ਪੰਜਾਬ

punjab

CPIM ਵੱਲੋਂ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ

By

Published : Jul 1, 2023, 10:31 AM IST

CPIM ਵੱਲੋਂ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਦੇ ਰੋਸ ਵੱਜੋਂ ਐਸ.ਡੀ.ਐਮ ਗੜ੍ਹਸੰਕਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਸ਼ਨ ਕੀਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਰੀਬ ਲੋਕਾਂ ਦੇ ਦਾਣਿਆਂ ਦੇ ਕਾਰਡ ਬਹਾਲ ਨਾਂ ਕੀਤੇ ਤਾਂ ਆਉਣ ਵਾਲੇ ਸਮੇਂ ਅੰਦਰ ਸੀ.ਪੀ.ਆਈ.ਐਮ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰੇਗੀ।

CPIM in front of SDM Garhshankar office
CPIM in front of SDM Garhshankar office

ਹੁਸ਼ਿਆਰਪੁਰ ਵਿੱਚ ਕੀਤਾ ਗਿਆ ਪ੍ਰਦਰਸ਼ਨ

ਹੁਸ਼ਿਆਰਪੁਰ:ਸੀ.ਪੀ.ਆਈ.ਐਮ ਵੱਲੋ ਗਰੀਬ ਲੋਕਾਂ ਦੇ ਕੱਟੇ ਨੀਲੇ ਦਾਣਿਆਂ ਵਾਲੇ ਕਾਰਡਾਂ ਵਿਰੁੱਧ ਸਹੀਦ ਭਗਤ ਸਿੰਘ ਦੇ ਬੁੱਤ ਤੋਂ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਕੇ ਐਸ.ਡੀ.ਐਮ ਗੜ੍ਹਸੰਕਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਪਾਰਟੀ ਦੇ ਜਿਲ੍ਹਾ ਸਕੱਤਰ ਗੁਰਨੇਕ ਭੱਜਲ ,ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ ,ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ ,ਪਾਰਟੀ ਦੇ ਜਿਲ੍ਹਾ ਸਕੱਤਰੇਤ ਮੈਂਬਰ ਮਹਿੰਦਰ ਕੁਮਾਰ ਬੱਢੋਆਣ ,ਪਾਰਟੀ ਦੇ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ, ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਬੱਢੋਆਣ, ਮੋਹਨ ਬੀਣੇਵਾਲ ਨੇ ਕੀਤੀ।

ਸਰਕਾਰ ਦਾ ਗਰੀਬ ਵਿਰੋਧੀ ਹੋਣ ਦਾ ਚਿਹਰਾ ਨੰਗਾ:-ਇਸ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਨਹੀਂ ਖਾਸ ਆਦਮੀ ਦੀ ਸਰਕਾਰ ਹੈ। ਸਰਕਾਰ ਨੇ ਗਰੀਬ ਲੋਕਾਂ ਦੇ ਦਾਣਿਆਂ ਵਾਲੇ ਕਾਰਡ ਕੱਟ ਕੇ ਗਰੀਬ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋ ਗਿਆ ਹੈ। ਇਸ ਸਰਕਾਰ ਨੇ ਡੀਜ਼ਲ, ਪੈਟਰੋਲ ਵਿੱਚ ਵਾਧਾ ਕਰਦੇ ਆਮ ਆਦਮੀ ਉੱਤੇ ਭਾਰ ਥੋਪ ਦਿੱਤਾ। ਆਗੂਆਂ ਨੇ ਕਿਹਾ ਕਿ ਅਸੀਂ ਤਾਂ 14 ਚੀਜ਼ਾਂ ਗਰੀਬ ਲੋਕਾਂ ਨੂੰ ਡੀਪੂ ਆ ਰਾਹੀਂ ਮੰਗ ਕਰਦੇ ਹਾਂ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਰੀਬ ਲੋਕਾਂ ਦੇ ਦਾਣਿਆਂ ਦੇ ਕਾਰਡ ਬਹਾਲ ਨਾਂ ਕੀਤੇ ਤਾਂ ਆਉਣ ਵਾਲੇ ਸਮੇਂ ਅੰਦਰ ਸੀ.ਪੀ.ਆਈ.ਐਮ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰੇਗੀ।

ਗਰੀਬ ਪਰਿਵਾਰਾਂ ਦੇ ਹੱਕਾਂ ਦੇ ਡਾਕਾ ਮਾਰਿਆ:- ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਰੀਬ ਪਰਿਵਾਰਾਂ ਦੇ ਹੱਕਾਂ ਦੇ ਡਾਕਾ ਮਾਰਿਆ ਹੈ ਅਤੇ ਅਪਾਹਿਜ, ਲਾਚਾਰ ਅਤੇ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲੇ ਗਰੀਬ ਵਰਗ ਦੇ ਲੋਕਾਂ ਦੇ ਕਾਰਡ ਕੱਟ ਦਿੱਤੇ ਹਨ। ਉਨ੍ਹਾਂ ਕਿਹਾ ਵਿਧਾਨਸਭਾ ਦੇ ਡਿਪਟੀ ਸਪੀਕਰ ਵਲੋਂ ਗਰੀਬ ਵਰਗ ਦੇ ਆਟਾ-ਦਾਲ ਸਕੀਮ ਦੇ ਕਾਰਡਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਗਈ ਅਤੇ ਜਦੋਂ ਵਿਰੋਧੀ ਪਾਰਟੀਆਂ ਵਲੋਂ ਤਿੱਖਾ ਸੰਘਰਸ਼ ਦੀ ਚੇਤਾਵਨੀ ਦਿੱਤੀ ਤਾਂ ਡਿਪਟੀ ਸਪੀਕਰ ਨੇ ਕਾਰਡ ਦੁਬਾਰਾ ਬਹਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਰਡ ਬਹਾਲ ਕਰਨੇ ਸੀ ਤਾਂ ਫ਼ਿਰ ਕੱਟੇ ਕਿਉਂ ਗਏ।


ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ:-ਇਸ ਮੌਕੇ ਇਕ ਮੰਗ ਪੱਤਰ ਐਸਡੀਐਮ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ, ਉਪਰੋਕਤ ਬੁਲਾਰਿਆਂ ਤੋਂ ਇਲਾਵਾ ਇਸ ਇਕੱਠ ਨੂੰ ਕੈਪਟਨ ਕਰਨੈਲ ਸਿੰਘ, ਚਮਨ ਲਾਲ, ਸੁਰਿੰਦਰ ਕੋਰ ਚੁੰਭਰ, ਸੇਰ ਜੰਗ ਬਹਾਦਰ ਸਿੰਘ, ਰਾਮ ਜੀ ਦਾਸ ਚੌਹਾਨ, ਇਕਬਾਲ ਸਿੰਘ, ਮਾਂ ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ, ਕੁਲਭੂਸ਼ਨ ਕੁਮਾਰ ਮਹਿਦਵਾਣੀ, ਸਰਪੰਚ ਭੱਜਲਾ, ਬਲਦੇਵ ਸਤਨੋਰ, ਜੋਗਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ।

ABOUT THE AUTHOR

...view details