ਪੰਜਾਬ

punjab

Punjab Flood Condition Updates: ਸੂਬੇ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਮਾਰ, ਰੋਪੜ ਅਤੇ ਤਰਨ ਤਾਰਨ 'ਚ ਟੁੱਟੇ ਬੰਨ੍ਹ, ਗੁਰਦਾਸਪੁਰ 'ਚ ਹਾਲਾਤ ਗੰਭੀਰ

By

Published : Aug 17, 2023, 11:03 AM IST

Updated : Aug 17, 2023, 1:18 PM IST

Punjab Flood Condition Updates: ਪਹਾੜਾਂ ਵਿੱਚ ਪਈ ਬਰਸਾਤ ਤੋਂ ਬਾਅਦ ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਗੇਟ ਪ੍ਰਸ਼ਾਸਨ ਵੱਲੋਂ ਖੋਲ੍ਹੇ ਗਏ। ਡੈਮਾਂ ਵਿੱਚੋਂ ਨਿਕਲਿਆਂ ਪਾਣੀ ਸੂਬੇ ਦੇ ਅੱਠ ਜ਼ਿਲ੍ਹਿਆਂ ਵਿੱਚ ਤਬਾਹੀ ਲੈਕੇ ਆਇਆ ਹੈ। ਪੰਜਾਬ ਦੇ ਕਈ ਪਿੰਡ ਖਾਲੀ ਕਰਵਾ ਦਿੱਤੇ ਹਨ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

Punjab Flood Condition Updates
ਸੂਬੇ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਮਾਰ, ਰੋਪੜ ਅਤੇ ਤਰਨਤਾਰ 'ਚ ਟੁੱਟੇ ਬੰਨ੍ਹ, ਗੁਰਦਾਸਪੁਰ 'ਚ ਹਾਲਾਤ ਗੰਭਰ

ਕਪੂਰਥਲਾ ਵਿੱਚ ਤਬਾਹੀ

ਚੰਡੀਗੜ੍ਹ: ਪਾਣੀਆਂ ਦੀ ਧਰਤੀ ਪੰਜਾਬ ਨੂੰ ਸਾਲ 2023 ਦੀ ਬਰਸਾਤ ਬਹੁਤ ਮਹਿੰਗੀ ਪੈ ਰਹੀ ਹੈ। ਕਦੇ ਪੰਜਾਬ ਵਿੱਚ ਪਈ ਭਾਰੀ ਬਰਸਾਤ ਆਫਤ ਬਣ ਕੇ ਆਈ ਅਤੇ ਹੁਣ ਪਹਾੜਾਂ ਵਿੱਚ ਹੋਈ ਬਰਸਾਤ ਨੇ ਸੂਬੇ ਦੇ 8 ਜ਼ਿਲ੍ਹਿਆਂ ਅੰਦਰ ਤਬਾਹੀ ਕਰ ਦਿੱਤੀ ਹੈ। ਜੁਲਾਈ ਮਹੀਨੇ ਹੋਈ ਭਾਰੀ ਬਰਸਾਤ ਨੇ ਪੰਜਾਬ ਦੇ 19 ਜ਼ਿਲ੍ਹਿਆਂ ਨੂੰ ਕਲਾਵੇ ਵਿੱਚ ਲਿਆ ਸੀ ਅਤੇ ਇਸ ਵਾਰ ਡੈਮਾਂ ਦੇ ਪਾਣੀ ਕਾਰਣ ਕੰਢੀ ਖੇਤਰ ਦੇ 8 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਹਨ।

