ਜਲੰਧਰ:ਜਲੰਧਰ ਜ਼ਿਲ੍ਹੇ ਵਿੱਚ ਕਰੀਬ 605000 ਏਕੜ ਜ਼ਮੀਨ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ। ਇਸ ਦੇ ਵਿੱਚੋਂ 4.25 ਏਕੜ ਜ਼ਮੀਨ ਝੋਨੇ ਦੀ ਫ਼ਸਲ ਲਈ ਇਸਤੇਮਾਲ ਕੀਤੀ ਜਾਂਦੀ ਹੈ। ਜਦਕਿ ਬਾਕੀ ਸਾਰੀ ਜ਼ਮੀਨ ਦਾ ਇਸਤੇਮਾਲ ਸਬਜ਼ੀਆਂ ਅਤੇ ਬਾਕੀ ਹੋਰ ਫਸਲਾਂ ਲਗਾਉਣ ਲਈ ਕੀਤਾ ਜਾਂਦਾ ਹੈ।
ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਝੋਨੇ ਦੀ ਫਸਲ ਨੂੰ ਪੈਂਦੀ ਹੈ, ਇਹੀ ਕਾਰਨ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਬਿਜਲੀ ਮਹਿਕਮਾ ਪੂਰੀ ਤਰ੍ਹਾਂ ਫ਼ਸਲ ਨੂੰ ਪਾਣੀ ਦੀ ਸਪਲਾਈ ਲਈ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ।
ਇਸ ਦੇ ਨਾਲ ਹੀ ਝੋਨੇ ਦੀ ਫਸਲ ਲਈ ਨਹਿਰਾਂ ਰਾਹੀਂ ਵੀ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਝੋਨੇ ਦੀ ਫਸਲ ਪੰਜਾਬ ਵਿੱਚ ਜੂਨ ਦੇ ਮਹੀਨੇ ਲੱਗਣੀ ਸ਼ੁਰੂ ਹੁੰਦੀ ਹੈ, ਪਰ ਨਹਿਰੀ ਵਿਭਾਗ ਵੱਲੋਂ ਇਸ ਦੀਆਂ ਤਿਆਰੀਆਂ ਮਾਰਚ ਅਖ਼ੀਰ ਤੇ ਅਪ੍ਰੈਲ ਸ਼ੁਰੂਆਤ ਹੋਈ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।
ਝੋਨੇ ਦੀ ਫਸਲ ਨੂੰ ਪਾਣੀ ਦੇਣ ਲਈ ਬਿਸਤ ਦੋਆਬ ਨਹਿਰ ਦਾ ਇੱਕ ਖ਼ਾਸ ਯੋਗਦਾਨ:ਜਲੰਧਰ ਵਿੱਚ ਝੋਨੇ ਦੀ ਫਸਲ ਦੀ ਸਿੰਚਾਈ ਲਈ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦਾ ਸਹਾਰਾ ਲਿਆ ਜਾਂਦਾ ਹੈ, ਪਰ ਇਸ ਦੇ ਨਾਲ-ਨਾਲ ਬਿਸਤ ਦੋਆਬ ਨਹਿਰ ਇਸ ਲਈ ਇੱਕ ਖਾਸ ਰੋਲ ਅਦਾ ਕਰਦੀ ਹੈ। ਅੱਜ ਜਦੋਂ ਪੰਜਾਬ ਵਿੱਚ ਪਾਣੀ ਦਾ ਲੈਵਲ ਖ਼ਤਰਨਾਕ ਸਤਰ ਤੱਕ ਪਹੁੰਚ ਗਿਆ ਹੈ, ਇਹੀ ਕਾਰਨ ਹੈ ਕਿ ਹੁਣ ਜ਼ਿਆਦਾਤਰ ਕੋਸ਼ਿਸ਼ ਨਹਿਰਾਂ ਅਤੇ ਦਰਿਆਵਾਂ ਤੋਂ ਪਾਣੀ ਲੈ ਕੇ ਹੀ ਖੇਤਾਂ ਵਿੱਚ ਸਿੰਚਾਈ ਲਈ ਮੁਹੱਈਆ ਕਰਵਾਉਣ ਦੀ ਕੀਤੀ ਜਾ ਰਹੀ ਹੈ। ਜਲੰਧਰ ਜ਼ਿਲ੍ਹੇ ਵਿੱਚ ਬਿਸਤ ਦੋਆਬ ਨਹਿਰ ਰਾਹੀਂ ਰੋਪੜ ਤੋਂ ਪਾਣੀ ਭੇਜਿਆ ਜਾਂਦਾ ਹੈ, ਜੋ ਇੱਥੇ ਆਉਣ ਤੋਂ ਬਾਅਦ ਬਿਸਤ ਦੋਆਬ ਨਹਿਰ ਵਿੱਚੋਂ ਹੋਰ ਛੋਟੇ-ਛੋਟੇ ਮੈਰੀ ਟੁੱਕੜਿਆਂ ਰਾਹੀਂ ਅਲੱਗ-ਅਲੱਗ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ।
ਆਖਿਰ ਕਿੱਥੋਂ ਨਿਕਲ ਕੇ ਕਿੱਥੇ ਤੱਕ ਜਾਂਦੀ ਹੈ, ਬਿਸਤ ਦੁਆਬ ਨਹਿਰ:ਬਿਸਤ ਦੋਆਬ ਨਹਿਰ ਜੋ ਕਰੀਬ 1200 ਤੋਂ 1600 ਕਿਊਸਿਕ ਪਾਣੀ ਕੈਦੀ ਕਰਕੇ ਰੋਪੜ ਤੋਂ, ਗੜ੍ਹਸ਼ੰਕਰ, ਆਦਮਪੁਰ, ਨਵਾਂਸ਼ਹਿਰ,ਬੰਗਾ, ਫਿਲੌਰ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਦੇ ਇਲਾਕਿਆਂ ਨੂੰ ਕਵਰ ਕਰਦੀ ਹੈ। ਬਿਸਤ ਦੋਆਬ ਨਹਿਰ ਦੇ ਪਾਣੀ ਨਾਲ ਜਲੰਧਰ ਜ਼ਿਲ੍ਹੇ ਦਾ ਕਰੀਬ 40 ਹਜ਼ਾਰ ਏਕੜ ਰਕਬੇ ਨੂੰ ਸਿੰਜਿਆ ਜਾਂਦਾ ਹੈ, ਜੋ ਤਕਰੀਬਨ ਪੂਰੇ ਦੋਆਬਾ ਇਲਾਕੇ ਲਈ ਹੁੰਦਾ ਹੈ, ਇਸ ਮੈਪ ਦੀ ਲੰਬਾਈ ਤਕਰੀਬਨ 801 ਕਿਲੋਮੀਟਰ ਹੈ।
ਇਕ ਪਾਸੇ ਦਰਿਆਵਾਂ ਤੇ ਨਹਿਰਾਂ ਤੋਂ ਪਾਣੀ ਸਪਲਾਈ ਦੀ ਗੱਲ, ਦੂਸਰੇ ਪਾਸੇ ਨਹਿਰਾਂ ਦਾ ਬੁਰਾ ਹਾਲ: ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਨਹਿਰਾਂ ਤੇ ਦਰਿਆਵਾਂ ਦੇ ਪਾਣੀ ਦੀ ਸਪਲਾਈ ਦੀ ਗੱਲ ਕਰਦੀ ਹੈ। ਪਰ ਉਹਦੇ ਦੂਸਰੇ ਪਾਸੇ ਨਹਿਰਾਂ ਦੇ ਬੁਰੇ ਹਾਲ ਹੋਰ ਦੂਜੇ ਰਾਜਾਂ ਨੂੰ ਪਾਣੀ ਦੇ ਨਾਲ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ।