ਪੰਜਾਬ

punjab

AAP VS Congress In Punjab: ਵਿਰੋਧੀ ਧਿਰ ਦੇ ਗਠਜੋੜ I.N.D.I.A. ਨੂੰ ਪੰਜਾਬ ਤੋਂ ਮਾਰ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਰਲ ਕੇ ਨਹੀਂ ਲੜੇਗੀ ਚੋਣ !

By ETV Bharat Punjabi Team

Published : Sep 7, 2023, 11:39 AM IST

ਪੰਜਾਬ ਵਿੱਚ ਵਿਰੋਧ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਾਫ ਸ਼ਬਦਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕਿਹਾ ਹੈ ਕਿ ਉਹ ਸੂਬੇ ਅੰਦਰ ਆਮ ਆਦਮੀ ਪਾਰਟੀ ਨਾਲ ਰਲ ਕੇ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਦੇ ਮੂਡ ਵਿੱਚ ਨਹੀਂ ਹੈ। ਦੂਜੇ ਪਾਸੇ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਆਪਸ ਵਿੱਚ ਮਿਲ ਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਦੇ ਸੁਪਨੇ ਸਜਾ ਰਹੀਆਂ ਹਨ। (The agreement of the high command of both parties)

The Punjab unit of Congress is not in the mood to fight Lok Sabha elections with AAP
Aap VS Congress in punjab: ਵਿਰੋਧੀ ਧਿਰ ਦੇ ਗਠਜੋੜ I.N.D.I.A. ਨੂੰ ਪੰਜਾਬ ਤੋਂ ਮਾਰ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਰਲ ਕੇ ਨਹੀਂ ਲੜੇਗੀ ਚੋਣ !

ਚੰਡੀਗੜ੍ਹ: ਪੰਜਬ ਵਿੱਚ ਵਿਰੋਧ ਧਿਰ ਦਾ ਗਠਜੇੋੜ I.N.D.I.A. ਨਾਕਾਮ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਵਿਰੋਧੀ ਧਿਰ ਦੇ ਆਗੂ ਥਾਪੇ ਗਏ ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਸੂਬੇ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਾ ਕਰਨ ਦਾ ਸੰਕੇਤ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਰਨ ਦੇ ਮੂਡ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਪੰਜਾਬ ਦੀ ਵਾਗਡੋਰ ਸੰਭਾਲ ਰਹੀ ਪੰਜਾਬ ਸਰਕਾਰ ਹੁਣ ਆਪਣੀ ਤਰਾਸ਼ੀ ਜ਼ਮਨੀ ਨੂੰ ਖਿਸਕਦੀ ਵੇਖ ਰਹੀ ਹੈ,ਇਸ ਲਈ ਕਾਂਗਰਸ ਨੂੰ ਨਾਲ ਜੋੜਨ ਲਈ ਹੱਥ ਪੈਰ ਮਾਰ ਰਹੀ ਹੈ। (Lok Sabha elections)

ਪੰਜਾਬ ਕਾਂਗਰਸ ਕਾਡਰ ਆਗਾਮੀ ਆਮ ਚੋਣਾਂ ਲਈ @AAPPunjab ਨਾਲ ਗਠਜੋੜ ਕਰਨ ਦੇ ਮੂਡ ਵਿੱਚ ਨਹੀਂ ਹੈ। ਪਿਛਲੇ 18 ਮਹੀਨਿਆਂ ਤੋਂ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਵੀ 'ਆਪ' ਕਾਂਗਰਸ ਨਾਲ #ਗੱਠਜੋੜ ਕਰਨ ਲਈ ਬੇਤਾਬ ਹੈ। ਪੰਜਾਬ ਕਾਂਗਰਸ ਦੇ ਕਿਸੇ ਵੀ ਆਗੂ ਨੇ 'ਆਪ' ਨਾਲ ਗਠਜੋੜ ਕਰਕੇ ਚੋਣਾਂ ਲੜਨ ਬਾਰੇ ਕਦੇ ਬਿਆਨ ਨਹੀਂ ਦਿੱਤਾ। 'ਆਪ' ਲੀਡਰਸ਼ਿਪ ਹੀ ਅਜਿਹੇ ਬਿਆਨ ਦੇ ਰਹੀ ਹੈ ਕਿਉਂਕਿ ਉਹ ਪੰਜਾਬ 'ਚ ਆਪਣਾ ਆਧਾਰ ਗੁਆ ਚੁੱਕੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦੀ ਜਿੱਤ ਇੱਕ ਸਿਆਸੀ ਤਜਰਬਾ ਸੀ ਜੋ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। -ਪ੍ਰਤਾਪ ਸਿੰਘ ਬਾਜਵਾ,ਆਗੂ,ਵਿਰੋਧੀ ਧਿਰ

ਵਾਰ-ਪਲਟਵਾਰ ਦਾ ਦੌਰ ਜਾਰੀ :ਦੱਸ ਦਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਐੱਨਐੱਸਯੂਆਈ ਦੇ ਪ੍ਰਧਾਨ ਜਤਿੰਦਰ ਸਿੰਘ ਦੇ ਬਾਜ਼ੀ ਮਾਰਨ ਤੋਂ ਬਾਅਦ ਵੀ ਪ੍ਰਤਾਪ ਬਾਜਵਾ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ ਅਤੇ ਹਰ ਥਾਂ ਆਪਣੇ ਦਮ ਉੱਤੇ ਜਿੱਤਣ ਦਾ ਦਮ ਰੱਖਦੀ ਹੈ। ਦੱਸ ਦਈਏ ਬੀਤੇ ਦਿਨ ਲੁਧਿਆਣਾ ਵਿੱਚ ਸਾਹਨੇਵਾਲ ਵਿਖੇ ਫਲਾਈਟ ਨੂੰ ਹਰੀ ਝੰਡੀ ਦੇਣ ਪਹੁੰਚੇ ਸੀਐੱਮ ਮਾਨ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਸਿੱਧੇ ਤੌਰ ਉੱਤੇ ਕਾਂਗਰਸ ਨੂੰ ਨਿਸ਼ਾਨੇ ਉੱਤੇ ਲਿਆ ਸੀ। ਸੀਐੱਮ ਮਾਨ ਨੇ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ ਵਿੱਚ ਪ੍ਰਚੰਡ ਬਹੁਮਤ ਨਾਲ ਜਦੋਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਇਤਿਹਾਸ ਰਚਿਆ ਤਾਂ ਇਕੱਲੇ ਹੀ ਚੋਣ ਲੜੀ ਸੀ ਅਤੇ ਹੁਣ ਵੀ ਆਮ ਆਦਮੀ ਪਾਰਟੀ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਣ ਨੂੰ ਆਪਣੇ ਦਮ ਉੱਤੇ ਜਿੱਤ ਸਕਦੀ ਹੈ।

ABOUT THE AUTHOR

...view details