ਪੰਜਾਬ

punjab

ਗੰਦੇ ਨਾਲੇ 'ਚ ਡਿੱਗੇ ਬੱਚੇ ਨੂੰ ਕੱਢਣ ਲਈ 24 ਘੰਟਿਆਂ ਤੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ

By

Published : Aug 10, 2022, 7:23 PM IST

ਮੰਗਲਵਾਰ ਨੂੰ ਇਕ ਢਾਈ ਸਾਲ ਦਾ ਬੱਚਾ ਬਰਸਾਤ ਕਰਕੇ ਪੈਰ ਫਿਸਲਣ ਨਾਲ ਇਸ ਨਾਲੇ ਵਿੱਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ 24 ਘੰਟੇ ਤੋਂ ਲਗਾਤਾਰ ਪ੍ਰਸ਼ਾਸਨ ਬਲਕਿ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਹਨ, ਪਰ ਬੱਚੇ ਦਾ ਅਜੇ ਕੋਈ ਪਤਾ ਨਹੀਂ ਲੱਗਿਆਂ।

Etv Bharat
Etv Bharat

ਕਪੂਰਥਲਾ: ਕਪੂਰਥਲਾ ਗੋਇੰਦਵਾਲ ਸਾਹਿਬ ਰੋਡ ਨਜ਼ਦੀਕ ਬਣੀ ਝੁੱਗੀ ਝੌਂਪੜੀ ਵਿੱਚ ਰਹਿੰਦਾ ਇੱਕ ਕਰੀਬ ਢਾਈ ਸਾਲ ਦਾ ਬੱਚਾ ਕੱਲ੍ਹ ਦੁਪਹਿਰ ਦਾ ਇਕ ਗੰਦੇ ਨਾਲੇ ਵਿੱਚ ਡਿੱਗਿਆ ਹੋਇਆ ਹੈ, ਜਿਸ ਨੂੰ ਬਚਾਉਣ ਵਾਸਤੇ ਨਾ ਸਿਰਫ਼ ਪ੍ਰਸ਼ਾਸਨ ਬਲਕਿ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਹਨ, ਪਰ 24 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ।



ਕਪੂਰਥਲਾ ਵਿਖੇ ਇਕ ਗੰਦੇ ਨਾਲੇ ਉੱਪਰ ਨਾਜਾਇਜ਼ ਉਸਾਰੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਖਾਮਿਆਜ਼ਾ ਇੱਕ ਮਾਸੂਮ ਬੱਚੇ ਨੂੰ ਭੁਗਤਣਾ ਪਿਆ। ਮੰਗਲਵਾਰ ਨੂੰ ਇਕ ਢਾਈ ਸਾਲ ਦਾ ਬੱਚਾ ਬਰਸਾਤ ਕਰਕੇ ਪੈਰ ਫਿਸਲਣ ਨਾਲ ਇਸ ਨਾਲੇ ਵਿੱਚ ਡਿੱਗ ਗਿਆ ਅਤੇ ਨਾਲੇ ਉੱਪਰ ਬਣੇ ਨਜਾਇਜ਼ ਮਕਾਨ ਤੇ ਦੁਕਾਨਾਂ ਕਰਕੇ ਇਹ ਬੱਚਾ ਨਾਲੇ ਅੰਦਰ ਕਿਤੇ ਫਸ ਗਿਆ। ਕਪੂਰਥਲਾ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੀ ਪੂਰੀ ਵਾਹ ਲਾਉਣ ਤੋਂ ਬਾਅਦ ਬੱਚੇ ਦੀ ਭਾਲ ਲਈ ਐੱਨਡੀਆਰਐੱਫ ਦੀ ਟੀਮ ਨੂੰ ਸੱਦਿਆ ਗਿਆ, ਜੋ ਪਿਛਲੇ ਕਰੀਬ 24 ਘੰਟਿਆਂ ਤੋਂ ਬੱਚੇ ਦੀ ਭਾਲ ਵਿੱਚ ਲੱਗੀ ਹੋਈਆਂ ਹਨ।

ਗੰਦੇ ਨਾਲੇ 'ਚ ਡਿੱਗੇ ਬੱਚੇ ਨੂੰ ਕੱਢਣ ਲਈ 24 ਘੰਟਿਆਂ ਤੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ

ਜ਼ਿਕਰਯੋਗ ਹੈ ਕਿ ਇਹ ਗੰਦਾ ਨਾਲਾ ਬਣਾਇਆ ਤਾਂ ਗੰਦੇ ਪਾਣੀ ਦੀ ਨਿਕਾਸੀ ਲਈ ਸੀ, ਪਰ ਲੋਕਾਂ ਵੱਲੋਂ ਇਸ ਦੇ ਉੱਪਰ ਨਾਜਾਇਜ਼ ਉਸਾਰੀ ਕਰ ਲਈ ਗਈ ਅਤੇ ਅੱਜ ਇਹੀ ਕਾਰਨ ਹੈ ਕਿ ਐਨਡੀਆਰਐਫ ਦੀ ਟੀਮ ਨੂੰ ਇਸ ਨਾਜਾਇਜ਼ ਉਸਾਰੀ ਕਰਕੇ ਬੱਚਿਆਂ ਨੂੰ ਲੱਭਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਐੱਨਡੀਆਰਐੱਫ਼ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਕੱਲ੍ਹ ਰਾਤ ਤੋਂ ਬੱਚਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ, ਪਰ ਉਨ੍ਹਾਂ ਨੂੰ ਇਸ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਮੁਤਾਬਕ ਫਿਲਹਾਲ ਜਿੱਥੇ ਜਿੱਥੇ ਬੱਚੇ ਨੂੰ ਲੱਭਿਆ ਜਾ ਸਕਦਾ ਸੀ, ਉਥੇ ਪਹੁੰਚਣ ਤੋਂ ਬਾਅਦ ਹੁਣ ਨਾਲੇ ਉੱਪਰ ਬਣੇ ਮਕਾਨਾਂ ਅਤੇ ਦੁਕਾਨਾਂ ਦੇ ਫਰਸ਼ ਘੱਟ ਗਏ, ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਲੇ ਉੱਪਰ ਬਣਾਏ ਮਕਾਨਾਂ ਅਤੇ ਦੁਕਾਨਾਂ ਜਿਸ ਥੱਲੇ ਕਿਤੇ ਪਾਣੀ ਦੀ ਨਿਕਾਸੀ ਲਈ 2 ਫੁੱਟ ਦਾ ਗੈਪ ਹੈ ਤੇ ਕਿਤੇ 3 ਫੁੱਟ ਦਾ ਜ਼ਾਹਿਰ ਹੈ ਕਿ ਪਾਣੀ ਤੇਜ਼ ਵਹਾਅ ਨਾਲ ਆਇਆ ਹੋਵੇਗਾ ਤਾਂ ਬੱਚਾ ਅੱਗੇ ਵੀ ਜਾ ਸਕਦਾ ਹੈ, ਫਿਲਹਾਲ ਇਹ ਰੈਸਕਿਊ ਆਪ੍ਰੇਸ਼ਨ ਜਾਰੀ ਹੈ।

ਇਹ ਵੀ ਪੜੋ:-ਲੁਧਿਆਣਾ ‘ਚ ਧਾਰਾ 144 ਲਾਗੂ, ਅਗਲੇ ਮਹੀਨੇ ਤੱਕ ਧਰਨੇ ਤੇ ਮੁਜ਼ਾਹਰਿਆਂ ‘ਤੇ ਮੁਕੰਮਲ ਪਾਬੰਦੀ

TAGGED:

ABOUT THE AUTHOR

...view details