ਪੰਜਾਬ

punjab

ਸ੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, 1 ਗ੍ਰਿਫ਼ਤਾਰ

By

Published : Aug 5, 2023, 7:32 AM IST

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਅ ਲਿਆ ਹੈ ਤੇ ਮਾਮਲੇ ਵਿੱਛ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋ ਮ੍ਰਿਤਕ ਹਰੀਸ ਦੀ ਗੱਡੀ ਤੇ ਹਰੀਸ ਨੂੰ ਮਾਰਨ ਵਾਸਤੇ ਵਰਤੇ ਅਸਲਾ ਬ੍ਰਾਮਦ ਕੀਤੇ ਗਏ ਹਨ।

fatehgarh sahib police
fatehgarh sahib police

ਐਸਪੀ ਰਾਕੇਸ਼ ਯਾਦਵ ਨੇ ਦਿੱਤੀ ਜਾਣਕਾਰੀ

ਸ੍ਰੀ ਫਤਿਹਗੜ੍ਹ ਸਾਹਿਬ:ਜ਼ਿਲ੍ਹਾ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਅਮਲੋਹ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਪਿੰਡ ਭੱਦਲਥੂਹਾ ਵਿਖੇ 30 ਜੁਲਾਈ ਨੂੰ ਬਿਨ੍ਹਾਂ ਨੰਬਰ ਬੁੱਲਟ ਮੋਟਰਸਾਇਕਲ ਦੇ ਨਾਲ ਗੁਰਦੀਪ ਸਿੰਘ ਵਾਸੀ ਪਿੰਡ ਨਰੈਣਗੜ ਨੂੰ ਕਾਬੂ ਕੀਤਾ ਸੀ। ਜਿਸ ਤੋਂ ਪੁੱਛਗਿਛ ਉੱਤੇ ਮੋਟਰਸਾਇਕਲ ਬੁੱਲਟ ਸਬੰਧੀ ਕੋਈ ਦਸਤਾਵੇਜ਼ ਨਾ ਮਿਲਣ ਉੱਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ।

ਆਰੋਪੀ ਨੇ ਦੱਸੀ ਚੋਰੀ ਦੀ ਕਹਾਣੀ: ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਬੁੱਲਟ ਮੋਟਰਸਾਇਕਲ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਚੋਰੀ ਕੀਤਾ ਸੀ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਆਰੋਪੀ ਗੁਰਦੀਪ ਸਿੰਘ ਨੇ ਸਾਫ਼ ਕੀਤਾ ਕਿ ਉਸਨੇ ਹਰਦੇਵ ਸਿੰਘ ਵਾਸੀ ਸੌਂਟੀ ਸੁਖਵਿੰਦਰ ਸਿੰਘ ਵਾਸੀ ਨਰੈਣਗੜ੍ਹ ਤੇ ਕਰਨਵੀਰ ਸਿੰਘ ਵਾਸੀ ਘੁੰਮਣਾ ਨਾਲ ਰਲ ਕੇ 25 ਜੁਲਾਈ ਦੀ ਸਵੇਰ ਕਰੀਬ 3-4 ਵਜੇ ਲੁੱਟ ਕਰਨ ਦੀ ਨੀਅਤ ਨਾਲ ਤੇਜ਼ ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਟੈਂਪੂ ਨੂੰ ਇਸ ਦੇ ਡਰਾਇਵਰ ਨੂੰ ਬੁਲੇਪੁਰ ਰੋਡ ਖੰਨਾ ਨੇੜਿਓ ਅਗਵਾ ਕਰਕੇ ਅਨਾਜ ਮੰਡੀ ਅਮਲੋਹ ਵਿਖੇ ਲੈ ਆਏ।


