ਪੰਜਾਬ

punjab

ਮੈਡੀਕਲ ਸਟੋਰ 'ਚ ਵੜ ਗਿਆ ਤੇਜ਼ ਰਫ਼ਤਾਰ ਟਰੈਕਟਰ, ਦੁਕਾਨ ਦਾ ਵੱਡਾ ਨੁਕਸਾਨ

By

Published : Jan 18, 2023, 3:38 PM IST

ਲੁਧਿਆਣਾ ਵਿੱਚ ਇਕ ਤੇਜ਼ ਰਫਤਾਰ ਟਰੈਕਟਰ ਮੈਡੀਕਲ ਸਟੋਰ ਵਿੱਚ ਜਾ ਵੜਿਆ ਹੈ। ਇਸ ਨਾਲ ਸਟੋਰ ਦਾ ਕਾਫੀ ਨੁਕਸਾਨ ਹੋਇਆ ਅਤੇ ਟਰੈਕਟਰ ਦਾ ਵੀ ਚਾਲਕ ਗੰਭੀਰ ਜ਼ਖਮੀ ਹੋਇਆ ਹੈ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਹਾਦਸਾ ਲੁਧਿਆਣਾ ਦੇ ਚੰਡੀਗੜ ਰੋਡ ਉੱਤੇ ਸਥਿਤ ਫੋਰਟਿਸ ਹਸਪਤਾਲ ਦੇ ਬਿਲਕੁਲ ਸਾਹਮਣੇ ਇਕ ਮੈਡੀਕਲ ਸਟੋਰ ਉੱਤੇ ਵਾਪਰਿਆ ਹੈ।

A high-speed tractor rammed into a medical store in Ludhiana
ਮੈਡੀਕਲ ਸਟੋਰ 'ਚ ਵੜ ਗਿਆ ਤੇਜ਼ ਰਫ਼ਤਾਰ ਟਰੈਕਟਰ, ਦੁਕਾਨ ਦਾ ਵੱਡਾ ਨੁਕਸਾਨ

ਮੈਡੀਕਲ ਸਟੋਰ 'ਚ ਵੜ ਗਿਆ ਤੇਜ਼ ਰਫ਼ਤਾਰ ਟਰੈਕਟਰ, ਦੁਕਾਨ ਦਾ ਵੱਡਾ ਨੁਕਸਾਨ

ਚੰਡੀਗੜ੍ਹ:ਲੁਧਿਆਣਾ 'ਚ ਇੱਕ ਮੈਡੀਕਲ ਸਟੋਰ ਵਿਚ ਤੇਜ਼ਰਫਤਾਰ ਟਰੈਕਟਰ ਵੜਨ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਲੁਧਿਆਣਾ ਦੇ ਚੰਡੀਗੜ ਰੋਡ ਉੱਤੇ ਸਥਿਤ ਫੋਰਟਿਸ ਹਸਪਤਾਲ ਦੇ ਬਿਲਕੁਲ ਸਾਹਮਣੇ ਪੰਜਾਬ ਮੈਡੀਕਲ ਸਟੋਰ ਉੱਤੇ ਵਾਪਰਿਆ ਹੈ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਹੈ।

ਟਰੈਕਟਰ ਚਾਲਕ ਨੂੰ ਆਈ ਨੀਂਦ:ਮੈਡੀਕਲ ਸਟੋਰ ਵਿੱਚ ਤੇਜ਼ ਰਫਤਾਰ ਟਰੈਕਟਰ ਵੜਨ ਦੇ ਹਾਦਸੇ ਦੀ ਜਾਣਕਾਰੀ ਅਨੁਸਾਰ ਇਹ ਘਟਨਾ ਚਾਲਕ ਨੂੰ ਨੀਂਦ ਆਉਣ ਕਾਰਨ ਵਾਪਰੀ ਹੈ। ਦੱਸਿਆ ਗਿਆ ਹੈ ਕਿ ਇਸ ਕਾਰਨ ਟਰੈਕਟਰ ਚਲਾਉਣ ਵਾਲੇ ਦਾ ਟਰੈਕਟਰ ਉੱਤੇ ਕਾਬੂ ਨਹੀਂ ਰਿਹਾ ਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਟਰੈਕਟਰ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਹੈ, ਜਿਸਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬ ਲਈ ਬਣਾਈ ਗਈ ਖੇਤੀਬਾੜੀ ਮਾਹਿਰਾਂ ਦੀ 11 ਮੈਂਬਰੀ ਕਮੇਟੀ, 12 ਫ਼ਰਵਰੀ ਨੂੰ ਹੋਵੇਗੀ ਸਰਕਾਰ-ਕਿਸਾਨ ਮਿਲਣੀ

