ਪੰਜਾਬ

punjab

ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ਉੱਤੇ ਤਿੱਖਾ ਤੰਜ, ਕਿਹਾ ਪੰਜਾਬ ਵਿੱਚ ਨਹੀਂ ਕੋਈ ਕਾਨੂੰਨ ਨਾਂਅ ਦੀ ਚੀਜ਼

By

Published : Oct 19, 2022, 8:36 PM IST

117 ਵਿਧਾਨ ਸਭਾ ਹਲਕਿਆਂ ਵਿੱਚ ਦੌਰੇ ਉੱਤੇ ਨਿਕਲੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP president Ashwini Sharma) ਨੇ ਫਿਰੋਜ਼ਪੁਰ ਵਿੱਚ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਹਰ ਯਤਨ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ।

In Ferozepur, Ashwani Sharma's sharp attack on the Punjab government, said that there is no such thing as law in Punjab.
ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ਉੱਤੇ ਤਿੱਖਾ ਤੰਜ, ਕਿਹਾ ਪੰਜਾਬ ਵਿੱਚ ਨਹੀਂ ਕੋਈ ਕਾਨੂੰਨ ਨਾਂਅ ਦੀ ਚੀਜ਼

ਫਿਰੋਜ਼ਪੁਰ:ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP president Ashwini Sharma )ਅੱਜਕੱਲ੍ਹ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਦੌਰੇ ਉੱਤੇ ਨਿਕਲੇ ਹੋਏ ਹਨ ਅਤੇ ਵਰਕਰਾਂ ਨੂੰ ਲਾਮਬੱਧ ਕਰ ਰਹੇ ਹਨ ਇਸੇ ਤਹਿਤ ਅੱਜ ਉਹ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਪਹੁੰਚੇ ਜਿੱਥੇ ਪਾਰਟੀ ਵੱਲੋਂ ਵੱਲੋਂ ਲੋਕ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਹਲਕਾ ਵਾਸੀਆਂ ਅਤੇ ਪਾਰਟੀ ਵਰਕਰਾਂ ਨੇ ਪਹੁੰਚ ਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵਿਚਾਰਾਂ ਨੂੰ ਸੁਣਿਆ ਗਿਆ ।

ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਲੋਕ ਹਿੱਤ ਪਾਰਟੀ ਹੈ (BJP Peoples Interest Party) ਕੇਂਦਰ ਸਰਕਾਰ ਵੱਲੋਂ ਹਰੇਕ ਵਰਗ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦਾ ਖੇਤੀ ਅਤੇ ਕਿਸਾਨੀ ਦੀ ਖੁਸ਼ਹਾਲੀ (Prosperity of peasantry) ਵੱਲ ਖਾਸ ਧਿਆਨ ਹੈ ਇਸ ਲਈ ਕਿਸਾਨਾਂ ਦੀ ਭਲਾਈ ਲਈ ਵੱਖ ਵੱਖ ਫਸਲਾਂ ਉੱਤੇ ਖ਼ਰੀਦ ਦੇ ਰੇਟਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।

ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ਉੱਤੇ ਤਿੱਖਾ ਤੰਜ, ਕਿਹਾ ਪੰਜਾਬ ਵਿੱਚ ਨਹੀਂ ਕੋਈ ਕਾਨੂੰਨ ਨਾਂਅ ਦੀ ਚੀਜ਼

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ (Law and order of Punjab) ਉੱਤੇ ਚਿੰਤਾ ਵੀ ਜ਼ਾਹਿਰ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਇੱਕ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਪਿਛਲੇ ਸੱਤਾਂ ਮਹੀਨਿਆਂ ਵਿਚ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਕਤਲ ਅਤੇ ਫਿਰੋਤੀਆਂ ਆਮ ਜਿਹੀ ਗੱਲ ਹੋ ਗਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਹਾਸ਼ੀਏ ਉੱਤੇ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ:CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਨਵੇਂ ਪ੍ਰੋਜੇਕਟ ਦਾ ਉਦਘਾਟਨ

ABOUT THE AUTHOR

...view details