ਪੰਜਾਬ

punjab

Punjab Flood Update: ਜਾਣੋ, ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲ, ਜਨ ਜੀਵਨ ਪ੍ਰਭਾਵਿਤ, ਕਿਤੇ ਹੋਈਆਂ ਮੌਤਾਂ ਤੇ ਕਿਤੇ ਗੂੰਜੀ ਕਿਲਕਾਰੀ

By

Published : Jul 13, 2023, 7:39 AM IST

Updated : Jul 13, 2023, 8:17 AM IST

ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿਚ ਭਾਰੀ ਮੀਂਹ ਪੈਣ ਨਾਲ ਵੱਖ ਵੱਖ ਸ਼ਹਿਰਾਂ ਵਿਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ 10 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਥੇ ਹੀ, ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹਨ।

Know what happened to flood affected areas in Punjab, floods have changed lives, 11 deaths till now in punjab
Punjab Flood Update: ਜਾਣੋ ਕੀ ਨੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲ, ਹੜ੍ਹਾਂ ਨੇ ਬਦਲੀ ਜ਼ਿੰਦਗੀ,ਕੀਤੇ ਹੋਈਆਂ ਮੌਤਾਂ ਤੇ ਕੀਤੇ ਗੂੰਜੀਆਂ ਕਿਲਕਾਰੀਆਂ

ਚੰਡੀਗੜ੍ਹ :ਪੰਜਾਬ ਇਨੀਂ ਦਿਨੀਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜੱਲ ਥੱਲ ਹੈ। ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਕਈ ਲੋਕਾਂ ਦੇ ਸਿਰਾਂ ਉੱਤੇ ਛੱਤ ਨਹੀਂ ਰਹੀ। ਜਿੱਥੇ ਇਨ੍ਹਾਂ ਦੀ ਸਹਾਇਤਾ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੱਥ ਅੱਗੇ ਵਧਾਇਆ ਜਾ ਰਿਹਾ ਹੈ। ਸਿੱਖ ਕੌਮ ਦੇ ਜੁਝਾਰੂ ਯੋਧੇ ਪ੍ਰਭਾਵਿਤ ਇਲਾਕਿਆਂ ਦੇ ਕੋਣੇ ਕੋਣੇ ਤੱਕ ਜਾ ਕੇ ਲੰਗਰ ਦੀ ਸੇਵਾ ਅਤੇ ਹਰ ਲੋੜੀਂਦੀ ਵਸਤੂ ਪੀੜਤਾਂ ਤਕ ਪਹੁੰਚਾਈ ਜਾ ਰਹੀ ਹੈ। ਉਥੇ ਹੀ ਕੁਝ ਇਲਾਕੇ ਅਜਿਹੇ ਹਨ ਜਿੰਨਾ 'ਚੋਂ ਲੰਘਦੇ ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਜਲਾਲਾਬਾਦ ਦੀ ਗੱਲ ਕਰੀਏ ਤਾਂ ਇਥੇ ਕੁਝ ਪਿੰਡਾਂ ਦਾ ਸੰਪਰਕ ਸੜਕਾਂ ਪਾਣੀ ਵਿੱਚ ਡੁੱਬਣ ਕਾਰਨ ਕੱਟਿਆ ਗਿਆ ਹੈ। ਕਰੀਬ 20 ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਵੀ ਪਾਣੀ 'ਚ ਡੁੱਬ ਗਈ ਹੈ।

ਪ੍ਰਸ਼ਾਸ਼ਨ ਵੱਲੋਂ ਦਿੱਤੀ ਮਦਦ ਤੋਂ ਕੁਝ ਲੋਕ ਨਾਖੁਸ਼: ਉਥੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਸ਼ਾਸਨ ਨੇ ਜਿੰਨਾ ਲੋਕਾਂ ਨੂੰ ਕਿਸ਼ਤੀਆਂ ਤਾਂ ਦਿੱਤੀਆਂ ਹਨ, ਪਰ ਉਨ੍ਹਾਂ ਨੂੰ ਪੈਡਲ ਨਹੀਂ ਦਿੱਤੇ। ਉਹ ਰੱਸਿਆਂ ਦੀ ਮਦਦ ਨਾਲ ਕਿਸ਼ਤੀ ਨੂੰ ਕੰਢੇ 'ਤੇ ਪਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਆਪਣੇ 10 ਵਿੱਚੋਂ 6 ਗੇਟ ਖੋਲ੍ਹ ਦਿੱਤੇ ਹਨ। ਦੂਜੇ ਪਾਸੇ ਪਟਿਆਲਾ ਦੇ 70 ਤੋਂ ਵੱਧ ਪਿੰਡਾਂ ਅਤੇ ਸ਼ਹਿਰ ਦੀਆਂ 15 ਤੋਂ ਵੱਧ ਕਲੋਨੀਆਂ ਵਿੱਚ ਪਿਛਲੇ 4 ਦਿਨਾਂ ਤੋਂ ਪਾਣੀ ਭਰਨ ਅਤੇ ਹੜ੍ਹ ਵਰਗੀ ਸਥਿਤੀ ਤੋਂ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਹੜ੍ਹ 'ਚ ਵਹਿ ਗਏ ਤਿੰਨ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਸੰਗਰੂਰ ਖਨੌਰੀ ਅਤੇ ਮੂਨਕ ਖੇਤਰ ਵਿੱਚੋਂ ਲੰਘਦੀ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 750 ਦੇ ਖਤਰੇ ਦੇ ਨਿਸ਼ਾਨ ਤੋਂ 1.3 ਫੁੱਟ ਉੱਪਰ ਪਹੁੰਚ ਗਿਆ ਹੈ।

