ਪੰਜਾਬ

punjab

ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀ

By

Published : Nov 9, 2019, 9:09 PM IST

ਪਿੰਡ ਮੰਡੋਫਲ ਦੇ ਕੋਲ ਸੜਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੋਤ ਤੇ 2 ਜਖ਼ਮੀ ਹੋ ਗਏ ਹਨ।

ਫ਼ੋਟੋ

ਫ਼ਤਿਹਗੜ੍ਹ ਸਾਹਿਬ: ਪਿੰਡ ਮੰਡੋਫਲ ਦੇ ਕੋਲ ਸੜਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਇੱਕ ਨੌਜਵਾਨ ਦੀ ਮੋਤ ਤੇ ਦੋ ਜ਼ਖ਼ਮੀ ਹੋ ਗਏ ਹਨ।

ਵੇਖੋ ਵੀਡੀਓ

ਜਾਣਕਾਰੀ ਮੁਤਾਬਿਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਆਪਣੇ ਪਰਿਵਾਰਕ ਮੈਂਬਰ, ਜੋ ਡੇਂਗੂ ਦਾ ਮਰੀਜ਼ ਸੀ ਉਸ ਦਾ ਪਤਾ ਲੈਣ ਲਈ ਇੰਡਸ ਹਸਪਤਾਲ 'ਚ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਰਹਿੰਦ ਕੋਲ ਨਾਰੀਅਲ ਪਾਣੀ ਲੈਣ ਲਈ ਰੁਕੇ ਤਾਂ ਉਸ ਵੇਲੇ ਚੰਡੀਗੜ੍ਹ ਵੱਲੋਂ ਆ ਰਹੀ ਇਨੋਵਾ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੂੰ ਚੰਡੀਗੜ੍ਹ ਤੋਂ ਆ ਰਹੀ ਇਨੋਵਾ ਨੇ ਟੱਕਰ ਮਾਰ ਦਿੱਤੀ। ਇਸ 'ਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ ਸਨ ਇਕ ਦੀ ਇਲਾਜ਼ ਦੌਰਾਨ ਮੋਤ ਹੋ ਗਈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਮਾਮਲੇ ਦੌਰਾਨ ਕਾਰਵਾਈ ਕੀਤੀ ਜਾਵੇਗੀ।

Intro:Anchor - ਫਤਿਹਗੜ੍ਹ ਸਾਹਿਬ ਦੇ ਪਿੰਡ ਮੰਡੋਫਲ ਦੇ ਨਜਦੀਕ ਇਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੜਕ ਹਾਦਸੇ ਵਿੱਚ ਇਕ ਇਨੋਵਾ ਕਾਰ ਦੀ ਮੋਟਰਸਾਈਕਲ ਦੀ ਟੱਕਰ ਹੋ ਗਈ ਸੀ। Body:V/O 01 - ਪਿੰਡ ਮੰਡੋਫਲ ਦੇ ਕੋਲ ਇਨੋਵਾ ਗੱਡੀ ਦੀ ਟੱਕਰ ਵਿੱਚ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਜਾਣਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਕਿ , ਉਸਦੇ ਦੋ ਮਾਮੇਰੇ ਭਰਾ ਜਖ਼ਮੀ ਹੋ ਗਏ । ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ( 19 ) ਨਿਵਾਸੀ ਪਾਇਲ ( ਲੁਧਿਆਣਾ ) ਦੇ ਤੌਰ ਉੱਤੇ ਹੋਈ । ਉਹ ਇੰਡਸ ਹਸਪਤਾਲ ਪੀਰਜੈਨ ਵਿੱਚ ਭਰਤੀ ਆਪਣੇ ਡੇਂਗੂ ਪੀਡ਼ਤ ਪਿਤਾ ਬਲਵਿੰਦਰ ਸਿੰਘ ਦੇ ਲਈ ਸਰਹਿੰਦ ਤੋਂ ਨਾਰੀਅਲ ਪਾਣੀ ਲੈ ਕੇ ਜਾ ਰਿਹਾ ਸੀ । ਹਾਦਸੇ ਵਿੱਚ ਪ੍ਰਿੰਸਪਾਲ ਸਿੰਘ ਅਤੇ ਪਰਮਿੰਦਰ ਸਿੰਘ ਨਿਵਾਸੀ ਬਧੌਛੀ ਕਲਾਂ ਜਖ਼ਮੀ ਹੋਏ । ਜਾਣਕਾਰੀ ਦੇ ਅਨੁਸਾਰ ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਡੇਂਗੂ ਦੇ ਲਕਸ਼ਣ ਪਾਏ ਜਾਣ ਕਾਰਨ ਇੰਡਸ ਹਸਪਤਾਲ ਪੀਰਜੈਨ ਭਰਤੀ ਕਰਾਇਆ ਗਿਆ ਸੀ । ਸ਼ਨੀਵਾਰ ਸਵੇਰੇ ਸੰਦੀਪ ਸਿੰਘ ਆਪਣੇ ਪਿਤਾ ਦੇ ਲਈ ਨਾਰੀਅਲ ਦਾ ਪਾਣੀ ਲੈ ਕੇ ਹਸਪਤਾਲ ਜਾ ਰਿਹਾ ਸੀ । ਮੋਟਰਸਾਇਕਿਲ ਉੱਤੇ ਉਸਦੇ ਨਾਲ ਪ੍ਰਿੰਸਪਾਲ ਅਤੇ ਪਰਮਿੰਦਰ ਸਿੰਘ ਸਵਾਰ ਸਨ । ਚੰਡੀਗੜ ਦੀ ਵਲੋਂ ਆ ਰਹੀ ਇਨੋਵਾ ਗੱਡੀ ਨੇ ਕਾਰ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ । ਮ੍ਰਿਤਕ ਸੰਦੀਪ ਸਿੰਘ ਦੁਬਈ ਜਾਣਾ ਸੀ ।

ਬਾਈਟ : ਪਰਮਿੰਦਰ ਸਿੰਘ
ਬਾਈਟ - ਏਐਸਆਈ ਜਸਪਾਲ ਸਿੰਘ ( ਥਾਣਾ ਫਤਿਹਗੜ ਸਾਹਿਬ )

ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:

ABOUT THE AUTHOR

...view details