ETV Bharat / city

Punjab Assembly Election 2022: ਪੰਜਾਬ ’ਚ ਨਵੀਂ ਸਿਆਸੀ ਖੇਡ, ਆਵੇਂ ਸਾਢੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ...

author img

By

Published : Dec 15, 2021, 2:20 PM IST

ਵਿਧਾਨ ਸਭਾ ਚੋਣਾਂ 2022 (Assembly election 2022) ਨੇੜੇ ਆਉਂਦਿਆਂ ਹੀ ਪੰਜਾਬ ਦੀ ਰਾਜਨੀਤੀ (Punjab Politics)ਬੜੀ ਦਿਲਚਸਪ ਹੁੰਦੀ ਜਾ ਰਹੀ ਹੈ। ਪੰਜਾਬ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਸੂਬੇ ਵਿੱਚ ਬਹੁਕੋਣਾ ਮੁਕਾਬਲਾ (Multi corner contest) ਵੇਖਣ ਨੂੰ ਮਿਲੇ ਤੇ ਇਸ ਵੇਲੇ ਆਗੂਆਂ ਤੇ ਸਖ਼ਸ਼ੀਅਤਾਂ ਦੀ ਸਥਿਤੀ (Situation of leaders) ਆਵੇਂ ਸਾਢੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ.......ਵਾਲੀ ਬਣੀ ਹੋਈ ਹੈ (Leaders shifting parties frequently)।

ਪੰਜਾਬ ’ਚ ਨਵੀਂ ਸਿਆਸੀ ਖੇਡ
ਪੰਜਾਬ ’ਚ ਨਵੀਂ ਸਿਆਸੀ ਖੇਡ

ਚੰਡੀਗੜ੍ਹ: ‘ਆਇਆ ਰਾਮ ਗਿਆ ਰਾਮ’ ਵਾਲੀ ਕਹਾਵਤ ਰਾਜਨੀਤੀ ਵਿੱਚ ਪਹਿਲਾਂ ਹੀ ਪ੍ਰਚੱਲਤ ਹੈ ਪਰ, ‘ਆਵੇਂ ਸਾਢੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ, ਬੱਲੇ ਓਏ ਚਲਾਕ ਸੱਜਣਾ’ ਦੀ ਮਿਸਾਲ ਵੀ ਹੁਣ ਕਾਇਮ ਹੋ ਗਈ ਹੈ। ਮੰਗਲਵਾਰ ਨੂੰ ਦੋ ਮਿਸਾਲਾਂ ਅਜਿਹੀਆਂ ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਬੀਤੇ ਦਿਨ ਵੇਖਣ ਨੂੰ ਮਿਲੀਆਂ, ਜਿਥੇ ਦੋ ਆਗੂ ਸਵੇਰੇ ਕਿਸੇ ਹੋਰ ਪਾਰਟੀ ਨਾਲ ਸੀ ਤੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਦੇ ਵੱਡੇ ਆਗੂਆਂ ਨਾਲ ਦਿਸੇ (Leaders shifting parties frequently)।

ਬੂਟਾ ਮੁਹੰਮਦ ਭਾਜਪਾ ਦੇ ਮੰਚ ’ਤੇ ਦਿਸੇ
ਬੂਟਾ ਮੁਹੰਮਦ ਭਾਜਪਾ ਦੇ ਮੰਚ ’ਤੇ ਦਿਸੇ

ਬੂਟਾ ਮੁਹੰਮਦ ਇੱਕੋ ਦਿਨ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਮੰਚ ’ਤੇ ਦਿਸੇ

ਪਹਿਲੀ ਮਿਸਾਲ ਦਿਨ ਵੇਲੇ ਗਾਇਕ ਬੂਟਾ ਮੁਹੰਮਦ (Buta Mohammad joining) ਦੀ ਸਾਹਮਣੇ ਆਈ। ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਭਾਰੀ ਗਜੇਂਦਰ ਸ਼ੇਖਾਵਤ ਦੀ ਮੌਜੂਦਗੀ ਵਿੱਚ ਬੂਟਾ ਮੁਹੰਮਦ ਨੇ ਸਟੇਜ ’ਤੇ ਜਾ ਕੇ ਭਾਜਪਾ ਜੁਆਇਨ ਕੀਤੀ ਪਰ ਕੁਝ ਸਮਾਂ ਬਾਅਦ ਹੀ ਉਹ ਪੰਜਾਬ ਲੋਕ ਕਾਂਗਰਸ (Punjab Lok Congress News) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਰ ਆਏੇ ਤੇ ਬੂਟਾ ਮੁਹੰਮਦ ਦੇ ਗਲੇ ਵਿੱਚ ਪੰਜਾਬ ਲੋਕ ਕਾਂਗਰਸ ਦਾ ਪਟਕਾਵੀ ਪਿਆ ਹੋਇਆ ਸੀ। ਜਿਵੇਂ ਹੀ ਇਹ ਫੋਟੋ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ’ਤੇ ਖਬਰ ਅੱਗ ਵਾਂਗ ਫੈਲ ਗਈ ਕਿ ਬੂਟਾ ਮੁਹੰਮਦ ਨੇ ਇੱਕੋ ਦਿਨ ਵਿੱਚ ਦੋ ਪਾਰਟੀਆਂ ਜੁਆਇਨ ਕੀਤੀਆਂ ਤੇ ਕੁਝ ਸਮਾਂ ਬਾਅਦ ਹੀ ਪਾਰਟੀ ਬਦਲ ਲਈ।