ਮਸੀਹਾ ਬਣ ਅੱਗੇ ਆ ਰਹੇ ਮਦਦ ਕਰਨ ਵਾਲੇ ਲੋਕ :ਉਥੇ ਹੀ, ਗੱਲ ਕੀਤੀ ਜਾਵੇ ਭਾਖੜਾ ਬਿਆਸ ਡੈਮ ਦੀ, ਤਾਂ ਇੱਥੇ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਪ੍ਰਬੰਧਨ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਹੀਂ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਕਈ ਥਾਵਾਂ 'ਤੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ। ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜਿਸ ਕਾਰਨ ਬਚਾਅ ਕਾਰਜ ਦੀ ਰਫ਼ਤਾਰ ਘੱਟ ਸਕਦੀ ਹੈ। ਪਰ ਇਸ ਬਚਾਅ ਮੁਹਿੰਮ ਦੌਰਾਨ ਕੁਝ ਅਜਿਹੇ ਚਿਹਰੇ ਸਾਹਮਣੇ ਆਏ ਹਨ, ਜੋ ਕਿਸੇ ਹੀਰੋ ਤੋਂ ਘੱਟ ਨਹੀਂ ਹਨ। ਜਿੱਥੇ ਪੰਜਾਬ ਦੇ ਨੌਜਵਾਨ ਹਰ ਇੱਕ ਚੀਜ਼ ਤੋਂ ਪਰੇ ਹਟ ਕੇ ਅੱਗੇ ਆਏ ਹਨ ਮਦਦ ਕਰ ਰਹੇ ਹਨ ਉਥੇ ਹੀ ਹਰ ਕੋਈ ਐਨਡੀਆਰਐਫ, ਐਸਡੀਆਰਐਫ, ਆਰਮੀ, ਬੀਐਸਐਫ ਨੂੰ ਉਨ੍ਹਾਂ ਦੇ ਕੰਮ ਲਈ ਸਲਾਮ ਕਰ ਰਿਹਾ ਹੈ। ਪਰ ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ਚਿਹਰੇ ਵੀ ਸਾਹਮਣੇ ਆ ਰਹੇ ਹਨ, ਜੋ ਇਸ ਆਫ਼ਤ ਵਿੱਚ ਲੋਕਾਂ ਨੂੰ ਬਚਾਉਣਾ ਆਪਣਾ ਫਰਜ਼ ਸਮਝਦੇ ਹਨ। ਇਹਨਾਂ ਵਿੱਚ ਨਾਮ ਸਾਹਮਣੇ ਆਇਆ ਖਮਾਣੋ ਦੇ SDM ਸੰਜੀਵ ਕੁਮਾਰ ਦਾ ਜਿੰਨਾ ਨੇ ਆਪਣੀ ਜਾਨ ਜੋਖਮ ਵਿੱਚ ਪਾਕੇ ਇਕ ਬਜ਼ੁਰਗ ਦੀ ਜਾਨ ਬਚਾਈ। ਉਧਰ ਮੋਹਾਲੀ 'ਚ ਤਾਇਨਾਤ ਇਕ ਔਰਤ ਸਮੇਤ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੇ 200 ਲੋਕਾਂ ਨੂੰ ਬਚਾਇਆ। ਐਸਆਈ ਅਭਿਸ਼ੇਕ ਸ਼ਰਮਾ, ਕਾਂਸਟੇਬਲ ਰਿੰਕੂ ਕੁਮਾਰ ਅਤੇ ਕਾਂਸਟੇਬਲ ਪਿੰਕੀ ਰਾਣੀ ਨੇ ਵਾਲਮੀਕੀ ਕਲੋਨੀ, ਮੋਹਾਲੀ ਤੋਂ 200 ਤੋਂ ਵੱਧ ਨਿਵਾਸੀਆਂ ਨੂੰ ਬਚਾਇਆ ਹੈ। ਜਿੰਨਾ ਵਿੱਚ ਬੱਚਿਆਂ ਤੋਂ ਲੈਕੇ ਬਜ਼ੁਰਗ ਤੱਕ ਸ਼ਾਮਿਲ ਸਨ।

