ਪੰਜਾਬ

punjab

Minister Chetan Jouramajra: ਰਾਜਪਾਲ ਵੱਲੋਂ ਸਰਕਾਰ ਭੰਗ ਕਰਨ ਦੀਆਂ ਚੇਤਾਵਨੀਆਂ, ਲੋਕਾਂ ਨਾਲ ਹੋਵੇਗਾ ਧੋਖਾ ਹੋਵੇਗਾ, ਮੰਤਰੀ ਜੌੜਾਮਾਜਰਾ ਦਾ ਬਿਆਨ

By ETV Bharat Punjabi Team

Published : Sep 8, 2023, 4:42 PM IST

ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਰਾਜਪਾਲ ਨੇ ਜੋ ਸਰਕਾਰ ਭੰਗ ਕਰਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ, ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ।

Minister Chetan Jodamajra's statement on Governor's warning
Minister Chetan Jauremajra : ਰਾਜਪਾਲ ਵੱਲੋਂ ਸਰਕਾਰ ਭੰਗ ਕਰਨ ਦੀਆਂ ਚੇਤਾਵਨੀਆਂ, ਲੋਕਾਂ ਨਾਲ ਹੋਵੇਗਾ ਧੋਖਾ ਹੋਵੇਗਾ, ਮੰਤਰੀ ਜੌੜਾਮਾਜਰਾ ਦਾ ਬਿਆਨ

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸੰਬੋਧਨ ਕਰਦੇ ਹੋਏ।

ਸ਼੍ਰੀ ਫਤਹਿਗੜ੍ਹ ਸਾਹਿਬ : ਸੂਬੇ ਦੇ ਗਵਰਨਰ ਵੱਲੋਂ ਸਰਕਾਰ ਨੂੰ ਭੰਗ ਕਰਨ ਦੀਆਂ ਚੇਤਾਵਨੀਆਂ (Minister Chetan Jauremajra) ਆਮ ਲੋਕਾਂ ਨਾਲ ਧੋਖਾ ਹੋਵੇਗਾ। ਇਹ ਕਹਿਣਾ ਸੀ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ। ਉਹ ਮਾਰਕੀਟ ਕਮੇਟੀ ਚਨਾਰਥਲ ਕਲਾ ਵਿਖੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਦੀ ਤਾਜਪੋਸ਼ੀ ਕਰਨ ਲਈ ਆਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਹੀ ਇਮਾਨਦਾਰੀ ਨਾਲ ਸੂਬੇ ਦੀ ਸੇਵਾ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜੋ ਪਟਵਾਰੀ ਕੰਮ ਛੱਡਣਾ ਚਾਹੁੰਦੇ ਹਨ, ਉਹ ਉਹਨਾਂ ਦੀ ਮਰਜੀ ਹੈ। ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਕੁਝ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਨ। ਨਸ਼ੇ ਦੇ ਮੁੱਦੇ ਬਾਰੇ ਬੋਲਦੇ ਹੋਏ ਜੌੜਾਮਾਜਰਾ ਨੇ ਕਿਹਾ ਕਿ ਨਸ਼ੇ ਦੇ ਮਾਮਲੇ (Minister Chetan Singh Jokamajra ) ਵਿੱਚ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਵਾਲਿਆ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਉਨਾਂ ਕਾਂਗਰਸ ਨਾਲ ਸਮਝੌਤੇ (Alliance with Congress) ਸਬੰਧੀ ਬੋਲਦਿਆਂ ਕਿਹਾ ਕਿ ਕਿਹਾ ਕਿ ਕਾਂਗਰਸੀ ਆਗੂ ਜੋ ਮਰਜੀ ਬੋਲਣ ਉਹਨਾਂ ਨੂੰ ਕੋਈ ਪ੍ਰਵਾਹ ਨਹੀ, ਉਨ੍ਹਾਂ ਦੀ ਹਾਈ ਕਮਾਂਡ ਵੱਲੋਂ ਜੋ ਹੁਕਮ ਹੋਵੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ।

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਦਾ ਆਰਡੀਐਫ ਦਾ ਪੈਸਾ ਲੰਮੇ ਸਮੇਂ ਤੋਂ ਰੋਕਿਆ ਹੋਇਆ ਹੈ। ਜੇਕਰ ਉਹ ਪੈਸਾ ਸਰਕਾਰ ਨੂੰ ਮਿਲ ਜਾਵੇ ਤਾਂ ਵਿਕਾਸ ਪੱਖੋਂ ਸੂਬੇ ਦੀ ਨੁਹਾਰ ਬਦਲੀ ਜਾ ਸਕਦੀ ਹੈ। ਪਰੰਤੂ ਕੇਂਦਰ ਸਰਕਾਰ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੀ, ਉਹ ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਰੋੜਾ ਅਟਕਾ ਰਹੀ ਹੈ। ਪੰਜਾਬ ਦੇ ਲੋਕ ਇਹ ਸਭ ਕੁਝ ਦੇਖ ਰਹੇ ਹਨ, ਜਿਸ ਦਾ ਜਵਾਬ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਦਿੱਤਾ ਜਾਵੇਗਾ।

ABOUT THE AUTHOR

...view details