ਪੰਜਾਬ

punjab

ਕੇਂਦਰੀ ਜੇਲ੍ਹ ਬਠਿੰਡਾ 'ਚ ਗੈਂਗਸਟਰਾਂ ਨੇ ਕੀਤੀ ਭੁੱਖ ਹੜਤਾਲ ਹਾਈਕੋਰਟ ਤੱਕ ਪਹੁੰਚਿਆ ਮਾਮਲਾ!

By

Published : May 15, 2023, 7:51 PM IST

ਕੇਂਦਰੀ ਜੇਲ੍ਹ ਬਠਿੰਡਾ ਵਿੱਚ ਕੈਦੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਕੈਦੀਆਂ ਦੀ ਮੰਗ ਹੈ ਕਿ ਉਨ੍ਹਾਂ ਲਈ ਜੇਲ੍ਹ ਵਿੱਚ ਟੀ.ਵੀ ਲਗਵਾਇਆ ਜਾਵੇ ਇਸ ਦੇ ਨਾਲ ਹੀ ਕੇਸਾਂ ਦੇ ਹਿਸਾਬ ਨਾਲ ਕਾਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ। ਜਿਸ ਲਈ ਪੰਜਾਬ ਸਰਕਾਰ ਨੂੰ ਮੇਲ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਵੀ ਇਸ ਮੇਲ ਦਾ ਜਵਾਬ ਦਿੱਤਾ ਹੈ...

ਕੇਂਦਰੀ ਜੇਲ੍ਹ ਬਠਿੰਡਾ
ਕੇਂਦਰੀ ਜੇਲ੍ਹ ਬਠਿੰਡਾ

ਕੇਂਦਰੀ ਜੇਲ੍ਹ ਬਠਿੰਡਾ

ਚੰਡੀਗੜ੍ਹ: ਹਾਈ ਸਕਿਊਰਿਟੀ ਜੇਲ੍ਹ ਕਹੀ ਜਾਣ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਕੈਦੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਜੋ ਕਿ 3 ਦਿਨਾਂ ਤੋਂ ਜਾਰੀ ਹੈ। ਭੁੱਖ ਹੜਤਾਲ ਤੇ ਬੈਠੇ ਕੈਦੀਆਂ ਵਿਚ ਜ਼ਿਆਦਾਤਰ ਏ ਕੈਟਾਗਿਰੀ ਦੇ ਗੈਂਗਸਟਰ ਹਨ। ਕੈਦੀਆਂ ਦੀ ਮੰਗ ਹੈ ਕਿ ਉਹਨਾਂ ਨੂੰ ਜ਼ਿਆਦਾ ਫੋਨ ਕਾਲ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਟੈਲੀਵਿਜ਼ਨ ਮੁਹੱਈਆ ਕਰਵਾਏ ਜਾਣ। ਜੇਲ੍ਹ ਵਿਚ ਬੰਦ ਇਹਨਾਂ ਗੈਂਗਸਟਰਾਂ ਦੇ ਵਕੀਲ ਵਿਕਰਮ ਸੱਤਪਾਲ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ ਅਤੇ ਇਸ ਮਾਮਲੇ 'ਤੇ ਰਿਟ ਪਟੀਸ਼ਨ ਫਾਈਲ ਕਰਨੀ ਸੀ ਪਰ ਮੁੱਖ ਮੰਤਰੀ ਵੱਲੋਂ ਜਵਾਬ ਮਿਲਣ ਦੀ ਸੂਰਤ ਵਿਚ ਪਟੀਸ਼ਨ ਫਾਈਲ ਨਹੀਂ ਕੀਤੀ ਗਈ।

