ਪੰਜਾਬ

punjab

Heroin recovered in Ferozepur: ਤਸਕਰਾਂ ਦੇ ਨਾਪਾਕ ਮਨਸੂਬੇ ਨਾਕਾਮ, ਜਵਾਨਾਂ ਨੇ ਹੈਰੋਇਨ ਕੀਤੀ ਬਰਾਮਦ

By

Published : Jul 2, 2023, 8:30 AM IST

ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਵੱਡੀ ਕਾਰਵਾਈ ਕਰਦੇ ਹੋਏ ਸਤਲੁਜ ਦਰਿਆ ਵਿੱਚੋਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਦੋ ਬੋਤਲਾਂ ਬਰਾਮਦ ਕੀਤੀਆਂ ਹਨ, ਜਿਹਨਾਂ ਵਿੱਚ ਡੇਢ ਕਿਲੋ ਹੈਰੋਇਨ ਬਰਾਮਦ ਹੋਈ ਹੈ।

heroin found in two bottles flowing in Sutlej river Ferozepur
heroin found in two bottles flowing in Sutlej river Ferozepur

ਫਿਰੋਜ਼ਪੁਰ:ਬੀਐਸਐਫ ਨੇ ਪਾਕਿਸਤਾਨ ਤੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਨੂੰ ਰੋਕ ਕੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜਵਾਨਾਂ ਨੇ ਸਤਲੁਜ ਦਰਿਆ 'ਚ ਵਹਿ ਰਹੀਆਂ ਦੋ ਬੋਤਲਾਂ 'ਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਾਸ਼ਟਰੀ ਬਾਜ਼ਾਰ ਵਿੱਚ ਕਰੀਬ 8 ਕਰੋੜ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ।

ਅਧਿਕਾਰੀਆਂ ਨੇ ਦਿੱਤੀ ਜਾਣਕਾਰੀ:ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐੱਸਐੱਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਚੌਕਸੀ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਪਿੰਡ ਰਾਓ-ਕੇ, ਜ਼ਿਲ੍ਹਾ ਫ਼ਿਰੋਜ਼ਪੁਰ ਖੇਤਰ ਵਾਲੇ ਸਤਲੁਜ ਦਰਿਆ ਦੇ ਨਾਲੇ ਵਿੱਚ ਸ਼ੱਕੀ ਵਸਤੂਆਂ ਤੈਰਦੀਆਂ ਦੇਖੀਆਂ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਜਵਾਨ ਸ਼ੱਕੀ ਤੈਰਦੀਆਂ ਵਸਤੂਆਂ ਨੂੰ ਨਦੀ ਦੇ ਕਿਨਾਰੇ ਲਿਆਉਣ ਵਿੱਚ ਕਾਮਯਾਬ ਹੋ ਗਏ। ਜਦੋਂ ਇਹਨਾਂ ਨੂੰ ਦੇਖਿਆ ਗਿਆ ਤਾਂ ਇਹ ਪਾਇਆ ਗਿਆ ਕਿ 2 ਬੋਤਲਾਂ ਹਨ ਜੋ ਹੈਰੋਇਨ ਦੀ ਖੇਪ ਨਾਲ ਭਰੀਆਂ ਹੋਈਆਂ ਹਨ। ਜਦੋਂ ਹੈਰੋਇਨ ਦੀ ਖੇਪ ਦਾ ਵਜਨ ਕੀਤਾ ਤਾਂ ਬੋਤਲਾਂ ਵਿੱਚ ਲਗਭਗ 1.5 ਕਿਲੋਗ੍ਰਾਮ ਦੀ ਇੱਕ ਖੇਪ ਸ਼ਾਮਲ ਸੀ।

BSF ਦੇ ਚੌਕਸ ਜਵਾਨਾਂ ਨੇ ਪਿੰਡ ਰਾਓ ਕੇ, ਜ਼ਿਲ੍ਹਾ ਫਿਰੋਜ਼ਪੁਰ ਨੇੜੇ 2 ਪਲਾਸਟਿਕ ਦੀਆਂ ਬੋਤਲਾਂ ਜਿਸ ਵਿੱਚ ਲਗਭਗ 1.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਨੂੰ ਬੜੀ ਚਲਾਕੀ ਨਾਲ ਪਾਕਿਸਤਾਨ ਤੋਂ ਭਾਰਤ ਨੂੰ ਸਤਲੁਜ ਦਰਿਆ ਰਾਂਹੀ ਭੇਜਿਆ ਜਾ ਰਿਹਾ ਸੀ।- ਬੀਐੱਸਐੱਫ ਪੰਜਾਬ ਟਵੀਟ

ਪਾਕਿਸਤਾਨ ਵੱਲੋਂ ਲਗਾਤਾਰ ਭੇਜੇ ਜਾ ਰਹੀ ਹੈ ਹੈਰੋਇਨ:ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਤੇ ਆਏ ਦਿਨ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚੋਂ ਹੈਰੋਇਨ ਫੜੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਵੱਲੋਂ ਆਏ ਦਿਨ ਸਰਹੱਦੀ ਖੇਤਰਾਂ ਵਿੱਚ ਹੈਰੋਇਨ ਭੇਜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੈਰੋਇਨ ਭੇਜੀ ਜਾ ਚੁੱਕੀ ਹੈ, ਪਰ ਬੀਐੱਸਐੱਫ ਦੇ ਜਵਾਨ ਪਾਕਿਸਤਾਨ ਦੀਆਂ ਇਹ ਨਾਪਾਕ ਹਰਕਤਾਂ ਨੂੰ ਫੇਲ੍ਹ ਕਰ ਦਿੰਦੇ ਹਨ।

ABOUT THE AUTHOR

...view details