ਪੰਜਾਬ

punjab

ਨੌਜਵਾਨ ਆੜਤੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

By

Published : May 4, 2022, 8:01 AM IST

ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਇੱਕ ਨੌਜਵਾਨ ਅੜਤੀਏ ਪ੍ਰਮੋਦ ਸ਼ਰਮਾ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ ਹੈ। ਪ੍ਰਮੋਦ ਸ਼ਰਮਾ ਵੱਲੋਂ ਪਹਿਲਾਂ ਖੂਨ ਦਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ।

kotkapura commission agent committed suicide
ਨੌਜਵਾਨ ਆੜਤੀ ਨੇ ਕੀਤੀ ਗੋਲੀ ਮਾਰ ਕੇ ਖ਼ੁਦਕੁਸ਼ੀ

ਫ਼ਰੀਦਕੋਟ:ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਇੱਕ ਨੌਜਵਾਨ ਅੜਤੀਏ ਪ੍ਰਮੋਦ ਸ਼ਰਮਾ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਫੇਸਬੁੱਕ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਜਿਸ ਵਿਚ ਉਸ ਵੱਲੋਂ ਪੈਸੇ ਦੇ ਲੈਣਾ ਦੇਣ ਬਾਰੇ ਦੱਸਿਆ ਕੀ ਉਸ ਵੱਲੋਂ ਕਿਉ ਮੌਤ ਨੂੰ ਗਲੇ ਲਗਾਇਆ ਜਾ ਰਿਹਾ ਹੈ ਅਤੇ ਉਸ ਨੇ 4 ਪੇਜ ਦਾ ਸੁਸਾਈਡ ਨੋਟ ਵੀ ਛੱਡਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਡੀਐਸਪੀ ਰਮਨ ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪ੍ਰਮੋਦ ਸ਼ਰਮਾ ਆਪਣੀ ਆੜਤ 'ਤੇ ਸੁਸਾਇਡ ਕੀਤਾ ਹੈ। ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੌਜਵਾਨ ਆੜਤੀ ਨੇ ਕੀਤੀ ਗੋਲੀ ਮਾਰ ਕੇ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਪ੍ਰਮੋਦ ਸ਼ਰਮਾ ਵੱਲੋਂ ਪਹਿਲਾਂ ਖੂਨ ਦਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ:ਸਰਹੱਤੀ ਖੇਤਰ ’ਚ BSF ਨੇ ਹੈਰੋਇਨ ਦੀਆਂ ਭਰੀਆਂ 2 ਬੋਤਲਾਂ ਕੀਤੀਆਂ ਬਰਾਮਦ

ABOUT THE AUTHOR

...view details