ਬੂਟਾ ਮੁਹੰਮਦ ਪੰਜਾਬ ਲੋਕ ਕਾਂਗਰਸ ਦੇ ਮੰਚ ’ਤੇ ਦਿਸੇ
ਬੂਟਾ ਮੁਹੰਮਦ ਪੰਜਾਬ ਲੋਕ ਕਾਂਗਰਸ ਦੇ ਮੰਚ ’ਤੇ ਦਿਸੇ

ਸਰਦਾਰ ਅਲੀ ਨੂੰ ਕੈਪਟਨ ਦੀ ਪਾਰਟੀ ਜੁਆਇਨ ਕਰਵਾਉਣ ਗਿਆ ਸੀ:ਬੂਟਾ ਮੁਹੰਮਦ

ਇਹ ਖਬਰ ਵਾਇਰਲ ਹੋਣ ’ਤੇ ਬੂਟਾ ਮੁਹੰਮਦ ਨੇ ਇੱਕ ਵੀਡੀਓ ਜਾਰੀ ਕਰਕੇ ਸਪਸ਼ਟੀਕਰਣ ਦਿੱਤਾ ਕਿ ਉਹ ਭਾਜਪਾ ਵਿੱਚ ਹੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ’ਤੇ ਦਿਸਣ ਬਾਰੇ ਬੂਟਾ ਮੁਹੰਮਦ ਨੇ ਕਿਹਾ ਕਿ ਉਹ ਆਪਣੇ ਦੋਸਤ ਗਾਇਕ ਸਰਦਾਰ ਅਲੀ ਨੂੰ ਪੰਜਾਬ ਲੋਕ ਕਾਂਗਰਸ ਵਿੱਚ ਸ਼ਮੂਲੀਅਤ ਕਰਵਾਉਣ ਗਏ ਸੀ। ਹਾਲਾਂਕਿ ਸਪਸ਼ਟੀਕਰਣ ਸਾਹਮਣੇ ਆ ਚੁੱਕਾ ਹੈ ਪਰ ਅਸਲੀਅਤ ਆਉਣ ਵਾਲੇ ਦਿਨਾਂ ਵਿੱਚ ਹੀ ਸਾਹਮਣੇ ਆਏਗੀ।

ਵੀਜੈ ਕਾਲਰਾ ਕੈਪਟਨ ਦੇ ਮੰਚ ’ਤੇ
ਵੀਜੈ ਕਾਲਰਾ ਕੈਪਟਨ ਦੇ ਮੰਚ ’ਤੇ

ਵੀਜੈ ਕਾਲਰਾ ਵੀ ਕੈਪਟਨ ਤੇ ਚੰਨੀ ਨਾਲ ਦਿਸੇ

ਦੂਜੀ ਵੱਡੀ ਮਿਸਾਲ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲਰਾ ਦੀ ਸਾਹਮਣੇ ਆਈ ਹੈ। ਉਨ੍ਹਾਂ ਪੰਜਾਬ ਲੋਕ ਕਾਂਗਰਸ ਜੁਆਇਨ ਕੀਤੀ ਹੈ। ਜੁਆਇਨਿੰਗ ਵੇਲੇ ਕਾਲਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਪੰਜਾਬ ਲੋਕ ਕਾੰਗਰਸ ਦੀ ਸਟੇਜ ਤੋਂ ਭਾਸ਼ਣ ਵੀ ਦਿੱਤਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਤੇ ਕਿਹਾ ਕਿ ਜੇਕਰ ਕੈਪਟਨ ਸਾਹਬ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਆਵਾਜ਼ ਨਾ ਚੁੱਕਦੇ ਤਾਂ ਕਿਸਾਨ ਹਰਿਆਣਾ ਵਿੱਚ ਦਾਖ਼ਲ ਹੀ ਨਹੀਂ ਹੋ ਸਕਦੇ ਸੀ ਤੇ ਜੇਕਰ ਹਰਿਆਣਾ ਐਂਟਰੀ ਨਾ ਹੋਈ ਹੁੰਦੀ ਤਾਂ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲੱਗਣਾ ਸੰਭਵ ਨਹੀਂ ਸੀ।