ਤਬਾਹੀ ਦੀਆਂ ਚੀਕਾਂ 'ਚ ਗੂੰਜੀ ਇੱਕ ਕਿਲਕਾਰੀ : ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਹੜ੍ਹ ਨਾਲ ਲੋਕ ਪ੍ਰਭਾਵਿਤ ਹੋਏ ਹਨ ਲੋਕ ਤਬਾਹ ਹੋਏ ਹਨ ਉਥੇ ਇਸ ਵਿਚਾਲੇ ਇੱਕ ਖੁਸ਼ ਖਬਰੀ ਵੀ ਸਾਹਮਣੇ ਆਈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (ਐੱਸ.ਜੀ.ਪੀ.ਸੀ.) ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਜੁਟੀਆਂ ਹੋਈਆਂ ਹਨ। ਇਸ ਦੌਰਾਨ ਮਾਛੀਵਾੜਾ ਇਲਾਕੇ 'ਚ ਇਕ ਪ੍ਰਵਾਸੀ ਗਰਭਵਤੀ ਔਰਤ ਨੂੰ ਜਦੋਂ ਪੀੜ ਉਠੀ ਤਾਂ ਉਸ ਨੂੰ ਐੱਸ.ਜੀ.ਪੀ.ਸੀ. ਵੱਲੋਂ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਅਤੇ ਇੱਕ ਡਾਕਟਰ ਦੀ ਮਦਦ ਲਈ ਗਈ ਇਸ ਦੌਰਾਨ ਉਕਤ ਮਹਿਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਤੋਂ ਪਰਿਵਾਰ ਬੇਹੱਦ ਖੁਸ਼ ਹੈ,ਬੱਚਾ ਅਤੇ ਮਾਂ ਦੋਵੇਂ ਹੁਣ ਸੁਰੱਖਿਅਤ ਹਨ।

ਪੀਆਰਟੀਸੀ ਦੀ ਬੱਸ ਦੇ ਗੁੰਮ ਹੋਣ ਕਾਰਨ ਵਧ ਗਈ ਚਿੰਤਾ : ਇਸ ਵਿਕਾਸ ਦੇ ਵਿਚਕਾਰ, ਇੱਕ ਪੀਆਰਟੀਸੀ ਦੀ ਬੱਸ ਨੇ ਸਾਰਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦਰਅਸਲ ਪੀਆਰਟੀਸੀ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ ਪੀਬੀ 65 ਬੀਬੀ 4893 ਮਨਾਲੀ ਰੋਡ ਤੋਂ ਰਵਾਨਾ ਹੋਈ ਸੀ। ਪਰ ਇਹ ਬੱਸ ਕਦੇ ਮਨਾਲੀ ਨਹੀਂ ਪਹੁੰਚੀ। ਨਾ ਹੀ ਬੱਸ ਬਾਰੇ ਕੋਈ ਜਾਣਕਾਰੀ ਮਿਲ ਰਹੀ ਹੈ, ਜਦਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਵਾਂ ਦੇ ਫ਼ੋਨ ਨੰਬਰ ਵੀ ਬੰਦ ਹਨ। ਸਥਿਤੀ ਦੇ ਮੱਦੇਨਜ਼ਰ ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਦੀ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

ਹੁਣ ਤੱਕ 11 ਤੋਂ ਵੱਧ ਲੋਕਾਂ ਦੀ ਗਈ ਜਾਨ : ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਹੜ੍ਹ ਵਿਚ ਪੰਜਾਬ ਦੇ ਪਟਿਆਲਾ,ਰੋਪੜ ਅਤੇ ਜਲੰਧਰ ਵਾਲੇ ਪਾਸੇ ਪ੍ਰਭਾਵਿਤ ਹੋਏ ਹਨ। ਉੱਥੇ ਹਿਮਾਚਲ ਵਿਚ ਵੀ ਤਬਾਹੀ ਨੇ ਕੋਈ ਕਸਰ ਨਹੀਂ ਛੱਡੀ। ਇਸ ਤਬਾਹੀ ਵਿੱਚ ਹੁਣ ਤੱਕ 11 ਤੋਂ ਵੱਧ ਲੋਕਾਂ ਦੀ ਗਈ ਜਾਨ ਦੀ ਪੁਸ਼ਟੀ ਹੋਈ ਹੈ ਅਤੇ ਸੈਂਕੜੇ ਪਸ਼ੂ ਵੀ ਮੌਤ ਦੇ ਮੂੰਹ ਵਿੱਚ ਗਏ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਰਹਿਣ ਦੀ ਅਤੇ ਆਪਣੇ ਬਚਾਅ ਦੀ ਅਪੀਲ ਕੀਤੀ ਆਈ ਅਤੇ ਪੂਰਨ ਤੌਰ ਉੱਤੇ ਸਹਿਯੋਗ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੋਕਾਂ ਨੂੰ ਬਣਦੀ ਮਦਦ ਸੁਖਾਲੇ ਢੰਗ ਨਾਲ ਕੀਤੀ ਜਾ ਸਕੇ।

Last Updated :Jul 13, 2023, 8:17 AM IST

ABOUT THE AUTHOR

...view details