ਸਰਕਾਰ ਨੂੰ ਈਮੇਲ ਕੀਤੀ ਗਈ:ਪੰਜਾਬ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਤੋਂ ਬਾਅਦ ਗੈਂਗਸਟਰਾਂ ਦੇ ਵਕੀਲ ਵਿਕਰਮ ਸੱਤਪਾਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਉੱਤੇ ਪੰਜਾਬ ਸਰਕਾਰ ਨੂੰ ਈਮੇਲ ਰਾਹੀਂ ਜਾਣੂੰ ਕਰਵਾਇਆ ਗਿਆ ਹੈ। 60 ਘੰਟੇ ਤੋਂ ਜ਼ਿਆਦਾ ਹੋ ਗਏ ਹਨ ਕੈਦੀਆਂ ਨੂੰ ਭੁੱਖ ਹੜਤਾਲ 'ਤੇ ਬੈਠੇ ਹਨ। ਜਿਹਨਾਂ ਵਿਚੋਂ ਕਈਆਂ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਗਈ ਹੈ। ਸਰਕਾਰ ਨੇ ਇਸ ਈਮੇਲ ਦਾ ਰਿਵਰਟ ਕੀਤਾ ਹੈ ਅਤੇ ਪ੍ਰਸ਼ਾਸਕੀ ਪੱਧਰ 'ਤੇ ਉਸ ਈਮੇਲ ਨੂੰ ਫਾਰਵਰਡ ਕਰਕੇ ਫੋਲੋਅੱਪ ਕਰਨ ਲਈ ਕਿਹਾ ਹੈ। ਉਹਨਾਂ ਆਖਿਆ ਕਿ ਕੈਦੀਆਂ ਦੀ ਇਹ ਮੰਗ ਬਿਲਕੁਲ ਜਾਇਜ਼ ਹੈ ਜੋ ਪੂਰੀ ਹੋਣੀ ਚਾਹੀਦੀ ਹੈ।

ਕੈਦੀ ਕਿਉਂ ਕਰ ਰਹੇ ਹਨ ਜ਼ਿਆਦਾ ਫੋਨ ਕਾਲ ਦੀ ਮੰਗ : ਗੈਂਗਸਟਰ ਕੈਦੀਆਂ ਦੇ ਵਕੀਲ ਨੇ ਦੱਸਿਆ ਕਿ ਭੁੱਖ ਹੜਤਾਲ 'ਤੇ ਬੈਠੇ ਹਨ ਉਹਨਾਂ ਵਿਚੋਂ ਕਿਸੇ ਉੱਤੇ 15 ਕੇਸ ਹਨ ਅਤੇ ਕਿਸੇ ਉੱਤੇ 20 ਕੇਸ ਹਨ। ਜਦਕਿ ਜੇਲ੍ਹ ਦੇ ਅੰਦਰ ਜੋ ਪੀਸੀਓ ਫੋਨ ਦੀ ਸਹੂਲਤ ਹੈ ਉਹ ਸਿਰਫ਼ 5 ਪੰਜ ਨੰਬਰਾਂ ਲਈ ਹੈ। 15 ਕੇਸਾਂ ਵਾਲਾ ਬੰਦਾ ਸਿਰਫ਼ 5 ਵਕੀਲਾਂ ਨੂੰ ਹੀ ਫੋਨ ਕਰ ਸਕਦਾ ਹੈ ਜਦਕਿ ਬਾਕੀ 10 ਵਕੀਲਾਂ ਨਾਲ ਉਹ ਕਿਵੇਂ ਸੰਪਰਕ ਕਰੇਗਾ? ਜਿਸ ਕਰਕੇ ਉਸਦੇ ਕੇਸ ਦੀ ਪੈਰਵੀ ਵਿਚ ਮੁਸ਼ਕਿਲ ਹੁੰਦੀ ਹੈ। ਕੈਦੀਆਂ ਦੀ ਮੰਗ ਸਿਰਫ਼ ਇਹੀ ਹੈ ਕਿ ਕੇਸਾਂ ਦੇ ਹਿਸਾਬ ਨਾਲ ਉਹਨਾਂ ਨੂੰ ਫੋਨ ਕਰਨ ਦੀ ਸੁਵਿਧਾ ਮਿਲੇ।

