ਪੰਜਾਬ

punjab

ਪੰਜਾਬੀ ਗਾਇਕਾਂ ਦੀ ਆਪਣੇ ਸਾਥੀਆਂ ਨੂੰ ਸਲਾਹ, ਕਿਹਾ- 'ਨਾ ਕਰੋ ਗੰਨ ਕਲਚਰ ਪ੍ਰੋਮੋਟ'

By

Published : Nov 20, 2022, 10:54 AM IST

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਗੰਨ ਕਲਚਰ ਨੂੰ ਖ਼ਤਮ ਕਰਨ ਦੇ ਹੁਕਮ ਤੋਂ ਬਾਅਦ ਹੁਣ ਪੰਜਾਬੀ ਸੰਗੀਤ ਜਗਤ ਦੇ ਲੋਕ ਵੀ ਮੁੱਖ ਮੰਤਰੀ ਮਾਨ ਦੇ ਇਸ ਫੈਸਲੇ ਦੀ ਹਿਮਾਇਤ (gun culture in punjab) ਕਰ ਰਹੇ ਹਨ।

Musician Sachin Ahuja appeal gun culture, Punjabi singer Master Saleem, ਗੰਨ ਕਲਚਰ
ਪੰਜਾਬੀ ਗਾਇਕਾਂ ਦੀ ਆਪਣੇ ਸਾਥੀਆਂ ਨੂੰ ਸਲਾਹ, ਕਿਹਾ- 'ਨਾ ਕਰੋ ਗੰਨ ਕਲਚਰ ਪ੍ਰੋਮੋਟ'

ਜਲੰਧਰ: ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਗੰਨ ਕਲਚਰ ਨੂੰ ਖ਼ਤਮ ਕਰਨ ਦੇ ਹੁਕਮ ਤੋਂ ਬਾਅਦ ਹੁਣ ਪੰਜਾਬੀ ਸੰਗੀਤ ਜਗਤ ਦੇ ਲੋਕ ਵੀ ਮੁੱਖ ਮੰਤਰੀ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਇਸੇ ਦੇ ਚੱਲਦੇ, ਪੰਜਾਬ ਨਾਮੀ ਗਾਇਕ ਮਾਸਟਰ ਸਲੀਮ ਅਤੇ ਸੰਗੀਤਕਾਰ ਸਚਿਨ ਅਹੂਜਾ ਨੇ ਵੀ ਪੰਜਾਬੀ ਗਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਗਾਣਿਆਂ ਵਿੱਚ ਹਥਿਆਰ ਪ੍ਰੋਮੋਟ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਹਥਿਆਰਾਂ ਵਾਲੇ ਗਾਣਿਆਂ ਨਾਲ ਪੰਜਾਬ ਦੇ ਨੌਜਵਾਨ ਹਥਿਆਰਾਂ ਵਲ ਪ੍ਰੇਰਿਤ ਹੁੰਦੇ ਹਨ।


ਪੰਜਾਬ 'ਚ ਅਜਿਹੇ ਹੋਰ ਮੁੱਦੇ ਜਿਸ ਨੂੰ ਗਾਇਆ ਜਾ ਸਕਦਾ:ਪੰਜਾਬੀ ਗਾਇਕ ਮਾਸਟਰ ਸਲੀਮ ਨੇ ਕਿਹਾ ਕਿ ਗਾਇਕਾਂ ਨੂੰ ਪਿਆਰ ਮੋਹੱਬਤ, ਭਾਈਚਾਰੇ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰ ਬਹੁਤ ਸਾਰੇ ਅਜਿਹੇ ਮੁੱਦੇ ਹਨ, ਜਿੰਨ੍ਹਾਂ 'ਤੇ ਗਾਣੇ ਲਿਖਕੇ ਗਾਏ ਜਾ ਸਕਦੇ ਹਨ।ਖਾਸਕਰ ਗਾਇਕਾਂ ਨੂੰ ਐਸੇ ਗਾਣੇ ਬਣਾਣੇ ਚਾਹੀਦੇਹਨ, ਜਿਨ੍ਹਾਂ ਨੂੰ ਆਪਣੇ ਪਰਿਵਾਰ ਵਿਚ ਬੈਠਕੇ ਸੁਣਿਆ ਤੇ ਦੇਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭੰਗੜੇ ਵਾਲੇ, ਰੋਮਾਂਟਿਕ ਗੀਤ ਪਹਿਲਾਂ ਵੀ ਗਾਏ ਗਏ ਹਨ, ਇਸ ਤਰ੍ਹਾਂ ਦੇ ਗੀਤ ਹੀ ਹੁਣ ਵੀ ਗਾਇਕਾਂ ਨੂੰ ਗਾਣੇ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਗੀਤਾਂ ਉੱਤੇ ਧਿਆਨ ਦਿੰਦਾ ਹੈ, ਮੈਂ ਕਦੇ ਗੰਨ ਵਾਲਾ ਗੀਤ ਨਹੀਂ ਗਾਇਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਅਜਿਹਾ ਗੀਤ ਕਰਾਂਗਾ।

ਪੰਜਾਬੀ ਗਾਇਕਾਂ ਦੀ ਆਪਣੇ ਸਾਥੀਆਂ ਨੂੰ ਸਲਾਹ, ਕਿਹਾ- 'ਨਾ ਕਰੋ ਗੰਨ ਕਲਚਰ ਪ੍ਰੋਮੋਟ'

ਸੰਗੀਤਕਾਰ ਸਚਿਨ ਆਹੂਜਾ ਨੇ ਵੀ ਕੀਤੀ ਅਪੀਲ: ਉੱਥੇ ਹੀ, ਸੰਗੀਤਕਾਰ ਸਚਿਨ ਅਹੂਜਾ ਨੇ ਵੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਫੈਸਲਾ ਲਿਆ ਹੈ, ਉਹ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਜਿੰਮੇਵਾਰੀ ਸਾਰੀਆਂ ਦੀ ਹੈ ਜਿੰਨਾ ਵਿੱਚ ਗਾਇਕ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਗੀਤ ਲਿੱਖਣ ਤੇ ਗਾਉਣ ਲਈ ਬਹੁਤ ਸਾਰੇ ਮੁੱਦੇ ਪਏ ਹਨ, ਜਿਨ੍ਹਾਂ ਨੂੰ ਅਸੀਂ ਅਮਲ ਵਿੱਚ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਾਰਟਕੱਟ ਟੂ ਫੇਮ ਦੀ ਉਮਰ ਛੋਟੀ ਹੈ, ਅਜਿਹਾ ਤਰੀਕਾ ਨਾ ਅਪਨਾਓ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਸਮੇਂ ਨਾ ਮਾੜਾ ਹੈ ਤੇ ਨਾ ਚੰਗਾ। ਇਸ ਲਈ ਇੱਥੇ ਸਾਨੂੰ ਆਮ ਲੋਕਾਂ ਨੂੰ ਵੀ ਪੂਰਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਨ ਸਰਕਾਰ ਉੱਤੇ ਭਰੋਸਾ ਹੈ ਕਿ ਉਹ ਪੰਜਾਬ ਵਿੱਚ ਬਦਲਾਅ ਲਿਆਉਣ ਵਿੱਚ ਕਾਮਯਾਬ ਹੋਣਗੇ।




ਇਹ ਵੀ ਪੜ੍ਹੋ:Milkha Singh's Birthday: ਮਰਹੂਮ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਜਨਮਦਿਨ ਮੌਕੇ ਜਾਣੋ, ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ

ABOUT THE AUTHOR

...view details