ਪੰਜਾਬ

punjab

ਪੰਜਾਬ ਵਿਚ ਗੰਨ ਕਲਚਰ ਦੇ ਖ਼ਾਤਮੇ ਉੱਤੇ ਗਰਮਾਈ ਸਿਆਸਤ, ਵਿਰੋਧੀ ਧਿਰਾਂ ਸਰਕਾਰ ਉੱਤੇ ਹਮਲਾਵਰ

By

Published : Nov 28, 2022, 4:23 PM IST

ਪੰਜਾਬ ਵਿਚ ਹਥਿਆਰਾਂ ਨਾਲ ਸਬੰਧਿਤ ਫੋਟੋਆਂ ਜਾਂ ਵੀਡੀਓ (Photos or videos related to firearms) ਸੋਸ਼ਲ ਮੀਡੀਆ ਤੋਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਅੱਜ ਸਰਕਾਰ ਵੱਲੋਂ ਦਿੱਤੀ ਗਈ ਇਸ ਰਿਆਇਤ ਦਾ ਆਖਰੀ ਦਿਨ ਹੈ। ਇਸ ਫੈਸਲੇ ਨੂੰ ਲੈਕੇ ਸਿਆਸੀ ਗਲਿਆਰਿਆਂ ਵਿਚ 'ਆਪ' ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।

Heated politics over the elimination of gun culture in Punjab
ਪੰਜਾਬ ਵਿਚ ਗੰਨ ਕਲਚਰ ਦੇ ਖ਼ਾਤਮੇ ਉੱਤੇ ਗਰਮਾਈ ਸਿਆਸਤ, ਵਿਰੋਧੀ ਧਿਰਾਂ ਸਰਕਾਰ ਉੱਤੇ ਹਮਲਾਵਰ

ਚੰਡੀਗੜ੍ਹ:ਗੰਨ ਕਲਚਰ ਵਿਰੁੱਧ ਪੰਜਾਬ ਸਰਕਾਰ (Campaign launched by Punjab government) ਵੱਲੋਂ ਚਲਾਈ ਮੁਹਿੰਮ ਦਾ ਅੱਜ ਕੱਲ੍ਹ ਹਰ ਪਾਸੇ ਚਰਚਾ ਹੈ। ਦਰਅਸਲ ਸਰਕਾਰ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਨਾਲ ਜੋ ਲੋਕ ਤਸਵੀਰਾਂ ਅਤੇ ਵੀਡੀਓ ਪੋਸਟ ਕਰ ਰਹੇ ਹਨ ਉਹਨਾਂ 'ਤੇ ਲਗਾਤਾਰ ਕੇਸ ਦਰਜ ਕੀਤੇ ਜਾ ਰਹੇ ਹਨ। ਜਿਸ ਦੌਰਾਨ ਕਈ ਕੇਸਾਂ ਉੱਤੇ ਵਿਵਾਦ ਖੜਾ ਹੋਇਆ ਹੈ, ਜਿਸਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ। ਇਸ ਮਸਲੇ ਹੁਣ ਸਿਆਸਤ ਗਰਮਾ ਚੁੱਕੀ ਹੈ।

ਪੰਜਾਬ ਵਿਚ ਗੰਨ ਕਲਚਰ ਦੇ ਖ਼ਾਤਮੇ ਉੱਤੇ ਗਰਮਾਈ ਸਿਆਸਤ, ਵਿਰੋਧੀ ਧਿਰਾਂ ਸਰਕਾਰ ਉੱਤੇ ਹਮਲਾਵਰ

ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ (Punjab government besieged by political parties) ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਵਿੱਚ ਬੰਦੂਕ ਕਲਚਰ ਖ਼ਿਲਾਫ਼ ਸਖ਼ਤੀ ਕਰਦਿਆਂ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ’ਤੇ ਹੋਈ ਐਫਆਈਆਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਆਪਣੇ ਟਵਿੱਟਰ ਅਕਾਊਂਟ 'ਤੇ ਸੀ. ਐਮ. ਮਾਨ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਜਿਸਦੇ ਵਿਚ ਉਹਨਾਂ ਦੇ ਹੱਥਾਂ 'ਚ ਹਥਿਆਰ ਫੜਿਆ ਹੋਇਆ ਹੈ, ਜਿਸਦੇ ਵਿਚ ਸੀ. ਐਮ. ਮਾਨ ਉੱਤੇ ਬਿਕਰਮ ਮਜੀਠੀਆ ਨੇ ਤੰਜ਼ (Bikram Majithia sneered at Maan) ਕੱਸਿਆ ਹੈ।