  1. ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਵੈਨ ਦੀ ਸਰਕਾਰੀ ਬੱਸ ਨਾਲ ਟੱਕਰ, ਕਈ ਸਵਾਰੀਆਂ ਤੇ ਵਿਦਿਆਰਥੀ ਫੱਟੜ
  2. Patna High Court: ਰਾਹੁਲ ਗਾਂਧੀ ਨੂੰ ਵੱਡੀ ਰਾਹਤ, ਮੋਦੀ ਸਰਨੇਮ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ, ਹਾਈਕੋਰਟ 'ਚ 4 ਜੁਲਾਈ ਨੂੰ ਹੋਵੇਗੀ ਸੁਣਵਾਈ
  3. ਜਾਇਦਾਦਾਂ ਨੂੰ ਜੱਫੇ ਮਾਰਨ ਵਾਲਿਓ! ਇਸ ਬਜ਼ੁਰਗ ਮਾਤਾ ਤੋਂ ਸਿੱਖੋ ਕੀਹਨੂੰ ਕਹਿੰਦੇ ਨੇ ਰੂਹ ਦੀ ਖੁਸ਼ੀ, ਇੰਝ ਕੀਤੀ ਪਤੀ ਦੀ ਆਖਰੀ ਇੱਛਾ ਪੂਰੀ...

ਟੈਲੀਵਿਜ਼ਨ ਲਈ ਕਿਸੇ ਕੇਬਲ ਜਾਂ ਡਿਸ਼ ਦੀ ਮੰਗ ਨਹੀਂ:ਗੈਂਗਸਟਰਾਂ ਦੇ ਵਕੀਲ ਨੇ ਦੱਸਿਆ ਕਿ ਟੀਵੀ ਦੀ ਮੰਗ ਕੋਈ ਨਿਯਮਾਂ ਤੋਂ ਹੱਟਕੇ ਨਹੀਂ ਹੈ ਫ਼ਿਰੋਜ਼ਪੁਰ ਜੇਲ੍ਹ ਵਿਚ ਵੀ ਟੀਵੀ ਚੱਲ ਰਹੇ ਹਨ। ਪੰਜਾਬ ਦੀਆਂ ਹੋਰ ਜੇਲ੍ਹਾਂ ਵਿਚ ਵੀ ਟੀਵੀ ਚੱਲ ਰਹੇ ਹਨ। ਟੀਵੀ ਲਈ ਕੈਦੀ ਨਾ ਕਿਸੇ ਡਿਸ਼ ਅਤੇ ਨਾ ਹੀ ਟਾਟਾ ਸਕਾਈ ਦੀ ਮੰਗ ਕਰ ਰਹੇ ਹਨ ਬਲਕਿ ਦੂਰਦਰਸ਼ਨ ਅਤੇ ਮੁਫ਼ਤ ਵਾਲੇ ਚੈਨਲਾਂ ਦੀ ਮੰਗ ਕੀਤੀ ਜਾ ਰਹੀ ਹੈ। ਇਕ ਨਿਊਜ਼ ਚੈਨਲ ਅਤੇ ਭਗਤੀ ਦੇ ਚੈਨਲ ਦੇ ਮੰਗ ਕੀਤੀ ਜਾ ਰਹੀ ਤਾਂ ਜੋ ਸਵੇਰੇ ਦੇ 5 ਮਿੰਟ ਉਹਨਾਂ ਦਾ ਦਿਮਾਗ ਤਰੋਤਾਜ਼ਾ ਹੋ ਸਕੇ। ਵਕੀਲ ਨੇ ਕਿਹਾ ਕਿ ਸਰਕਾਰ ਦਾ ਜਵਾਬ ਆਉਣ ਕਾਰਨ ਇਹ ਰਿਟ ਪਟੀਸ਼ਨ ਫਾਈਲ ਨਹੀਂ ਕੀਤੀ ਗਈ ਹੁਣ ਇਕ ਦੇ ਦਿਨ ਦੇ ਇੰਤਜ਼ਾਰ ਤੋਂ ਬਾਅਦ ਐਚਸੀ ਵਿਚ ਪਟੀਸ਼ਨ ਫਾਈਲ ਕੀਤੀ ਜਾਵੇਗੀ।

ABOUT THE AUTHOR

...view details