ਡਰਾਇਵਰ ਦਾ ਕਤਲ:ਇਸ ਦੌਰਾਨ ਅਨਾਜ ਮੰਡੀ ਅਮਲੋਹ ਵਿਖੇ ਉਨ੍ਹਾਂ ਵੱਲੋਂ ਪਹਿਲਾਂ ਤੋਂ ਲਏ ਕਿਰਾਏ ਦੇ ਗੁਦਾਮ ਵਿੱਚ ਲਿਆ ਕੇ ਗੱਡੀ ਉਕਤ ਵਿੱਚ ਲੋਡਡ ਸਾਮਾਨ ਜੋ ਕਿ ਬਰਤਨ ਸਨ। ਅਨਲੋਡ ਕਰਕੇ ਲੁਕਾ ਛੁਪਾ ਕੇ ਰੱਖ ਲਏ ਤੇ ਡਰਾਇਵਰ ਹਰੀਸ਼ ਵਾਸੀ ਦਿੱਲੀ ਨੂੰ ਸਮੇਤ ਉਸ ਦੀ ਗੱਡੀ ਦੇ ਹਰਦੇਵ ਸਿੰਘ ਦੀ ਡੈਅਰੀ ਖੰਨਾ ਚੁੰਗੀ ਅਮਲੋਹ ਵਿਖੇ ਲਿਆ ਕਰ ਬਿਠਾਈ ਰੱਖਿਆ ਤੇ ਫਿਰ ਸਾਡੀ ਚਾਰਾਂ ਦੀ ਸਲਾਹ ਬਣੀ ਕਿ ਗੱਡੀ ਕਿਧਰੇ ਛੁਪਾ ਦਈਏ ਅਤੇ ਡਰਾਇਵਰ ਨੂੰ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਈਏ, ਕਿਉਂਕਿ ਡਰਾਇਵਰ ਨੂੰ ਸਾਡੇ ਨਾਮ ਤੇ ਟਿਕਾਣੇ ਆਦਿ ਬਾਰੇ ਪਤਾ ਲੱਗ ਗਿਆ ਸੀ, ਜਿਸ ਕਰਕੇ ਸਾਨੂੰ ਖਦਸਾ ਸੀ ਕਿ ਇਹ ਸਾਨੂੰ ਪੁਲਿਸ ਨੂੰ ਫੜਾ ਦੇਵੇਗਾ।

ਜੋ ਫਿਰ 25 ਜੁਲਾਈ ਨੂੰ ਹੀ ਦੁਪਹਿਰ ਵਕਤ ਅਸੀਂ ਚਾਰੇ ਜਾਣੇ ਆਪਣੀ ਸਕੀਮ ਮੁਤਾਬਿਕ ਵਿੱਕੀ ਦੀ ਗੱਡੀ ਬਲੈਰੋ ਵਿਚ ਡਰਾਇਵਰ ਹਰੀਸ ਵਾਸੀ ਦਿੱਲੀ ਨੂੰ ਸਰਹਿੰਦ ਤੋਂ ਟਰੇਨ ਚੜਾਉਣ ਦੇ ਬਹਾਨੇ ਨਾਲ ਲੈ ਗਏ ਜਾਣ ਵਕਤ ਅਸੀਂ ਦੋ ਦਾਹ (ਦਾਤ) ਜੋ ਸਾਡੇ ਪਾਸ ਪਹਿਲਾ ਹੀ ਸਨ, ਲੈ ਲਏ ਪਿੰਡ ਸੌਢਾ ਕੋਲ ਭਾਖੜਾ ਨਹਿਰ ਤੇ ਪੁੱਜ ਕੇ ਜਿੱਥੇ ਅਸੀਂ ਹਰੀਸ ਨੂੰ ਭੰਗ ਮਲਣ ਤੇ ਬਹਾਨੇ ਨਹਿਰ ਦੀ ਪਟੜੀ-ਪਟੜੀ ਕਾਫੀ ਅੱਗੇ ਲੈ ਗਏ

ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ: ਜਿੱਥੇ ਭੰਗ ਦੇ ਵੱਡੇ ਬੂਟੇ ਝੁੰਡਾਂ ਵਗੈਰਾ ਦੀ ਆੜ ਵਿੱਚ ਅਸੀ ਚਾਰੇ ਜਣਿਆ ਨੇ ਰਲ ਕੇ ਹਰੀਸ ਦੀਆ ਅੱਖਾਂ,ਮੂੰਹ ਅਤੇ ਬਾਹਾਂ ਬੰਨ੍ਹ ਕੇ ਉਸ ਦੇ ਸਿਰ ਵਿੱਚ ਦਾਹ (ਦਾਤ) ਦੇ 4/5 ਵਾਰ ਕਰਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ ਤਾਂ ਕਿ ਸਾਡੇ ਪਰ ਕੋਈ ਸ਼ੱਕ ਨਾ ਕਰੇ ਅਤੇ ਉਸ ਦੀ ਲੁੱਟੀ ਹੋਈ ਗੱਡੀ ਨੂੰ ਟਿਕਾਣੇ ਲਗਾ ਦਿੱਤਾ ਸੀ। ਫਿਰ ਉਸ ਤੋਂ ਅਗਲੇ ਦਿਨ ਅਸੀ ਸਾਰਿਆਂ ਨੇ ਰਲ ਕੇ ਦੁਰਾਹੇ ਤੋਂ ਸਾਹਨੇਵਾਲ ਰੋਡ ਨੇੜਿਓ ਇੱਕ ਹੋਰ ਬਲੈਰੋ ਗੱਡੀ ਲੁੱਟੀ, ਜਿਸ ਉੱਤੇ ਡਰਾਇਵਰ ਨੂੰ ਉੱਥੇ ਹੀ ਛੱਡ ਦਿੱਤਾ ਸੀ, ਗੱਡੀ ਵਿਚਲਾ ਮਾਲ ਲੁੱਟ ਕਰਕੇ ਅਨਾਜ ਮੰਡੀ ਅਮਲੋਹ ਗੁਦਾਮ ਵਿੱਚ ਰੱਖ ਕੇ ਗੱਡੀ ਨੂੰ ਨਾਭਾ ਸਾਇਡ ਲਵਾਰਿਸ ਛੱਡ ਦਿੱਤਾ ਸੀ।

ਇਸ ਦੌਰਾਨ ਮ੍ਰਿਤਕ ਵਿਅਕਤੀ ਹਰੀਸ ਦੀ ਲਾਸ਼ ਦੀ ਤਲਾਸ਼ ਨਹਿਰੋਂ-ਨਹਿਰ ਕਰਦੇ ਹੋਏ, ਪਿੰਡ ਲੰਗ ਥਾਣਾ ਬਖ਼ਸੀਵਾਲਾ ਜ਼ਿਲ੍ਹਾ ਪਟਿਆਲਾ ਭਾਖੜਾ ਨਹਿਰ ਦੇ ਪੁਲ ਵਿੱਚ ਫਸੀ ਹੋਈ ਮਰਦ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਵਾ ਕੇ ਮ੍ਰਿਤਕ ਦੇ ਵਾਰਿਸਾਂ ਨੂੰ ਤਲਾਸ਼ ਕਰਕੇ ਸਨਾਖ਼ਤ ਕਰਵਾਈ ਅਤੇ ਮਾਮਲਾ ਦਰਜ ਕੀਤਾ ਗਿਆ। ਕਾਰਵਾਈ ਕਰਦੇ ਹੋਏ ਇੱਕ ਹੋਰ ਕਰਨਵੀਰ ਸਿੰਘ ਉਰਫ ਲਾਡੀ ਨੂੰ 2 ਅਗਸਤ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋ ਮ੍ਰਿਤਕ ਹਰੀਸ ਦੀ ਗੱਡੀ ਤੇ ਹਰੀਸ ਨੂੰ ਮਾਰਨ ਵਾਸਤੇ ਵਰਤੇ ਅਸਲਾ ਬ੍ਰਾਮਦ ਕੀਤੇ ਗਏ ਹਨ।

ABOUT THE AUTHOR

...view details