ਪੰਜਾਬ

punjab

Clash in Sultanpur Lodhi: ਪਿੰਡ ਮੀਰਪੁਰ ਵਿਖੇ ਰਸਤੇ ਨੂੰ ਲੈ ਕੇ 2 ਧਿਰਾਂ ਚ ਹੋਈ ਹਿੰਸਕ ਝੜਪ, 4 ਜਖ਼ਮੀ

By

Published : Jun 5, 2023, 8:14 AM IST

ਸੁਲਤਾਲਪੁਰ ਲੋਧੀ ਦੇ ਪਿੰਡ ਮੀਰਪੁਰ ਵਿਖੇ ਦੋ ਧਿਰਾਂ ਵਿਚਾਲੇ ਰਸਤੇ ਨੂੰ ਲੈ ਕੇ ਝੜਪ ਹੋ ਗਈ। ਇਸ ਝੜਪ ਵਿੱਚ ਦੋ ਔਰਤਾਂ ਤੇ ਦੋ ਆਦਮੀ ਜ਼ਖ਼ਮੀ ਹੋਏ ਹਨ। ਦੋਵੇਂ ਧਿਰਾਂ ਇਕ-ਦੂਜੇ ਉਤੇ ਇਲਜ਼ਾਮ ਲਾ ਰਹੀਆਂ ਹਨ। ਪੁਲਿਸ ਵੱਲੋਂ ਮੌਕੇ ਉਤੇ ਜਾਂਚ ਕੀਤੀ ਜਾ ਰਹੀ ਹੈ।

Bloody clash between two parties over the road in sultanpur
ਪਿੰਡ ਮੀਰਪੁਰ ਵਿਖੇ ਰਸਤੇ ਨੂੰ ਲੈ ਕੇ 2 ਧਿਰਾਂ ਚ ਹੋਈ ਹਿੰਸਕ ਝੜਪ, 4 ਜਖ਼ਮੀ

ਪਿੰਡ ਮੀਰਪੁਰ ਵਿਖੇ ਰਸਤੇ ਨੂੰ ਲੈ ਕੇ 2 ਧਿਰਾਂ ਚ ਹੋਈ ਹਿੰਸਕ ਝੜਪ,

ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਪਿੰਡ ਮੀਰਪੁਰ ਵਿਖੇ ਅੱਜ ਸਵੇਰੇ ਮਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ 2 ਧਿਰਾਂ ਵਿਚਕਾਰ ਰਸਤੇ ਨੂੰ ਲੈ ਹਿੰਸਕ ਝੜਪ ਹੋਈ। ਇਸ ਮੌਕੇ 2 ਔਰਤਾਂ ਅਤੇ 2 ਆਦਮੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਮੌਕੇ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

ਸਾਡੀ ਮਾਲਕੀ ਜ਼ਮੀਨ ਤੋਂ ਨਾਜਾਇਜ਼ ਰਸਤਾ ਕੱਢਣਾ ਚਾਹੁੰਦਾ ਮਲਕੀਤ ਸਿੰਘ :ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਇਲਾਜ ਅਧੀਨ ਫੁੰਮਣ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੀਰਪੁਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਖੂਹ ਤੋਂ ਵਾਪਸ ਪਰਤ ਰਹੇ ਸੀ, ਜਦੋਂ ਉਹ ਆਪਣੇ ਘਰ ਦੇ ਬਾਹਰ ਪਹੁੰਚੇ ਤਾਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਮਲਕੀਤ ਸਿੰਘ ਅਤੇ ਹੋਰ ਵਿਅਕਤੀਆਂ ਨੇ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।ਇਸ ਦੌਰਾਨ ਜਦੋਂ ਉਸ ਦੀ ਪਤਨੀ ਸੁਰਜੀਤ ਕੌਰ ਛੁਡਾਉਣ ਲਈ ਵਿਚ ਪਹੁੰਚੀ ਤਾਂ ਉਸ ਨਾਲ ਵੀ ਉਕਤ ਵਿਅਕਤੀਆਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਦੋਵੇਂ ਇਸ ਕੁੱਟਮਾਰ ਵਿੱਚ ਜ਼ਖ਼ਮੀ ਹੋ ਗਏ। ਉਹਨਾਂ ਦੱਸਿਆ ਕਿ ਸਾਡੀ ਮਾਲਕੀ ਜਗ੍ਹਾ ਉਤੇ ਮਲਕੀਤ ਸਿੰਘ ਨਾਜਾਇਜ਼ ਤੌਰ ਉਤੇ ਰਸਤਾ ਕੱਢਣਾ ਚਾਹੁੰਦਾ ਹੈ, ਜਿਸ ਕਾਰਨ ਅਕਸਰ ਹੀ ਸਾਡੇ ਨਾਲ ਗਾਲੀ-ਗਲੋਚ ਕਰਦੇ ਰਹਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹਨਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਸਾਡੀ ਕੀਤੇ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਫੁੰਮਣ ਸਿੰਘ ਤੇ ਉਸ ਦੇ ਸਾਥੀਆਂ ਨੇ ਸਾਡੇ ਉਤੇ ਕੀਤਾ ਹਮਲਾ :ਉਧਰ ਦੂਜੇ ਪਾਸੇ ਮਲਕੀਤ ਸਿੰਘ ਉਸ ਦੀ ਪਤਨੀ ਕੁਲਵੰਤ ਕੌਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫੁੰਮਣ ਸਿੰਘ ਅਤੇ ਉਨ੍ਹਾਂ ਨਾਲ ਹੋਰ ਵਿਅਕਤੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। ਉਨ੍ਹਾਂ ਨੇ ਕਿਹਾ ਅਸੀਂ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਜਾ ਰਹੇ ਸੀ, ਤਾਂ ਫੁੰਮਣ ਸਿੰਘ ਨੇ ਮੋਟਰਸਾਈਕਲ ਲਿਆ ਕੇ ਉਹਨਾਂ ਦੀਆਂ ਲੱਤਾਂ ਵਿੱਚ ਮਾਰਿਆ, ਜਿਸ ਦੌਰਾਨ ਉਹ ਥੱਲੇ ਡਿੱਗ ਪਏ, ਜਿਸ ਤੋਂ ਬਾਅਦ ਕਈ ਨੌਜਵਾਨ ਆਏ ਅਤੇ ਉਨ੍ਹਾਂ ਨੇ ਸਾਡੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ।

ਗੁਰਦੁਆਰਾ ਸਾਹਿਬ ਜਾਣ ਵਾਲੇ ਰਸਤੇ ਉਤੇ ਕਬਜ਼ੇ ਦਾ ਇਲਜ਼ਾਮ :ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਉਤੇ ਫੁੰਮਣ ਸਿੰਘ ਦਾ ਨਜ਼ਾਇਜ਼ ਕਬਜ਼ਾ ਸੀ। ਕਾਫੀ ਸਾਲਾਂ ਤੋਂ ਜਿਥੇ ਹੁਣ ਸੜਕ ਦਾ ਨਿਰਮਾਣ ਹੋ ਜਾ ਰਿਹਾ ਹੈ, ਜਿਸ ਕਾਰਨ ਫੁੰਮਣ ਸਿੰਘ ਨੇ ਤਲਖੀ ਵਿਚ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਨੇ ਆਪਣੇ ਉਤੇ ਲੱਗੇ ਦੋਸ਼ ਝੂਠੇ ਅਤੇ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਵੀ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details