ਪੰਜਾਬ

punjab

EV Expo in Chandigarh: ਕੈਬਨਿਟ ਮੰਤਰੀ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਕੀਤੀ ਸ਼ਿਰਕਤ, ਪੰਜਾਬ ਨੂੰ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ

By

Published : Feb 5, 2023, 11:26 AM IST

ਚੰਡੀਗੜ੍ਹ ਸੈਕਟਰ 34 ਵਿਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਵਿੱਚ ਅੱਜ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਪਹੁੰਚੇ। ਜਿਹਨਾਂ ਨੇ ਵੱਡੀਆਂ ਕੰਪਨੀਆਂ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਵਾਹਨਾਂ ਦੀ ਖਾਸੀਅਤ ਦਾ ਨਿਰੀਖਣ ਵੀ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਇੱਥੇ ਪਹੁੰਚੇ।

EV Expo in Chandigarh
EV Expo in Chandigarh

ਕੈਬਨਿਟ ਮੰਤਰੀ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਕੀਤੀ ਸ਼ਿਰਕਤ

ਚੰਡੀਗੜ੍ਹ: ਚੰਡੀਗੜ੍ਹ ਸੈਕਟਰ 34 ਵਿੱਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਦਰਸ਼ਨੀ ਚੱਲ ਰਹੀ ਹੈ। ਜਿਸਦੇ ਵਿਚ ਪੰਜਾਬ ਅਤੇ ਹਰਿਆਣਾ ਦੇ ਮੰਤਰੀ ਅਤੇ ਵਿਧਾਇਕ ਵੀ ਸ਼ਿਰਕਤ ਕਰ ਰਹੇ ਹਨ। ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਿਰਕਤ ਕੀਤੀ ਸੀ ਅਤੇ ਅੱਜ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਚੰਡੀਗੜ੍ਹ ਪਹੁੰਚੇ। ਜਿਹਨਾਂ ਨੇ ਵੱਡੀਆਂ ਕੰਪਨੀਆਂ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਵਾਹਨਾਂ ਦੀ ਖਾਸੀਅਤ ਦਾ ਨਿਰੀਖਣ ਵੀ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਇੱਥੇ ਪਹੁੰਚੇ।


ਇਲੈਕਟ੍ਰੀਕਲ ਵਹੀਕਲਸ ਨੂੰ ਪ੍ਰੋਤਸਾਹਨ ਦੇਣ ਲਈ ਚੰਗਾ ੳੇੁਪਰਾਲਾ:-ਇਸ ਮੌਕੇ ਮੀਡੀਆ ਨਾਲ ਗੱਲਬਾਤ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਬਹੁਤ ਮਹੱਤਵਪੂਰਨ ਹੈ। ਇਲੈਕਟ੍ਰੀਕਲ ਵਹੀਕਲਸ ਨੂੰ ਪ੍ਰੋਤਸਾਹਨ ਦੇਣ ਲਈ ਇਹ ਇਕ ਚੰਗਾ ੳੇੁਪਰਾਲਾ ਹੈ। ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਪ੍ਰਦੂਸ਼ਣ ਘੱਟ ਹੋਣ ਨਾਲ ਲੋਕਾਂ ਨੂੰ ਸਾਹ ਨਾਲ ਸਬੰਧਤ, ਦਮੇ ਦੀਆਂ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਵੀ ਸਿਹਤ ਤੇ ਬੁਰਾ ਅਸਰ ਨਹੀਂ ਪਾਉਣਗੀਆਂ।

