ਪੰਜਾਬ

punjab

ਸਾਂਸਦ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲੇ ਸਕਦਾ ਇਰਾਕ ਤੋਂ ਵਤਨ ਪਰਤੀਆਂ ਲੜਕੀਆਂ, ਟ੍ਰੈਵਲ ਏਜੰਟ ਨੇ ਦਿੱਤਾ ਸੀ ਵੇਚ

By ETV Bharat Punjabi Team

Published : Dec 3, 2023, 5:15 PM IST

ਟ੍ਰੈਵਲ ਏਜੰਟ ਗਰੀਬ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਨੇ ਅਤੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ। ਸੁਲਤਾਨਪੁਰ ਲੋਧੀ ਦੀਆਂ ਲੜਕੀਆਂ ਸਾਂਸਦ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲੇ ਸਕਦਾ ਇਰਾਕ ਤੋਂ ਵਾਪਸ ਪਰਤੀਆਂ ਹਨ, ਜਿਹਨਾਂ ਨੂੰ ਏਜੰਟ ਨੇ ਵੇਚ ਦਿੱਤਾ ਸੀ।

Girls returned from Iraq to India, cheated by travel agents
ਇਰਾਕ 'ਚ ਵੇਚੀਆਂ ਲੜਕੀਆਂ ਨੇ ਸੁਣਾਈਆ ਰੌਂਗਟੇ ਖੜ੍ਹੇ ਕਰਨ ਵਾਲੀਆਂ ਦਰਦ ਭਰੀਆਂ ਕਹਾਣੀਆਂ

ਸਾਂਸਦ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲੇ ਸਕਦਾ ਇਰਾਕ ਤੋਂ ਵਤਨ ਪਰਤੀਆਂ ਲੜਕੀਆਂ

ਸੁਲਤਾਨਪੁਰ ਲੋਧੀ:ਰੋਜੀ-ਰੋਟੀ ਦੀ ਭਾਲ ਅਤੇ ਮਾਪਿਆਂ ਦਾ ਸਹਾਰਾ ਬਣਨ ਤੇ ਸੁਨਿਹਰੀ ਸੁਪਨੇ ਲੈਕੇ ਲੜਕੀਆਂ ਨੂੰ ਮਾਪੇ ਵਿਦੇਸ਼ ਭੇਜ ਦੇ ਹਨ, ਪਰ ਇਹ ਪਤਾ ਕਿਸੇ ਨੂੰ ਨਹੀਂ ਹੁੰਦਾ ਕਿ ਉਹ ਜਿਸ ਰਾਹ 'ਤੇ ਤੁਰੀਆਂ ਨੇ ਉਹ ਉਨ੍ਹਾਂ ਨੂੰ ਚਾਨਣ ਵੱਲ ਲੈ ਕੇ ਜਾਵੇਗਾ ਜਾਂ ਫਿਰ ਹਨੇਰੇ 'ਚ ਧੱਕੇਗਾ। ਅਜਿਹੇ ਹੀ ਸੁਪਨੇ ਇਹ ਦੋ ਲੜਕੀਆਂ ਲੈ ਕੇ ਇਰਾਕ ਗਈਆਂ ਹਨ, ਪਰ ਇੰਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਆਪਣੇ ਹੀ ਦਲਦਲ 'ਚ ਸੁਟ ਦੇਣਗੇ ਉਹ ਵੀ ਚੰਦ ਪੈਸਿਆਂ ਦੀ ਖਾਤਰ।

ਲੜਕੀਆਂ ਦੀ ਦਰਦ ਭਰੀ ਕਹਾਣੀ: ਇਰਾਕ ਵਿੱਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਉਨ੍ਹਾਂ ਨੂੰ ਇਰਾਕ ਵਿੱਚ ਟ੍ਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ। ਇੰਨ੍ਹਾਂ ਪੀੜਤ ਲੜਕੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਕੀਤੇ ਉਪਰਾਲਿਆ ਸਦਕਾ ਉਹ ਮੁੜ ਆਪਣੇ ਘਰ ਪਰਤ ਸਕੀਆ ਹਨ। ਇਰਾਕ ਵਿੱਚੋਂ ਵਾਪਸ ਆਈਆਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ ਅਤੇ ਉਨ੍ਹਾਂ ਨੂੰ ਫਗਵਾੜਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਂਅ ਦੀ ਟ੍ਰੈਵਲ ਏਜੰਟ ਨੇ 80-80 ਹਾਜ਼ਰ ਲੈਕੇ ਪਹਿਲਾ ਦੁਬਈ ਭੇਜਿਆ ਅਤੇ ਉਥੋਂ 8 ਘੰਟੇ ਏਅਰਪੋਰਟ ‘ਤੇ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਇਰਾਕ ਭੇਜ ਦਿੱਤਾ। ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਤਾਂ ਵੇਚ ਦਿੱਤਾ ਗਿਆ ਸੀ।ਉਨ੍ਹਾਂ ਕੋਲੋ ਦੇਰ ਰਾਤ ਤੱਕ ਕੰਮ ਕਰਵਾਇਆ ਜਾਂਦਾ, ਤੇ ਕੰਮ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਕੁਟਮਾਰ ਵੀ ਕੀਤੀ ਜਾਂਦੀ ਸੀ । ਜਿਹੜੀਆਂ ਲੜਕੀਆਂ ਮਨਾ ਕਰਦੀਆਂ ਸਨ ਉਨ੍ਹਾਂ ਨੂੰ ਨਿਰਵਸਤਰ ਕਰਕੇ ਬਾਥਰੂਮਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਰਾਕ ਭੇਜਣ ਸਮੇਂ ਟ੍ਰੈਵਲ ਏਜੰਟ ਨੇ ਕਿਹਾ ਸੀ ਕਿ ਰੈਸਟੋਰੈਂਟ ਵਿੱਚ ਕੰਮ ‘ਤੇ ਲਾਇਆ ਜਾਵੇਗਾ ਅਤੇ 50 ਹਾਜ਼ਰ ਮਹੀਨੇ ਦੀ ਤਨਖਾਹ ਦਾ ਲਾਰਾ ਲਾਇਆ ਗਿਆ ਸੀ।

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਪੀਲ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਮੰਗ ਕੀਤੀ ਕਿ ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦਾ ਇੱਕ ਵੱਡਾ ਗਿਰੋਹ ਸਰਗਰਮ ਹੈ,ਜਿਸ ਨੂੰ ਕਾਬੂ ਕਰਨ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਗਰੀਬ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਨੇ ਅਤੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ। ਇੰਨ੍ਹਾਂ 'ਤੇ ਜਲਦ ਤੋਂ ਜਲਦ ਨੱਥ ਪਾਈ ਜਾਵੇ ਤਾਂ ਜੋ ਕਿਸੇ ਹੋਰ ਧੀ-ਭੈਣ ਦੀ ਜ਼ਿੰਦਗੀ ਖ਼ਰਾਬ ਨਾ ਹੋ ਸਕੇ।

ABOUT THE AUTHOR

...view details