ਪੰਜਾਬ

punjab

ਪੁੱਤ ਨੇ ਆਪਣੇ ਪਿਓ ਤੇ ਮਤਰੇਈ ਮਾਂ ਦਾ ਕੀਤਾ ਕਤਲ

By

Published : Oct 31, 2020, 9:37 AM IST

Updated : Oct 31, 2020, 12:27 PM IST

ਥਾਣਾ ਸਦਰ ਬਲਾਚੌਰ ਵਿੱਚ ਪੈਂਦੇ ਪਿੰਡ ਬੁਰਜ ਚੱਕ ਵਿੱਚ ਇੱਕ ਪੁੱਤਰ ਨੇ ਦੇਰ ਰਾਤ ਆਪਣੇ ਪਿਤਾ ਤੇ ਮਤਰੇਈ ਮਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁੱਤ ਨੇ ਆਪਣੇ ਪਿਓ ਤੇ ਮਤਰੇਈ ਮਾਂ ਦਾ ਕੀਤਾ ਕਤਲ
ਪੁੱਤ ਨੇ ਆਪਣੇ ਪਿਓ ਤੇ ਮਤਰੇਈ ਮਾਂ ਦਾ ਕੀਤਾ ਕਤਲ

ਨਵਾਂਸ਼ਹਿਰ: ਥਾਣਾ ਸਦਰ ਬਲਾਚੌਰ ਡਵੀਜ਼ਨ ਅੰਦਰ ਪੈਂਦੇ ਪਿੰਡ ਬੁਰਜ ਚੱਕ ਵਿੱਚ ਇੱਕ ਪੁੱਤਰ ਨੇ ਦੇਰ ਰਾਤ ਆਪਣੇ ਪਿਤਾ ਤੇ ਮਤਰੇਈ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਜੁਗਿੰਦਰ ਪਾਲ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਕਤਲ ਮਗਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।

ਪੁੱਤ ਨੇ ਆਪਣੇ ਪਿਓ ਤੇ ਮਤਰੇਈ ਮਾਂ ਦਾ ਕੀਤਾ ਕਤਲ
ਬਲਾਚੌਰ ਡਵੀਜ਼ਨ ਦੇ ਡੀਐਸਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਮਹਿੰਦਰ ਪਾਲ ਦੇ ਦੋ ਵਿਆਹ ਹੋ ਚੁੱਕੇ ਸਨ ਜਦਕਿ ਪਹਿਲੀ ਔਰਤ ਦੇ 3 ਬੱਚੇ ਹਨ। ਪਹਿਲੀ ਪਤਨੀ ਨਾਲ ਤਲਾਕ ਹੋ ਜਾਣ ਮਗਰੋਂ ਮਹਿੰਦਰ ਪਾਲ ਨੇ ਦੂਜਾ ਵਿਆਹ ਕਰਵਾ ਲਿਆ ਸੀ। ਜੋ ਹੁਣ ਗਰਭਵਤੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਹਰਦੀਪ ਨੂੰ ਲੱਗਾ ਕਿ ਉਸ ਦੇ ਦੋਸਤ ਮਿਤਰ ਉਸ ਨੂੰ ਟੀਚਰਾਂ ਕਰਨਗੇ ਕਿ ਉਸ ਦਾ ਪਿਤਾ ਬੁਢਾਪੇ ਵਿੱਚ ਪਿਤਾ ਬਨਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਆਪਸੀ ਤਕਰਾਰ ਵਿੱਚ ਮਹਿੰਦਰ ਪਾਲ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੀ ਹਰਦੀਪ ਕੁਮਾਰ ਨੇ ਹੱਤਿਆ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Last Updated :Oct 31, 2020, 12:27 PM IST

ABOUT THE AUTHOR

...view details