ਪੰਜਾਬ ਵਿਚ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ:- ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਪਵਾਉਣ ਲਈ ਜੇਬ ਘੱਟ ਨਹੀਂ ਕਰਨੀ ਪਵੇਗੀ। ਬਲਕਿ ਇਕ ਵਾਰ ਬੈਟਰੀ ਚਾਰਜ ਕਰਕੇ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਇਸ ਪ੍ਰਦਰਸ਼ਨੀ ਵਿਚ ਕਾਰਾਂ, ਮੋਟਰਸਾਈਕਲ ਸਕੂਟੀਆਂ ਹੀ ਨਹੀਂ ਬਲਕਿ ਇਲੈਕਟ੍ਰਿਕ ਬੱਸਾਂ ਵੀ ਸ਼ਾਮਿਲ ਹਨ। ਇਸ ਮੌਕੇ ਵੱਡਾ ਐਲਾਨ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਇਲੈਕਟ੍ਰੀਕਲ ਵਹੀਕਲ ਹੱਬ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਮੁਹਾਲੀ, ਖਰੜ ਅਤੇ ਜ਼ੀਰਕਪੁਰ ਵਿਚ ਇਲੈਕਟ੍ਰੀਕਲ ਬੱਸਾਂ ਚਲਾਉਣ ਬਾਰੇ ਸੋਚ ਰਹੇ ਹਾਂ।

ਇਲੈਕਟ੍ਰੀਕਲ ਵਹੀਕਲ ਵਾਤਾਵਰਨ ਲਈ ਬਹੁਤ ਫਾਇਦੇਮੰਦ:-ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਇਸ ਪ੍ਰਦਰਸ਼ਨੀ ਵਿਚ ਸ਼ਿਰਕਤ ਕੀਤੀ ਅਤੇ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਉਹਨਾਂ ਆਖਿਆ ਕਿ ਇਲੈਕਟ੍ਰੀਕਲ ਵਹੀਕਲ ਵਾਤਾਵਰਨ ਲਈ ਬਹੁਤ ਫਾਇਦੇਮੰਦ ਹਨ। ਇਲੈਕਟ੍ਰੀਕਲ ਵਹੀਕਲਾਂ ਦੀ ਨਾ ਤਾਂ ਆਵਾਜ਼ ਹੁੰਦੀ ਹੈ ਅਤੇ ਨਾ ਹੀ ਇਹ ਪ੍ਰਦੂਸ਼ਣ ਕਰਦੇ ਹਨ। ਜਿਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਇਲੈਕਟ੍ਰੀਕਲ ਵਹੀਕਲ ਵਿਚ ਆਪਣੀ ਰੁਚੀ ਵਿਖਾਉਣ ਤਾਂ ਜੋ ਵੱਧ ਤੋਂ ਵੱਧ ਇਲੈਕਟ੍ਰੀਕਲ ਵਹੀਕਲ ਪੰਜਾਬ ਵਿਚ ਵੀ ਆਉਣ।

ਪੰਜਾਬ ਦੀ ਨਵੀਂ ਇਲੈਕਟ੍ਰੀਕਲ ਵਾਹਨ ਪਾਲਿਸੀ ਨਾਲ ਫਾਇਦਾ:-ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਲੈਕਟ੍ਰੀਕਲ ਵਹੀਕਲਸ ਨੂੰ ਪੰਜਾਬ ਦੀ ਨਵੀਂ ਇਲੈਕਟ੍ਰੀਕਲ ਵਾਹਨ ਪਾਲਿਸੀ ਨਾਲ ਫਾਇਦਾ ਹੋਵੇਗਾ। ਪੰਜਾਬ ਸਰਕਾਰ ਸਬਸਿਡੀ ਵੀ ਮੁਹੱਈਆ ਕਰਵਾਏਗੀ ਅਤੇ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਹਨਾਂ ਆਖਿਆ ਕਿ ਜਲਦੀ ਹੀ ਸਬਸਿਡੀ ਲਈ ਪੰਜਾਬ ਵਿੱਚ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ।

ਇਹ ਵੀ ਪੜੋ:-ASI Nishan Singh joins bones: ਸਿਰਫ਼ ਹੱਡੀਆਂ ਤੋੜਦੀ ਨ੍ਹੀਂ, ਜੋੜਦੀ ਵੀ ਐ ਪੰਜਾਬ ਪੁਲਿਸ !, ਨਹੀਂ ਯਕੀਨ ਤਾਂ ਵੇਖ ਲਓ

ABOUT THE AUTHOR

...view details