ਪੰਜਾਬ

punjab

33 ਪਿੰਡਾਂ ਨੂੰ 1 ਕਰੋੜ ਦੀ ਗਰਾਂਟ ਜਾਰੀ

By

Published : Dec 15, 2021, 7:29 PM IST

ਪੰਜਾਬ ਸਰਕਾਰ (Government of Punjab) ਵੱਲੋਂ ਸੁਲਤਾਨਪੁਰ ਲੋਧੀ (Sultanpur Lodhi) ਹਲਕੇ ਦੇ 33 ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 1 ਕਰੋੜ ਰੁਪਏ ਦੀ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ ਹਨ।

33 ਪਿੰਡਾਂ ਨੂੰ 1 ਕਰੋੜ ਦੀ ਗਰਾਂਟ ਜਾਰੀ
33 ਪਿੰਡਾਂ ਨੂੰ 1 ਕਰੋੜ ਦੀ ਗਰਾਂਟ ਜਾਰੀ

ਕਪੂਰਥਲਾ:ਪੰਜਾਬ ਸਰਕਾਰ (Government of Punjab) ਵੱਲੋਂ ਸੁਲਤਾਨਪੁਰ ਲੋਧੀ (Sultanpur Lodhi) ਹਲਕੇ ਦੇ 33 ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 1 ਕਰੋੜ ਰੁਪਏ ਦੀ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ ਹਨ ਅਤੇ ਪ੍ਰਮਾਣਿਤ ਕੀਤਾ ਗਿਆ ਕਿ ਸੂਬੇ ਦੀ ਕਾਂਗਰਸ ਸਰਕਾਰ (Congress Government) ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ। ਹਲਕੇ ਅੰਦਰ ਕੱਚੀਆਂ ਸੜਕਾਂ ਦੀ ਥਾਂ ‘ਤੇ ਨਵੀਆਂ ਪੱਕੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਮੰਤਵ ਨਾਲ ਵਿਕਾਸ ਕੰਮ ਤੇਜ਼ ਗਤੀ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਪੁੱਜੇ ਲੋਕਾਂ ਦੇ ਠਾਠਾਂ ਮਾਰਦੇ ਇਕੱਠਾਂ ਵੱਲੋਂ ਸਮਾਗਮਾਂ ਚ ਪੁੱਜਣ ਤੇ ਵਿਧਾਇਕ ਚੀਮਾ ਦਾ ਭਰਵਾਂ ਸਵਾਗਤ ਕੀਤਾ।

33 ਪਿੰਡਾਂ ਨੂੰ 1 ਕਰੋੜ ਦੀ ਗਰਾਂਟ ਜਾਰੀ

ਇਸ ਮੌਕੇ ਸਮਾਗਮਾਂ ਦੌਰਾਨ ਜਨ ਸਮੂਹਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ (MLA Navtej Singh Cheema) ਨੇ ਕਿਹਾ ਕਿ ਕਾਂਗਰਸ ਪਾਰਟੀ (Congress Party) ਸੂਬੇ ਭਰ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵੱਡੇ ਪੱਧਰ ‘ਤੇ ਵਿਕਾਸ ਕੰਮ ਕਰਵਾ ਰਹੀ ਹੈ ਅਤੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹਲਕੇ ਗੁਰਦਾਸਪੁਰ ਅੰਦਰ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਬਿਨ੍ਹਾਂ ਪੱਖ-ਪਾਤ ਦੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਹਲਕਾ ਸੁਲਤਾਨਪੁਰ ਲੋਧੀ (Sultanpur Lodhi) ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ। ਚੀਮਾ ਨੇ ਕਿਹਾ ਕਿ ਪਿਛਲੀ ਸਰਕਾਰ (Government) ਨੇ 10 ਸਾਲਾਂ ਦੇ ਅੰਦਰ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਕਾਸ ਕੰਮਾਂ ਨੂੰ ਅਣਗੌਲਿਆ ਕੀਤਾ ਅਤੇ ਆਪਣੇ ਹਿੱਤਾਂ ਲਈ ਕੰਮ ਕੀਤੇ।
ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ (Akali Dal government) ਸਮੇਂ ਪੰਜਾਬ ਅੰਦਰ ਨਸ਼ੇ (Drugs) ਦੇ ਵਪਾਰ ਨੂੰ ਵਧਣ ਦੇ ਲਈ ਪੂਰਨ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਲੀਡਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸਿਰਫ਼ ਤੇ ਸਿਰਫ਼ ਪੰਜਾਬ ਦੀ ਲੁੱਟ ਕੀਤੀ ਗਈ ਹੈ ਨਾ ਕਿ ਵਿਕਾਸ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ 2022 ਵਿੱਚ ਮੁੜ ਤੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ ਹੈ।

ਇਹ ਵੀ ਪੜ੍ਹੋ:Punjab Assembly Election 2022: ਪੰਜਾਬ ’ਚ ਨਵੀਂ ਸਿਆਸੀ ਖੇਡ, ਆਵੇਂ ਸਾਢੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ...

ABOUT THE AUTHOR

...view details