ਪੰਜਾਬ ਵਿਚ ਗੰਨ ਕਲਚਰ ਦੇ ਖ਼ਾਤਮੇ ਉੱਤੇ ਗਰਮਾਈ ਸਿਆਸਤ, ਵਿਰੋਧੀ ਧਿਰਾਂ ਸਰਕਾਰ ਉੱਤੇ ਹਮਲਾਵਰ

ਸੁਖਬੀਰ ਬਾਦਲ ਦਾ ਤੰਜ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੰਨ ਕਲਚਰ ਖ਼ਤਮ ਕਰਨ ਲਈ ਸਖ਼ਤੀ ਉੱਤੇ ਮਾਨ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੇ ਹਨ।ਸੁਖਬੀਰ ਬਾਦਲ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਪੰਜਾਬ ਵਿਚ ਤਾਲੀਬਾਨੀ ਹੁਕਮਰਾਨ (Taliban rule in Punjab) ਆ ਗਿਆ ਹੈ, ਅਤੇ ਤਾਲੀਬਾਨੀ ਫਰਮਾਨ ਸੁਣਾ ਰਿਹਾ ਹੈ।

ਪੰਜਾਬ ਵਿਚ ਗੰਨ ਕਲਚਰ ਦੇ ਖ਼ਾਤਮੇ ਉੱਤੇ ਗਰਮਾਈ ਸਿਆਸਤ, ਵਿਰੋਧੀ ਧਿਰਾਂ ਸਰਕਾਰ ਉੱਤੇ ਹਮਲਾਵਰ

ਬਰਿੰਦਰ ਢਿੱਲੋਂ ਨੇ ਸਾਧੇ ਨਿਸ਼ਾਨੇ:ਉਧਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ (Punjab Youth Congress President Barinder Dhillon) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕੈਬਨਿਟ ਮਿਨੀਸਟਰ ਅਨਮੋਲ ਗਗਨ ਮਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਦੋਵਾਂ ਨੇ ਬੰਦੂਕ ਫੜੀ ਹੋਈ ਹੈ। ਫੇਸਬੁੱਕ 'ਤੇ ਪਾਈ ਇਕ ਲੰਬੀ ਚੌੜੀ ਪੋਸਟ ਵਿਚ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ।

ਭਾਜਪਾ ਦਾ ਵਾਰ: ਭਾਜਪਾ ਵੀ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਣ ਵਿਚ ਕਿਤੇ ਪਿੱਛੇ ਨਹੀਂ ਭਾਜਪਾ ਆਗੂ ਅਤੇ ਸਾਬਕਾ ਆਈ. ਏ. ਐਸ. ਅਫ਼ਸਰ ਐਸ. ਆਰ. ਲੱਧੜ ਨੇ ਪੰਜਾਬ ਸਰਕਾਰ 'ਤੇ ਸ਼ਬਦਾਂ ਦੇ ਤੀਰ ਛੱਡੇ ਹਨ।

ਇਹ ਵੀ ਪੜ੍ਹੋ:ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਚੜੇ ਪੁਲਿਸ ਦੇ ਅੜ੍ਹਿਕੇ, ਚਾਰ ਵਿਰੁੱਧ ਮਾਮਲਾ ਦਰਜ

ਇਸ ਮਾਮਲੇ ਵਿੱਚ ਪੰਜਾਬੀ ਭਾਸ਼ਾ ਪ੍ਰੇਮੀ ਡਾ. ਧਰੇਨਵਰ ਰਾਓ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ, ਜਿਹਨਾਂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਸ਼ਲਾਘਾ ਯੋਗ ਦੱਸਿਆ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਯੂ-ਟਿਊਬ ਅਤੇ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਸਾਈਟਾਂ ਤੋਂ ਹਥਿਆਰਾਂ ਵਾਲੇ ਗਾਣੇ ਹਟਾਏ ਜਾਣੇ ਚਾਹੀਦੇ ਹਨ।

ABOUT THE AUTHOR

...view details