ਪੰਜਾਬ

punjab

ਪਾਣੀ ਬਚਾਓ ਪੈਸਾ ਕਮਾਓ ਸਕੀਮ ਕਿਸਾਨਾਂ ਲਈ ਕਾਰਗਰ

By

Published : Mar 11, 2020, 10:03 AM IST

ਪੰਜਾਬ ਭਰ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈ ਕੇ ਜਿੱਥੇ ਕਿਸਾਨ ਪਰੇਸ਼ਾਨ ਹਨ ਉੱਥੇ ਹੀ ਪੰਜਾਬ ਸਰਕਾਰ ਵੀ ਚਿੰਤਿਤ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਾਲ 2018 ਵਿੱਚ ਇੱਕ ਸਕੀਮ ਲਾਂਚ ਕੀਤੀ ਗਈ ਜਿਸ ਨੂੰ ਪਾਣੀ ਬਚਾਓ ਪੈਸਾ ਕਮਾਓ ਦਾ ਨਾਂਅ ਦਿੱਤਾ ਗਿਆ। ਇਹ ਸਕੀਮ ਪੰਜਾਬ ਦੇ ਕਿਸਾਨਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਇੱਕ ਪਾਵਰ ਪ੍ਰਾਜੈਕਟ ਦੇ ਰੂਪ ਵਿੱਚ ਅਪਣਾਉਣ ਦਾ ਫੈਸਲਾ ਕੀਤਾ ਹੈ।

ਪਾਣੀ ਬਚਾਓ ਪੈਸਾ ਕਮਾਓ ਸਕੀਮ ਕਿਸਾਨਾਂ ਲਈ ਕਾਰਗਰ
ਪਾਣੀ ਬਚਾਓ ਪੈਸਾ ਕਮਾਓ ਸਕੀਮ ਕਿਸਾਨਾਂ ਲਈ ਕਾਰਗਰ

ਹੁਸ਼ਿਆਰਪੁਰ: ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪਾਣੀ ਦੀ ਖਪਤ ਨੂੰ ਘਟਾਉਣ ਲਈ ਪੰਜਾਬ ਸਰਕਾਰ ਨੇ 2018 ਵਿੱਚ ਲਿਆਂਦੇ ਗਏ ਪ੍ਰਾਜੈਕਟ ਨੂੰ ਜਿੱਥੇ ਪਹਿਲਾਂ ਪੰਜ-ਪੰਜ ਸ਼ਹਿਰਾਂ ਵਿੱਚ ਲਿਆਉਣ ਦਾ ਦਾਅਵਾ ਕੀਤਾ ਸੀ ਹੁਣ ਉਹੀ ਪ੍ਰਾਜੈਕਟ ਪੰਜਾਬ ਦੇ 250 ਫੀਡਰ ਉੱਤੇ ਕੰਮ ਕਰੇਗਾ।

ਪਾਣੀ ਬਚਾਓ ਪੈਸਾ ਕਮਾਓ ਸਕੀਮ ਕਿਸਾਨਾਂ ਲਈ ਕਾਰਗਰ

ਪੰਜਾਬ ਵਿੱਚ ਦਿਨ-ਬ-ਦਿਨ ਪਾਣੀ ਦੀ ਵੱਧ ਰਹੀ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਾਲ 2018 ਵਿੱਚ ਇੱਕ ਸਕੀਮ ਲਾਂਚ ਕੀਤੀ ਗਈ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪਾਣੀ ਬਚਾਓ ਪੈਸਾ ਕਮਾਓ ਦਾ ਨਾਂਅ ਦਿੱਤਾ ਸੀ। ਸ਼ੁਰੂਆਤੀ ਦੌਰ ਵਿੱਚ ਪੰਜਾਬ ਸਰਕਾਰ ਨੇ ਇਸ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਲਾਗੂ ਕਰਨ ਦਾ ਵਿਚਾਰ ਬਣਾਇਆ ਜਿਸ ਵਿੱਚੋਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਚੁਣਿਆ ਗਿਆ।

ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਫੀਡਰ ਤਲਵਾੜਾ ਵਿੱਚ ਇਸ ਪ੍ਰੋਜੈਕਟ ਦੇ ਅਧੀਨ ਇਲਾਕੇ ਦੇ 180 ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਦੇਣ ਦੀ ਗੱਲ ਕਹੀ ਗਈ ਜਿਸ ਵਿੱਚ ਲਗਭਗ 80 ਕਿਸਾਨ ਇਸ ਦਾ ਲਾਭ ਉਠਾ ਰਹੇ ਹਨ।

ਇਸ ਬਾਰੇ ਜਦੋਂ ਕਿਸਾਨਾਂ ਦਾ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਕੀਮ ਦਾ ਕਾਫੀ ਫਾਇਦਾ ਮਿਲਿਆ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਚਿਆ ਹੈ ਅਤੇ ਪਾਣੀ ਦੀ ਬਰਬਾਦੀ ਤੋਂ ਵੀ ਬਚਾਅ ਹੁੰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸਰਕਾਰ ਵੱਲੋਂ ਇੱਕ ਐਪ ਸ਼ੁਰੂ ਕੀਤੀ ਗਈ ਹੈ ਉਸ ਨਾਲ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਇਆ ਹੈ ਕਿਉਂਕਿ ਕਈ ਵਾਰ ਉਨ੍ਹਾਂ ਨੂੰ ਮਜਬੂਰੀ ਕਾਰਨ ਬਾਹਰ ਜਾਣਾ ਪੈਂਦਾ ਹੈ ਤੇ ਪਿੱਛੇ ਖੇਤਾਂ ਵਿੱਚ ਚੱਲ ਰਹੇ ਟਿਊਬਲ ਦੀ ਚਿੰਤਾ ਲੱਗੀ ਰਹਿੰਦੀ ਹੈ।

ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਸੀ ਪਰ ਹੁਣ ਉਹ ਐਪ ਰਾਹੀਂ ਆਪਣੇ ਟਿਊਬਵੈਲ ਨੂੰ ਬੰਦ ਕਰ ਸਕਦੇ ਹਨ ਅਤੇ ਚਲਾ ਸਕਦੇ ਹਨ। ਦਿਨ ਵੇਲੇ ਉਹ ਆਪਣੇ ਹੋਰ ਕੰਮ ਵੀ ਕਰ ਸਕਦੇ ਹਨ। ਕਿਸਾਨਾਂ ਨੇ ਸਰਕਾਰ ਵੱਲੋਂ ਮਿਲ ਰਹੀ ਸਬਸਿਡੀ ਉੱਤੇ ਵੀ ਖ਼ੁਸ਼ੀ ਜ਼ਾਹਿਰ ਕੀਤੀ ਹੈ।

ਇਸ ਸਕੀਮ ਬਾਰੇ ਜਦੋਂ ਹੁਸ਼ਿਆਰਪੁਰ ਦੇ ਚੀਫ ਇੰਜੀਨੀਅਰ ਪੀਐੱਸ ਖਾਂਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਜਿਹੜੀ ਸਕੀਮ ਚਲਾਈ ਗਈ ਸੀ ਇਹ 2018 ਵਿੱਚ ਸ਼ੁਰੂ ਕੀਤੀ ਹੋਈ ਹੈ ਜਦਕਿ ਇਸ ਸਕੀਮ ਨੂੰ ਸਫਲ ਹੁੰਦਿਆਂ ਵੇਖ ਸਰਕਾਰ ਨੇ ਪੰਜਾਬ ਦੇ 250 ਫੀਡਰ ਤੇ ਇਸ ਸਕੀਮ ਨੂੰ ਚਲਾਉਣ ਦਾ ਵਿਚਾਰ ਕੀਤਾ ਹੈ।

2018 ਦੀ ਚੱਲ ਰਹੀ ਸਕੀਮ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਰੀਬ ਦੋ ਲੱਖ ਦੇ ਕਰੀਬ ਕਿਸਾਨਾਂ ਨੂੰ ਰਾਸ਼ੀ ਸਬਸਿਡੀ ਦੇ ਤੌਰ ਉੱਤੇ ਦਿੱਤੀ ਜਾ ਚੁੱਕੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ ਉੱਤੇ ਕੈਂਪ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ

ਜ਼ਿਕਰਯੋਗ ਹੈ ਕਿ ਇਹ ਸਕੀਮ ਕਿਸਾਨਾਂ ਨੂੰ 800 ਯੂਨਿਟ ਪਿੱਛੇ ਦਿੱਤੀ ਗਈ ਹੈ ਜਦ ਕਿ ਉਸ ਤੋਂ ਘੱਟ ਬਿਜਲੀ ਖਪਤ ਕਰਨ ਵਾਲਿਆਂ ਨੂੰ ਚਾਰ ਰੁਪਏ ਪ੍ਰਤੀ ਯੂਨਿਟ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਸਾਲ 2018 ਵਿੱਚ ਸਰਕਾਰ ਨੇ ਪੰਜ ਖੇਤਰਾਂ ਵਿੱਚ ਇਸ ਨੂੰ ਸ਼ੁਰੂ ਕੀਤਾ ਸੀ ਜਦਕਿ ਹੁਣ ਸਰਕਾਰ ਇਸ ਨੂੰ 250 ਫੀਡਰਾਂ ਉੱਤੇ ਲਾਗੂ ਕਰਨ ਜਾ ਰਹੀ ਹੈ।

ਇਸ ਵਿੱਚ ਇਕੱਲੇ ਦੋਆਬੇ ਵਿੱਚ ਹੀ 84 ਫੀਡਰ ਨੂੰ ਚੁਣਿਆ ਗਿਆ ਹੈ। ਜਲੰਧਰ ਵਿੱਚ 35, ਨਵਾਂਸ਼ਹਿਰ ਦੇ 24, ਕਪੂਰਥਲਾ ਵਿੱਚ 21 ਅਤੇ ਹੁਸ਼ਿਆਰਪੁਰ ਵਿੱਚ 5 ਫੀਡਰ ਤੇ ਕਿਸਾਨ ਲਾਭ ਲੈ ਸਕਣਗੇ। ਕਿਸਾਨਾਂ ਵੱਲੋਂ 80 ਫੀਸਦੀ ਬਿਜਲੀ ਖਪਤ ਕਰਨ ਉੱਤੇ ਅੱਠ ਘੰਟੇ ਬੱਤੀ ਦੀ ਬਜਾਏ ਦਸ ਘੰਟੇ ਬੱਤੀ ਦਿੱਤੀ ਜਾਵੇਗੀ।

ABOUT THE AUTHOR

...view details