ਪੰਜਾਬ

punjab

ਫਿਰੋਜ਼ਪੁਰ ਦੀ ਜੇਲ੍ਹ ਤੋਂ ਇਲਾਜ ਲਈ ਲਿਆਂਦੇ ਗਏ ਕੈਦੀ ਦੀ ਫਰੀਦਕੋਟ 'ਚ ਮੌਤ, ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਲਾਏ ਇਲਜ਼ਾਮ

By

Published : Aug 1, 2023, 7:01 AM IST

ਕਤਲ ਕੇਸ ਵਿੱਚ ਫਿਰੋਜ਼ਪੁਰ ਦੀ ਜੇਲ੍ਹ ਅੰਦਰ ਬੰਦ ਨੌਜਵਾਨ ਕੈਦੀ ਦੀ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਾਰਣ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਹੈ।

A prisoner brought from Ferozepur jail for treatment died in Faridkot
ਫਿਰੋਜ਼ਪੁਰ ਦੀ ਜੇਲ੍ਹ ਤੋਂ ਇਲਾਜ ਲਈ ਲਿਆਂਦੇ ਗਏ ਕੈਦੀ ਦੀ ਫਰੀਦਕੋਟ 'ਚ ਮੌਤ, ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਲਾਏ ਇਲਜ਼ਾਮ

ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਫਰੀਦਕੋਟ: ਫਿਰੋਜ਼ਪੁਰ ਦੀ ਜੇਲ੍ਹ ਅੰਦਰ ਬੰਦ ਕਤਲ ਕੇਸ ਦੇ ਮੁਲਜ਼ਮ 22 ਸਾਲ ਦੇ ਹਵਾਲਾਤੀ ਸਾਜਨ ਕੁਮਾਰ ਪੁੱਤਰ ਹੰਸਰਾਜ ਵਾਸੀ ਫਾਜ਼ਿਲਕਾ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਫਿਰੋਜ਼ਪੁਰ ਜੇਲ੍ਹ ਪ੍ਰਸਾਸ਼ਨ ਉੱਤੇ ਸਮੇਂ ਸਿਰ ਇਲਾਜ ਨਾ ਕਰਵਾਉਣ ਦੇ ਇਲਜ਼ਾਮ ਲਗਾ ਰਹੇ ਹਨ। ਮ੍ਰਿਤਕ ਦੇ ਭਰਾ ਵਿਕਾਸ ਨੇ ਦੱਸਿਆ ਕਿ 2022 ਵਿੱਚ ਉਸ ਦੇ ਭਰਾ ਅਤੇ ਸੱਤ ਹੋਰ ਲੋਕਾਂ ਖਿਲਾਫ ਕਤਲ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਇਆ ਸੀ। ਗ੍ਰਿਫਤਾਰੀ ਤੋਂ ਬਾਅਦ ਉਸਦਾ ਭਰਾ ਲਾਗਾਤਰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਨੂੰ ਕਰੀਬ ਡੇਢ ਮਹੀਨਾ ਪਹਿਲਾ ਦਰਦ ਹੋਣ ਦੇ ਚੱਲਦੇ ਫਰੀਦਕੋਟ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ।

ਇਸ ਤੋਂ ਕੁੱਝ ਦਿਨ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ । ਪੀਜੀਆਈ ਦੇ ਡਾਕਟਰਾਂ ਵੱਲੋਂ ਉਸ ਦੇ ਟੈਸਟ ਕਰਵਾਉਣ ਤੋਂ ਬਾਅਦ ਉਸ ਦੇ ਦਿਲ ਦੀ ਨਾੜ ਨੁਕਸਾਨੀ ਦੱਸ ਕੇ 3 ਜੁਲਾਈ ਨੂੰ ਹਸਪਤਾਲ ਲਿਆਉਣ ਲਈ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵਾਪਿਸ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਪਰ ਲਾਗਾਤਰ ਉਸ ਦੀ ਹਾਲਤ ਉੱਥੇ ਖ਼ਾਰਬ ਹੁੰਦੀ ਗਈ। ਉਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ਵੱਲੋਂ ਅਣਗਹਿਲੀ ਵਰਤਦੇ ਹੋਏ ਮੁੜ ਇਲਾਜ ਲਈ ਪੀਜੀਆਈ ਨਹੀਂ ਲਿਜਾਇਆ ਗਿਆ।

ਜੇਲ੍ਹ ਪ੍ਰਸ਼ਾਸਨ ਉੱਤੇ ਇਲਜ਼ਾਮ:ਇਸ ਤੋਂ ਬਾਅਦ ਉਸ ਦੀ ਤਬੀਅਤ ਜ਼ਿਆਦਾ ਖ਼ਾਰਬ ਹੋਣ ਕਾਰਨ ਮੁੜ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਹਾਲਾਤ ਖ਼ਾਰਬ ਹੋਣ ਕਾਰਣ ਉਸ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪਰਿਵਾਰਕ ਮੈਂਬਰ ਕੋਲ ਫਰੀਦਕੋਟ ਪੁੱਜੇ ਜਿੱਥੇ ਉਸ ਦੀ ਮੌਤ ਹੋ ਗਈ।

ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ:ਮ੍ਰਿਤਕ ਦੇ ਭਰਾ ਨੇਇਲਜ਼ਾਮ ਲਗਾਏ ਕੇ ਉਸ ਦੇ ਭਰਾ ਦੀ ਹਾਲਤ ਖ਼ਾਰਬ ਹੋਣ ਦੇ ਬਾਵਜੂਦ ਫਿਰੋਜ਼ਪੁਰ ਜੇਲ੍ਹ ਪ੍ਰਸਾਸ਼ਨ ਨੇ ਉਸ ਦਾ ਇਲਾਜ ਨਹੀਂ ਕਰਵਾਇਆ। ਉਲਟਾ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਅਤੇ ਹਸਪਤਾਲ ਵਿੱਚ ਵੀ ਬਾਕੀ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਦਾਲਤ ਵਿੱਚ ਅਰਜ਼ੀ ਲਗਾ ਕੇ ਆਪਣੇ ਭਰਾ ਦੇ ਇਲਾਜ ਲਈ ਬੇਨਤੀ ਕੀਤੀ ਸੀ ਜਿਸ ਉੱਤੇ ਜੱਜ ਵੱਲੋਂ ਆਰਡਰ ਪਾਸ ਕਰਕੇ ਇਲਾਜ ਕਰਵਾਉਣ ਦੀ ਹਿਦਾਇਤ ਦਿੱਤੀ ਗਈ ਸੀ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਅਣਗਹਿਲੀ ਵਰਤੀ ਗਈ । ਉਨ੍ਹਾਂ ਮੰਗ ਕੀਤੀ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ABOUT THE AUTHOR

...view details