ਪੰਜਾਬ

punjab

ਲੰਗਰ ਛਕਣ ਗਏ ਸਰਪੰਚ ਨਾਲ ਕੀਤੀ ਕੁੱਟਮਾਰ

By

Published : Feb 28, 2021, 12:55 PM IST

ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਦਾ ਸਰਪੰਚ ਜਗਤਾਰ ਸਿੰਘ ਤਾਰਾ ਲੰਗਰ ਛਕਣ ਤੋਂ ਬਾਅਦ ਜਦੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ।

ਲੰਗਰ ਛਕਣ ਗਏ ਸਰਪੰਚ ਨਾਲ ਕੀਤੀ ਕੁੱਟਮਾਰ
ਲੰਗਰ ਛਕਣ ਗਏ ਸਰਪੰਚ ਨਾਲ ਕੀਤੀ ਕੁੱਟਮਾਰ

ਜਲੰਧਰ: ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਦਾ ਸਰਪੰਚ ਜਗਤਾਰ ਸਿੰਘ ਤਾਰਾ ਲੰਗਰ ਛਕਣ ਤੋਂ ਬਾਅਦ ਜਦੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ। ਇਸ ਮੌਕੇ ਪੀੜਤ ਸਰਪੰਚ ਨੇ ਦੱਸਿਆ ਕਿ ਉਹ ਗੁਰਪੁਰਬ ਵਿੱਚ ਸ਼ਾਮਿਲ ਹੋਇਆ ਸੀ ਅਤੇ ਲੰਗਰ ਛਕ ਕੇ ਜਦੋਂ ਉਹ ਬਾਹਰ ਖੜ੍ਹਾ ਸੀ ਤਾਂ ਕੁਝ ਲੋਕ ਨੇ ਉਸ ਦੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ ’ਚ 20 ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰਨ ਲੱਗੇ।

ਲੰਗਰ ਛਕਣ ਗਏ ਸਰਪੰਚ ਨਾਲ ਕੀਤੀ ਕੁੱਟਮਾਰ

ਪਿੰਡ ਦੇ ਸਰਪੰਚ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਖੁਸ਼ੀ ਰਾਮ ’ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੀ ਸ਼ਹਿ ’ਤੇ ਹੀ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਨਾਲ ਹੀ ਸਰਪੰਚ ਨੇ ਇਲਜ਼ਾਮ ਲਾਇਆ ਕਿ ਉਸ ਦੇ ਕੋਲ 20 ਹਜ਼ਾਰ ਰੁਪਏ, ਮੋਬਾਇਲ ਤੇ ਆਈਡੀ ਪਰੂਫ਼ ਵੀ ਕੱਢ ਲਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਦੋਂ ਤਕ ਮੁਲਜ਼ਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ ਉਹ ਧਰਨੇ ਤੋਂ ਨਹੀਂ ਉੱਠੇਗਾ।

ਇਹ ਵੀ ਪੜੋ:ਪੰਜਾਬ ਸਰਕਾਰ ਬਜਟ 'ਚ ਕਿਸਾਨਾਂ ਨੂੰ ਦੇਵੇ ਰਾਹਤ : ਕਿਸਾਨ
ਇਸ ਸੰਬੰਧ ਵਿੱਚ ਜਦੋਂ ਥਾਣਾ ਫਿਲੌਰ ਦੇ ਐੱਸਐੱਚਓ ਸੰਜੀਵ ਕਪੂਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸਰਪੰਚ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਉਹ ਅਗਲੀ ਕਾਰਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਰਪੰਚ ਨੇ ਜੋ ਧਰਨਾ ਲਾਇਆ ਹੈ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਇਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜਾਂਚ ਪੜਤਾਲ ਤੋਂ ਬਾਅਦ ਹੀ ਕਾਰਵਾਈ ਹੋਵੇਗੀ।

ABOUT THE AUTHOR

...view details