ਫੋਰਟਿਸ ਲਾਗੇ ਹੋਇਆ ਹਾਦਸਾ:ਜਾਣਕਾਰੀ ਮੁਤਾਬਿਕ ਜਿੱਥੇ ਇਹ ਹਾਦਸਾ ਹੋਇਆ ਹੈ, ਉਹ ਫੋਰਟਿਸ ਹਸਪਤਾਲ ਦੇ ਨੇੜੇ ਹੈ ਅਤੇ ਇਸ ਮੈਡੀਕਲ ਸਟੋਰ ਵਿੱਚ ਮੁਲਾਜ਼ਮ ਰਾਤ ਵੇਲੇ ਵੀ ਸ਼ਿਫਟ ਵਿੱਚ ਕੰਮ ਕਰਦੇ ਹਨ। ਪਰ ਇਹ ਬਚਾਅ ਰਿਹਾ ਕਿ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ,, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਸਵੇਰੇ ਲੋਕਾਂ ਨੇ ਸਮਰਾਲਾ ਤੋਂ ਟਰੈਕਟਰ ਦੇ ਮਾਲਕ ਨੂੰ ਕਰਕੇ ਦਿੱਤੀ। ਜਿਸ ਨੇ ਮੌਕੇ ਉੱਤੇ ਆ ਕੇ ਟਰੈਕਟਰ ਨੂੰ ਦੁਕਾਨ ਤੋਂ ਬਾਹਰ ਕੱਢਿਆ ਅਤੇ ਇਸ ਤੋਂ ਬਾਅਦ ਦੁਕਾਨਦਾਰ ਅਮਨ ਸ਼ਰਮਾ ਨੇ ਵੀ ਇਸ ਹਾਦਸੇ ਦੀ ਜਾਣਕਾਰੀ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਫੋਨ ਕਰਕੇ ਦਿੱਤੀ ਹੈ। ਦੱਸਿਆ ਗਿਆ ਹੈ ਕਿ ਮੌਕੇ ਉੱਤੇ ਪਹੁੰਚੀ ਪੁਲਸ ਨੇ ਮੌਕੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਰਿਕਾਰਡ ਵਿੱਚ ਲੈ ਲਈ ਹੈ।


ਹਾਲਾਂਕਿ ਦੂਜੇ ਪਾਸੇ ਟਰੈਕਟਰ ਚਾਲਕ ਨੇ ਦੱਸਿਆ ਕਿ ਇਹ ਟਰੈਕਟਰ ਉਸ ਦਾ ਨਹੀਂ ਹੈ ਤੇ ਇਸਦਾ ਮਾਲਕ ਕੋਈ ਹੋਰ ਹੈ। ਇਸ ਵਿਚ ਚਾਰਾ ਭਰ ਕੇ ਕਰਕੇ ਲੁਧਿਆਣਾ ਮੰਡੀ ਵਿੱਚ ਲਿਜਾਇਆ ਜਾ ਰਿਹਾ ਸੀ। ਟਰੈਕਟਰ ਓਵਰਲੋਡ ਸੀ ਅਤੇ ਚਾਰੇ ਨਾਲ ਭਰਿਆ ਹੋਣ ਕਰਕੇ ਵੀ ਇਸ ਉੱਤੇ ਕੰਟਰੋਲ ਨਹੀਂ ਹੋਇਆ। ਇਸ ਹਾਦਸੇ ਦੇ ਦੌਰਾਨ ਜਿੱਥੇ ਮੈਡੀਕਲ ਸਟੋਰ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਟਰੈਕਟਰ ਚਾਲਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

ABOUT THE AUTHOR

...view details