ਲੁਧਿਆਣਾ:ਲੁਧਿਆਣਾ ਜਗਰਾਉ ਪੁਲ ਤੋਂ ਜਲੰਧਰ ਬਾਈਪਾਸ ਆਉਣ ਵਾਲੇ ਐਲੀਵੇਟਡ ਪੁੱਲ ਬੀਤੀ ਦੇਰ ਸ਼ਾਮ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਨੌਜਵਾਨ ਦਾ ਮੋਟਰਸਾਈਕਲ ਉਸ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਗਿਆ ਤੇ ਉਸ ਦਾ ਸਿਰ ਸਿੱਧਾ ਡਿਵਾਈਡਰ ਤੇ ਵਿਚ ਜਾ ਵੱਜਿਆ, ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। road accident on Ludhiana elevated road
ਜਿਸ ਤੋਂ ਬਾਅਦ ਪੂਰਾ ਜਗਰਾਓ ਪੁੱਲ ਦਾ ਇਲਾਕਾ ਕਈ ਘੰਟੇ ਤੱਕ ਜਾਮ ਰਿਹਾ, ਸਥਾਨਕ ਲੋਕਾਂ ਅਨੁਸਾਰ ਜਦੋਂ ਪੁਲਿਸ ਨੂੰ ਮੌਕੇ ਉੱਤੇ ਪਹੁੰਚਣ ਲਈ ਬੁਲਾਇਆ ਤਾਂ ਪੁਲਿਸ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਐਂਬੂਲੈਂਸ ਨੂੰ ਸੱਦਣ ਲਈ ਕਿਹਾ, ਜਿਸ ਤੋਂ 1 ਘੰਟਾਂ ਬਾਅਦ ਮੌਕੇ ਉੱਤੇ ਐਂਬੂਲੈਂਸ ਪਹੁੰਚੀ ਅਤੇ ਮ੍ਰਿਤਕ ਨੂੰ ਲੈ ਕੇ ਗਈ ਹਾਦਸੇ ਤੋਂ ਲਗਭਗ 5 ਮਿੰਟਾਂ ਤੱਕ ਮ੍ਰਿਤਕ ਤੜਫਦਾ ਰਿਹਾ, ਉਸ ਨੂੰ ਰਾਹਗੀਰਾਂ ਨੇ ਹੀ ਵੇਖਿਆ।
ਇਸ ਮੌਕੇ ਉੱਤੇ ਮੌਜੂਦ ਸਥਾਨਕ ਲੋਕਾਂ ਨੇ ਕਿਹਾ ਕਿ ਥੋੜ੍ਹੀ ਹੀ ਦੂਰ ਜਗਰਾਓ ਪੁੱਲ ਉੱਤੇ ਪੁਲਿਸ ਦੇ ਦਰਜਨ ਤੋਂ ਵੱਧ ਮੁਲਾਜ਼ਮ ਖੜ੍ਹੇ ਨੇ, ਪਰ ਜਦੋਂ ਉਨ੍ਹਾਂ ਨੂੰ ਇੱਥੇ ਆਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਜਗਰਾਓ ਪੁੱਲ ਉੱਤੇ ਟਰੈਫਿਕ ਡਾਈਵਰਟ ਕਰਨ ਦਾ ਹਵਾਲਾ ਦੇ ਕੇ ਇਹ ਕਹਿ ਦਿੱਤਾ ਕਿ ਉਹ ਹਾਦਸੇ ਵਾਲੀ ਥਾਂ ਉੱਤੇ ਨਹੀਂ ਆ ਸਕਦੇ।
ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਮੌਕੇ 'ਤੇ ਮੌਤ ਸਥਾਨਕ ਲੋਕਾਂ ਨੇ ਕਿਹਾ ਕਿ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਹੈ ਪਰ ਟਰੈਫਿਕ ਪੁਲਿਸ ਮਦਦ ਕਰਨ ਨੂੰ ਤਿਆਰ ਨਹੀਂ ਹੈ। ਹਾਲਾਂਕਿ ਮ੍ਰਿਤਕ ਨੌਜਵਾਨ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਪਾਈ ਹੈ। ਇਹ ਹਾਦਸਾ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਕੋਲੋਂ 50 ਫੁੱਟ ਦੂਰ ਤੱਕ ਮੋਟਰਸਾਈਕਲ ਜਾ ਕੇ ਡਿੱਗਾ। ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਦਾ ਧਿਆਨ ਸਿਰਫ ਚਲਾਨ ਕੱਟਣ ਵੱਲ ਹੈ ਨਾ ਕਿ ਲੋਕਾਂ ਦੀ ਮਦਦ ਕਰਨ ਵੱਲ ਹੈ।
ਇਹ ਵੀ ਪੜੋ:-ਬੰਦੀ ਛੋੜ ਦਿਵਸ: ਗਵਾਲੀਅਰ ਦੇ ਕਿਲੇ ਤੋਂ ਹੋ ਕੇ ਗੁਰੂ ਨਗਰੀ ਪਰਤੀ ਸ਼ਬਦ ਚੌਂਕੀ