ਵੀਜੈ ਕਾਲਰਾ ਚੰਨੀ ਦੀ ਪ੍ਰੈਸ ਕਾਨਫਰੰਸ ਵਿੱਚ
ਵੀਜੈ ਕਾਲਰਾ ਚੰਨੀ ਦੀ ਪ੍ਰੈਸ ਕਾਨਫਰੰਸ ਵਿੱਚ

ਕੈਪਟਨ ਦਾ ਦਾਅਵਾ, ਕਈ ਕਾਂਗਰਸੀ ਆਉਣਗੇ ਪੰਜਾਬ ਲੋਕ ਕਾਂਗਰਸ ਵਿੱਚ

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਤੇ ਕਾਂਗਰਸੀ ਆਗੂਆਂ ਦੇ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਮੂਲੀਅਤ ਉਪਰੰਤ ਇੱਕ ਬਿਆਨ ਵਿੱਚ ਕਿਹਾ ਸੀ ਕਿ ਛੇਤੀ ਹੀ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਤੇ ਇਸ ਦੌਰਾਨ ਵੱਡੇ ਪੱਧਰ ’ਤੇ ਕਾਂਗਰਸ ਦੇ ਵੱਡੇ ਚਿਹਰੇ ਸ਼ਾਮਲ ਹੋਣ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਾਸੇ ਕਾਂਗਰਸ ਦੇ ਹੋਰ ਚਿਹਰੇ ਸ਼ਾਮਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਤੇ ਦੂਜੇ ਪਾਸੇ ਵਿਜੈ ਕਾਲਰਾ ਮੰਗਲਵਾਰ ਸ਼ਾਮ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪ੍ਰੈਸ ਕਾਫਰੰਸ ਵਿੱਚ ਦਿਸੇ।

ਕਾਂਗਰਸ ਵਿੱਚ ਦਿਸਣ ਲੱਗਾ ਆਗੂਆਂ ਦੇ ਜਾਣ ਦਾ ਡਰ

ਕਾਲਰਾ ਦੀ ਸੀਐਮ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦਗੀ ਪੰਜਾਬ ਵਿੱਚ ਚੱਲ ਰਹੇ ਸਿਆਸੀ ਘੜਮੱਸ ਦੀ ਤਸਵੀਰ ਕਾਫੀ ਹੱਦ ਤੱਕ ਪੇਸ਼ ਕਰ ਰਹੀ ਹੈ। ਸਵੇਰੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਟੇਜ ’ਤੇ ਸੀ ਤੇ ਸ਼ਾਮ ਨੂੰ ਸੀਐਮ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸੀ। ਅਜਿਹੇ ਵਿੱਚ ਇਹ ਅੰਦਾਜਾ ਸਹਿਜ ਹੀ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਖਤਰਾ ਬਣਿਆ ਹੋਇਆ ਹੈ ਤੇ ਕਾਂਗਰਸ ਪਾਰਟੀ ਆਪਣੇ ਆਗੂਆਂ ਨੂੰ ਖਿਸਕਣ ਤੋਂ ਬਚਾਉਣ ਵੱਲ ਧਿਆਨ ਦੇਣ ਲੱਗ ਪਈ ਹੈ।

ਕਾਂਗਰਸ ਵਿੱਚ ਉਠ ਰਹੀਆਂ ਬਗ਼ਾਵਤੀ ਸੁਰਾਂ

ਇਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਵਿੱਚ ਬਗਾਵਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਕਾਂਗਰਸ ਦੀ ਚੋਣ ਕਮੇਟੀ ਬਣਾਈ ਗਈ ਹੈ ਤੇ ਇਸ ਵਿੱਚ ਕਾਫੀ ਹੱਦ ਤੱਕ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਤੋਂ ਵੀ ਜਿਆਦਾ ਆਗੂ ਵਾਂਝੇ ਰਹਿ ਗਏ ਹਨ। ਹਾਲਾਂਕਿ ਕਈਆਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਦਿੱਤੀਆਂ ਹੋਈਆਂ ਹਨ ਪਰ ਜਿਸ ਤਰ੍ਹਾਂ ਨਾਲ ਪੰਜਾਬ ਮੰਡੀ ਬੋਰਡ ਦੇ ਉਪ ਪ੍ਰਧਾਨ ਵਿਜੈ ਕਾਲਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ ਕੀਤੀ ਹੈ, ਉਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਿੱਚ ਹੋਰ ਬਗਾਵਤ ਹੋ ਸਕਦੀ ਹੈ। ਅਜੇ ਮੰਗਲਵਾਰ ਨੂੰ ਹੀ ਬਠਿੰਡਾ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਵਿਰੁੱਧ ਖੁਲ੍ਹੀ ਬਗਾਵਤ ਹੋਈ ਹੈ ਤੇ ਇਸ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦ ਲਈ ਹੈ।

ਇਹ ਵੀ ਪੜ੍ਹੋ: Assembly Election 2022: ਜਾਖੜ ਵੱਲੋਂ ਸੱਦੀ ਗਈ ਪ੍ਰਚਾਰ ਕਮੇਟੀ ਦੀ ਬੈਠਕ, ਸਿੱਧੂ ਵੀ ਹੋਏ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.