ਪੰਜਾਬ

punjab

20 ਰੁਪਈਆਂ ਪਿੱਛੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਨਾਲ ਲੜ ਪਿਆ ਹੋਮਗਾਰਡ ਦਾ ਜਵਾਨ, ਲਾਈਨ ਹਾਜ਼ਰ ਕੀਤਾ

By

Published : May 23, 2023, 6:14 PM IST

ਗੁਰਦਾਸਪੁਰ ਵਿੱਚ ਇਕ ਹੋਮਗਾਰਡ ਦੇ ਜਵਾਨ ਦੀ ਗੋਲ ਗੱਪੇ ਦੀ ਰੇਹੜੀ ਲਗਾਉਣ ਵਾਲੇ ਨਾਲ ਲੜਾਈ ਹੋ ਗਈ। ਗੋਲ ਗੱਪੇ ਵਾਲੇ ਨਾਲ ਹੋਇਆ ਇਹ ਝਗੜਾ ਵੱਡੇ ਅਫਸਰਾਂ ਤੱਕ ਪਹੁੰਚ ਗਿਆ ਹੈ। ਪੁਲਿਸ ਵਲੋਂ ਇਸ ਮੁਲਜਮ ਨੂੰ ਲਾਈਨ ਹਾਜਿਰ ਕੀਤਾ ਗਿਆ ਹੈ।

In Gurdaspur, the Home Guard jawan fought with the gossipers behind the papadi
20 ਰੁਪਈਆਂ ਪਿੱਛੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਨਾਲ ਲੜ ਪਿਆ ਹੋਮਗਾਰਡ ਦਾ ਜਵਾਨ, ਲਾਈਨ ਹਾਜ਼ਰ ਕੀਤਾ

20 ਰੁਪਈਆਂ ਪਿੱਛੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਨਾਲ ਲੜ ਪਿਆ ਹੋਮਗਾਰਡ ਦਾ ਜਵਾਨ, ਲਾਈਨ ਹਾਜ਼ਰ ਕੀਤਾ

ਗੁਰਦਾਸਪੁਰ :ਗੁਰਦਾਸਪੁਰ ਵਿੱਚ ਇਕ ਹੋਮਗਾਰਡ ਦੇ ਜਵਾਨ ਦੀ ਗੋਲ ਗੱਪੇ ਦੀ ਰੇਹੜੀ ਲਗਾਉਣ ਵਾਲੇ ਨਾਲ ਲੜਾਈ ਹੋ ਗਈ। ਗੋਲ ਗੱਪੇ ਵਾਲੇ ਨਾਲ ਹੋਇਆ ਇਹ ਝਗੜਾ ਵੱਡੇ ਅਫਸਰਾਂ ਤੱਕ ਪਹੁੰਚ ਗਿਆ ਹੈ। ਪੁਲਿਸ ਵਲੋਂ ਇਸ ਮੁਲਜਮ ਨੂੰ ਲਾਈਨ ਹਾਜਿਰ ਕੀਤਾ ਗਿਆ ਹੈ। ਗੋਲਗੱਪੇ ਵਾਲੇ ਨੇ ਹੋਮਗਾਰਡ ਦੇ ਜਵਾਨ ਉੱਤੇ ਵੀ ਕਈ ਗੰਭੀਰ ਇਲਜਾਮ ਲਗਾਏ ਹਨ।

ਹੋਮਗਾਰਡ ਜਵਾਨ ਨੇ ਕੀਤੀ ਸੀ ਡਰਿੰਕ : ਇਸ ਘਟਨਾ ਬਾਰੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਸਨੇ ਗੋਲਗੱਪੇ ਖਾਣ ਤੋਂ ਬਾਅਦ ਜਦੋਂ 20 ਰੁਪਏ ਮੰਗੇ ਤਾਂ ਬਹਿਸ ਹੋ ਗਈ। ਪੀੜਤ ਨੇ ਕਿਹਾ ਕਿ ਹੋਮਗਾਰਡ ਦੇ ਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ ਗੱਡੀ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਕਿਸੇ ਵਿਅਕਤੀ ਨੇ ਇਸ ਬਹਿਸ ਦੀ ਵੀਡੀਓ ਬਣਾ ਕੇ ਵੀ ਇੰਟਰਨੈੱਟ ਉੱਤੇ ਵਾਇਰਲ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  1. ਬਰਖ਼ਾਸਤ AIG ਰਾਜਜੀਤ ਸਿੰਘ ਖਿਲਾਫ਼ ਇੱਕ ਹੋਰ ਮਾਮਲਾ ਦਰਜ, STF ਦੀ ਗ੍ਰਿਫਤ 'ਚੋਂ ਬਾਹਰ
  2. Amritsar police: ਅੰਮ੍ਰਿਤਸਰ ਦੀ ਪੁਲਿਸ 'ਤੇ ਲੱਗੇ ਧੱਕਾ ਕਰਨ ਦੇ ਇਲਜ਼ਾਮ, ਪੁਲਿਸ ਨੇ ਨਕਾਰੇ
  3. ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਮੁਲਜ਼ਮ ਸੰਦੀਪ ਬਰੇਟਾ ਗ੍ਰਿਫ਼ਤਾਰ, ਪੁਲਿਸ ਨੇ ਬੈਂਗਲੁਰੂ ਹਵਾਈ ਅੱਡੇ ਤੋਂ ਕੀਤਾ ਕਾਬੂ

ਪੁਲਿਸ ਮੁਲਾਜਮ ਲਾਈਨ ਹਾਜਰ :ਜ਼ਿਕਰਯੋਗ ਹੈ ਕਿ ਜਿਸ ਮੁਲਾਜਮ ਦਾ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨਾਲ ਬਹਿਸ ਹੋਈ ਹੈ, ਉਸਨੂੰ ਲਾਇਨ ਹਾਜਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਹੜਾ ਦੋਸ਼ੀ ਹੋਇਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ ਆਮ ਪਬਲਿਕ ਦੀ ਪੁਲਿਸ ਮੁਲਾਜਮਾਂ ਨਾਲ ਅਕਸਰ ਬਹਿਸ ਹੁੰਦੀ ਹੈ। ਪੁਲਿਸ ਵਿਭਾਗ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮਾਮਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਤਾਂ ਜੋ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ABOUT THE AUTHOR

...view details