਅਕਸਰ ਹੀ ਬੱਚੀ ਨੂੰ ਮਿਲਣ ਲਈ ਆਉਂਦਾ ਸੀ ਅਤੇ ਉਸ ਨੂੰ ਖਾਣ-ਪੀਣ ਦਾ ਸਮਾਨ ਦੇ ਦਿੰਦਾ ਸੀ ਪਰ ਬੀਤੇ ਦਿਨ ਉਸ ਨੇ ਬੱਚੀ ਨੂੰ ਖਾਣ-ਪੀਣ ਦਾ ਸਮਾਨ ਦੇਣ ਦੇ ਬਹਾਨੇ ਆਪਣੇ ਨਾਲ ਲਿਜਾ ਕੇ ਉਸ ਦਾ ਬਲਾਤਕਾਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਬੱਚੀ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਕਾਫੀ ਦੇਰ ਤੱਕ ਲੱਭਣ ਉੱਤੇ ਵੀ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੂੰ ਸ਼ੱਕ ਹੋਇਆ। ਉਹਨਾਂ ਨੂੰ ਬੱਚੀ ਅਜਿਹੇ ਹਾਲਾਤਾਂ ਦੇ ਵਿੱਚ ਮਿਲੀ ਜੋ ਉਹ ਬਿਆਨ ਨਹੀਂ ਕਰ ਸਕਦੇ ਸਨ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦਰਿੰਦਗੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬੱਚੀ ਨੂੰ ਮੈਡੀਕਲ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।



ਮੁਲਜ਼ਮ ਨੇ ਪਹਿਲਾਂ ਵੀ ਕੀਤਾ ਹੈ ਜਬਰ-ਜਨਾਹ:ਉੱਧਰ ਦੂਜੇ ਪਾਸੇ ਥਾਣਾ ਸਦਰ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਸਾਨੂੰ ਇਸੇ ਸਬੰਧੀ ਜਾਣਕਾਰੀ ਪੀੜਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਗਈ ਸੀ ਕਿ ਲਗਭਗ ਛੇ ਤੋਂ ਸੱਤ ਸਾਲ ਦੀ ਬੱਚੀ ਦੇ ਨਾਲ ਮੁਲਜ਼ਮ ਨੇ ਦੁਸ਼ਕਰਮ ਕੀਤਾ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦਾ ਪਿਛਲਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਸ ਨੇ ਡੇਲੋ ਇਲਾਕੇ ਵਿੱਚ ਵੀ ਕਿਸੇ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਸੀ ਅਤੇ ਇਸ ਸਬੰਧੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details