ETV Bharat / state

ਵਿਦੇਸ਼ ਭੇਜਣ ਦੇ ਨਾਂ ਤੇ 35 ਲੱਖ ਰੁਪਏ ਠੱਗਣ ਵਾਲਾ ਭਗੌੜਾ ਏਜੰਟ ਗ੍ਰਿਫਤਾਰ

author img

By

Published : Jun 30, 2023, 10:17 PM IST

ਲੁਧਿਆਣਾ ਪੁਲਿਸ ਨੇ 35 ਵਿਦਿਆਰਥੀਆਂ ਨੂੰ ਬਾਹਰਲੇ ਮੁਲਕ ਦੇ ਸੁਪਨੇ ਦਿਖਾ ਕੇ 35 ਲੱਖ ਰੁਪਏ ਠੱਗਣ ਵਾਲਾ ਭਗੌੜਾ ਟਰੈਵਲ ਏਜੰਟ 4 ਸਾਲਾਂ ਮਗਰੋਂ ਕਾਬੂ ਕੀਤਾ ਹੈ।

The agent who cheated the students in the name of sending them out was arrested
ਵਿਦੇਸ਼ ਭੇਜਣ ਦੇ ਨਾਂ ਤੇ 35 ਲੱਖ ਰੁਪਏ ਠੱਗਣ ਵਾਲਾ ਭਗੌੜਾ ਏਜੰਟ ਗ੍ਰਿਫਤਾਰ

ਗ੍ਰਿਫਤਾਰ ਕੀਤੇ ਏਜੰਟ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਮਨਦੀਪ ਕੌਰ।

ਲੁਧਿਆਣਾ : ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਜਾਅਲੀ ਵੀਜ਼ੇ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਅਤੇ ਪੁਲਿਸ ਅਧਿਕਾਰੀ ਦਾ ਪੁੱਤਰ ਹਰਪ੍ਰੀਤ ਸਿੰਘ ਚੋਪੜਾ ਆਖਰ 4 ਸਾਲ ਬਾਅਦ ਕਾਬੂ ਕਰ ਲਿਆ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮਾਛੀਵਾੜਾ ਥਾਣਾ ਦੀ ਮੁਖੀ ਪਰੋਬੇਸ਼ਨਲ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ 2019 ਵਿਚ ਮਾਛੀਵਾੜਾ ਦੀ ਨਿਵਾਸੀ ਰੀਨਾ ਵਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਦਿਆਰਥੀਆਂ ਨੂੰ ਆਈਲੈੱਟਸ ਦੇ ਇੰਗਲਿਸ਼ ਸਪੋਕਨ ਦਾ ਕੋਰਸ ਕਰਵਾਉਂਦੀ ਹੈ ਅਤੇ ਉਸ ਕੋਲ ਜੋ ਵਿਦਿਆਰਥੀ ਪੜਦੇ ਹਨ।

ਵੀਜ਼ਾ ਲਗਾਉਣ ਦਾ ਦਿੱਤਾ ਝਾਂਸਾ : ਉਨ੍ਹਾਂ ਦੇ ਇੰਸਟੀਚਿਊਟ ਵਿਚ ਹਰਪ੍ਰੀਤ ਸਿੰਘ ਚੋਪੜਾ ਅਤੇ ਇੱਕ ਹੋਰ ਵਿਅਕਤੀ ਆਇਆ ਜਿਨ੍ਹਾਂ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਸਟੱਡੀ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਕੰਮ ਕਰਦੇ ਹਨ। ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਦਫ਼ਤਰ ਲੁਧਿਆਣਾ ਵਿਖੇ ਹੈ ਅਤੇ ਉਹ ਸ਼ਰਤੀਆ ਵਿਦਿਆਰਥੀਆਂ ਦਾ ਵੀਜ਼ਾ ਲਗਵਾ ਦੇਣਗੇ। ਮੇਰੇ ਇੰਸਟੀਚਿਊਟ ਵਿਚ ਪੜਦੇ ਕਰੀਬ 8 ਵਿਦਿਆਰਥੀਆਂ ਵਲੋਂ ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਚੋਪੜਾ ਨਾਲ ਗੱਲਬਾਤ ਕਰਕੇ 35 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਦਿੱਤੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਕਿ 6 ਮਹੀਨਿਆਂ ’ਚ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਟ੍ਰੈਵਲ ਏਜੰਟ ਵਲੋਂ ਜਦੋਂ ਵਿਦਿਆਰਥੀਆਂ ਦੇ ਵੀਜ਼ੇ ਤੇ ਟਿਕਟਾਂ ਭੇਜੀਆਂ ਗਈਆਂ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸਭ ਜਾਅਲੀ ਹਨ।

ਵਿਦਿਆਰਥੀਆਂ ਦੇ ਮਾਪਿਆਂ ਅਤੇ ਮੇਰੇ ਵਲੋਂ ਧੋਖਾਧੜੀ ਹੋਣ ’ਤੇ ਜਦੋਂ ਟ੍ਰੈਵਲ ਏਜੰਟ ਦੇ ਦਫ਼ਤਰ ਜਾ ਕੇ ਦੇਖਿਆ ਤਾਂ ਉਹ ਬੰਦ ਕਰ ਦਿੱਤਾ ਗਿਆ ਸੀ। ਸਾਡੇ ਵਲੋਂ ਇਸ ਟ੍ਰੈਵਲ ਏਜੰਟ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਤੋਂ ਅਸਮਰੱਥ ਹੈ ਜਿਸ ਲਈ ਉਹ ਪੈਸੇ ਵਾਪਸ ਕਰ ਦੇਵੇਗਾ, ਜਿਸ ’ਤੇ ਉਸਨੇ 2 ਚੈੱਕ ਦਿੱਤੇ ਜੋ ਕਿ ਬਾਊਂਸ ਹੋ ਗਏ। ਸ਼ਿਕਾਇਤਕਰਤਾ ਰੀਨਾ ਵਰਮਾ ਅਨੁਸਾਰ ਹਰਪ੍ਰੀਤ ਸਿੰਘ ਦਾ ਪਿਤਾ ਇੱਕ ਸਾਬਕਾ ਪੁਲਸ ਅਧਿਕਾਰੀ ਹੈ ਜਿਸ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ।

ਪੁਲਿਸ ਵਲੋਂ 2019 ਵਿਚ ਹਰਪ੍ਰੀਤ ਸਿੰਘ ਚੋਪੜਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਜੋਕਿ ਫ਼ਰਾਰ ਚੱਲਿਆ ਆ ਰਿਹਾ ਸੀ। ਇੱਥੋਂ ਤੱਕ ਮਾਣਯੋਗ ਅਦਾਲਤ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਮਨਦੀਪ ਕੌਰ ਨੇ ਦੱਸਿਆ ਕਿ 4 ਸਾਲ ਬਾਅਦ ਉਨ੍ਹਾਂ ਖੁਦ ਪੁਲਿਸ ਟੀਮ ਨੂੰ ਨਾਲ ਲੈ ਕੇ ਫ਼ਰਾਰ ਚੱਲੇ ਆ ਰਹੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ। 4 ਸਾਲ ਬਾਅਦ ਕਥਿਤ ਦੋਸ਼ੀ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਹੁਣ ਇਨਸਾਫ਼ ਦੀ ਆਸ ਬੱਝੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.