ਪੰਜਾਬ

punjab

ਪਿੰਡ ਦੀ ਪੰਚਾਇਤ ਨੇ ਲੋੜਵੰਦ ਤੇ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਲਈ ਖੋਲ੍ਹਿਆ ਮੁਫ਼ਤ ਕੋਚਿੰਗ ਸੈਂਟਰ

By

Published : Apr 15, 2023, 10:44 AM IST

ਹੁਸ਼ਿਆਰਪੁਰ ਦੇ ਇਕ ਪਿੰਡ ਦੀ ਸੰਸਥਾ ਵੱਲੋਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਨਿਵੇਕਲਾ ਕਾਰਜ ਸ਼ੁਰੂ ਕਰਦਿਆਂ ਲੋੜਵੰਦ ਅਤੇ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਲਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੁਫ਼ਤ ਕੋਚਿੰਗ ਦੀ ਸੁਵਿਧਾ ਸ਼ੁਰੂ ਕਰਕੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਿਸ ਦੀ ਚਾਰ ਚੁਫੇਰੇ ਸ਼ਲਾਘਾ ਹੋ ਰਹੀ ਹੈ।

village Adamwal opened free coaching center
village Adamwal opened free coaching center

ਪਿੰਡ ਦੀ ਪੰਚਾਇਤ ਨੇ ਲੋੜਵੰਦ ਤੇ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਲਈ ਖੋਲ੍ਹਿਆ ਮੁਫ਼ਤ ਕੋਚਿੰਗ ਸੈਂਟਰ

ਹੁਸ਼ਿਆਰਪੁਰ: ਜਿੱਥੇ ਇਕ ਪਾਸੇ ਮਹਿੰਗਾਈ ਦੇ ਇਸ ਦੌਰ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਮਾਪਿਆਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ। ਉੱਥੇ ਹੀ ਹੁਸ਼ਿਆਰਪੁਰ ਦੇ ਇਕ ਪਿੰਡ ਦੀ ਸੰਸਥਾ ਵੱਲੋਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਨਿਵੇਕਲਾ ਕਾਰਜ ਸ਼ੁਰੂ ਕਰਦਿਆਂ ਲੋੜਵੰਦ ਅਤੇ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਲਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੁਫ਼ਤ ਕੋਚਿੰਗ ਦੀ ਸੁਵਿਧਾ ਸ਼ੁਰੂ ਕਰਕੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਿਸ ਦੀ ਚਾਰ ਚੁਫੇਰੇ ਸ਼ਲਾਘਾ ਹੋ ਰਹੀ ਹੈ।

ਮੁਫ਼ਤ ਕੋਚਿੰਗ ਸੈਂਟਰ ਦਾ ਉਦਘਾਟਨ:ਦੱਸ ਦਈਏ ਕਿ ਸਰਕਾਰੀ ਹਾਈ ਸਕੂਲ ਆਦਮਵਾਲ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਬੇਡਕਰ ਜਯੰਤੀ ਦੇ ਮੌਕੇ ਉੱਤੇ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਜਿਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਲਖਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਬੱਚਿਆਂ ਨੂੰ ਪੜ੍ਹ ਲਿਖ ਕੇ ਪਿੰਡ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੁਨੇਹਾ ਦਿੰਦਿਆਂ ਉਤਸ਼ਾਹਿਤ ਕੀਤਾ।

ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਕੋਚਿੰਗ ਸੈਂਟਰ ਸੁਰੂ:ਇਸ ਮੌਕੇ ਸੰਸਥਾ ਆਗੂ ਸਮਾਜ ਸੇਵੀ ਤੇ ਵਕੀਲ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਕਮਰੇ ਵਿੱਚ ਇਸ ਪ੍ਰੋਜੈਕਟ ਉੱਤੇ ਕੰਮ ਕੀਤਾ ਜਾਵੇਗਾ। ਇਸ ਦੀ ਸਫਲਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਉਤਸ਼ਾਹ ਸਦਕਾ ਪਿੰਡ ਤੋਂ ਬਾਹਰ ਹੋਰਨਾਂ ਬੱਚਿਆਂ ਲਈ ਵੀ ਭਵਿੱਖ ਵਿੱਚ ਅਜਿਹੀਆਂ ਸਹੂਲਤਾਂ ਸੰਸਥਾ ਵੱਲੋਂ ਸ਼ੁਰੂ ਕੀਤੀਆਂ ਜਾਣਗੀਆਂ। ਜਿਕਰਯੋਗ ਹੈ ਕਿ ਸਰਕਾਰਾਂ ਨੂੰ ਵੀ ਅਜਿਹੀਆਂ ਸੰਸਥਾਵਾਂ ਦੇ ਨਾਲ ਸੰਪਰਕ ਸਾਧ ਕੇ ਅਜਿਹੇ ਪ੍ਰੋਜੈਕਟ ਹੋਂਦ ਵਿੱਚ ਲਿਆਂਦੇ ਜਾਣ ਤਾਂ ਵਿਦਆਰਥੀਆਂ ਦੇ ਮਾਪਿਆਂ ਦੇ ਮੋਢਿਆਂ ਤੋਂ ਆਰਥਿਕ ਬੋਝ ਹਲਕਾ ਹੋ ਸਕਦਾ ਹੈ।

ਉਦਘਾਟਨ ਮੌਕੇ ਹਾਜ਼ਰ:ਇਸ ਮੌਕੇ ਉੱਤੇ ਪ੍ਰਧਾਨ ਅਸ਼ਵਨੀ ਕੁਮਾਰ, ਉਪ ਪ੍ਰਧਾਨ ਅਜੇ ਕੁਮਾਰ, ਕੈਸ਼ੀਅਰ ਐਡਵੋਕੇਟ ਸੁਨੀਲ ਕੁਮਾਰ, ਸਰਕਾਰੀ ਸਕੂਲ ਅੱਜੋਵਾਲ ਦੇ ਪ੍ਰਿੰਸਿਪਲ ਚਰਨ ਸਿੰਘ ,ਪ੍ਰੋਫੈਸਰ ਅਨੂ ਬਾਲਾ, ਦਵਿੰਦਰ ਕੌਰ ਸੀਡੀਪੀਓ, ਰਾਜਕੁਮਾਰ ਭਾਰਦਵਾਜ, ਸਰਪੰਚ ਰਮਾਂ ਦੇਵੀ, ਅਜੇ ਕੁਮਾਰ ਮਹੇ, ਸੈਕਟਰੀ ਪਰਮਜੀਤ ਸਿੰਘ, ਸੰਮਤੀ ਮੈਂਬਰ ਸਾਧੂ ਰਾਮ, ਜਸਪ੍ਰੀਤ ਕੌਰ, ਸੁਨੀਤਾ, ਰੀਤੂ,ਪੂਜਾ, ਪ੍ਰੀਆ ਹਾਜ਼ਰ ਸਨ।

ਇਹ ਵੀ ਪੜੋ:MLA ਦਫਤਰ 'ਚ ਕੰਮ ਕਰਦੀ ਔਰਤ ਸਮੇਤ ਸ਼ਖ਼ਸ ਗ੍ਰਿਫ਼ਤਾਰ, ਵਿਧਾਇਕਾ ਦੇ ਜਾਅਲੀ ਦਸਤਖ਼ਤ ਅਤੇ ਮੋਹਰ ਦੀ ਵਰਤੋਂ ਕਰਨ ਦੇ ਇਲਜ਼ਾਮ

ABOUT THE AUTHOR

...view details