ਫਲੱਡ ਗੇਟਾਂ ਚੋਂ ਨਿਕਲੇ ਪਾਣੀ ਨੇ ਅੱਠ ਜ਼ਿਲ੍ਹੇ ਕੀਤੇ ਤਬਾਹ:ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਣ ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਰੂਪਨਗਰ ਵਿੱਚ ਆਪਣਾ ਅਸਰ ਵਿਖਾਇਆ ਹੈ ਅਤੇ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਬੇਲਾ, ਹਰਸਾਬੇਲਾ, ਭਲਾਣ, ਪਲਾਸੀ, ਸੈਸੋਵਾਲ ਅਤੇ ਪੱਸੀਵਾਲ ਪਾਣੀ ਦੀ ਮਾਰ ਹੇਠ ਹਨ । ਦੂਜੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਪੌਂਗ ਡੈਮ ਤੋਂ ਛੱਡੇ ਪਾਣੀ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਸਭ ਤੋਂ ਵੱਧ ਅਸਰ ਗੁਰਦਾਸਪੁਰ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਰੂਪਨਗਰ ਦੇ ਪਿੰਡਾਂ ਵਿੱਚ ਤਬਾਹੀ: ਰੂਪਨਗਰ ਦੀ ਤਹਿਸੀਲ ਨੰਗਲ ਦੇ ਨਜ਼ਦੀਕੀ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨੇ ਮਾਰ ਪਾਈ ਹੈ। ਪਿੰਡ ਭਲਾਣ, ਭਨਾਮ, ਜਿੰਦਵੜੀ, ਧਿਆਨ ਬੇਲਾ, ਭਲੜੀ, ਐਲਗਰਾਂ ਸ਼ਾਹਪੁਰ ਬੇਲਾ, ਨਾਨਗਰਾਂ, ਗੋਲਹਣੀ ਤੋਂ ਇਲ਼ਾਵਾ ਹੋਰ ਦਰਜਨਾਂ ਪਿੰਡ ਜੋਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਇਹ ਸਾਰੇ ਖਤਰੇ ਵਿੱਚ ਹਨ। ਇਹਨਾਂ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਪਰਿਵਾਰ ਦੇ ਨਾਲ-ਨਾਲ ਜ਼ਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸ਼ੂਆ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਆ ਗਏ ਹਨ।

ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ:ਸੁਲਤਾਨਪੁਰੀ ਲੋਧੀ ਦੇ ਵੀ ਵੱਖ-ਵੱਖ ਇਲਾਕੇ ਪਾਣੀ ਦੀ ਮਾਰ ਹੇਠ ਹਨ। ਦੂਜੇ ਪਾਸੇ ਜੁਲਾਈ ਮਹੀਨੇ ਆਏ ਹੜ੍ਹ ਦੌਰਾਨ ਤਬਾਹ ਹੋਇਆ ਮੰਡ ਇਲਾਕਾ ਹੁਣ ਮੁੜ ਤੋਂ ਹੜ੍ਹ ਦੀ ਮਾਰ ਹੇਠ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਹੁਣ ਤੱਕ ਬਾਂਹ ਨਹੀਂ ਫੜ੍ਹੀ।

ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ

ਸਤਿਕਾਰ ਅਤੇ ਅਦਬ ਨਾਲ ਲਿਆਂਦੇ ਗਏ ਸਰੂਪ:ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਸੇਰੋਂ ਬਾਘਾ ਦੇ ਇਲਾਕੇ ਅਤੇ ਰਾਏਪੁਰ ਰਾਈਆਂ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਵੱਧ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਪਾਣੀ ਭਰਦਿਆਂ ਦੇਖ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਸਰੂਪ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਸੁਰੱਖਿਅਤ ਸਥਾਨਾਂ ਉੱਤੇ ਲਿਜਾਏ ਗਏ ਹਨ। ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਰੋਂ ਬਾਘਾ ਦੇ ਇਲਾਕੇ ਵਿੱਚ ਦਰਿਆ ਤੋਂ ਪਾਰ ਜਾਕੇ ਪੰਜਾਬ ਪੁਲਿਸ ਦੀ ਟੀਮ ਨੇ ਬਿਆਸ ਦਰਿਆ ਦਾ ਪਾਣੀ ਵਧਣ ਉੱਤੇ ਸਤਿਕਾਰ ਨਾਲ ਗੁਰੂ ਸਾਹਿਬ ਦੇ ਸਰੂਪ ਸੁਰੱਖਿਅਤ ਖੇਤਰ ਵਿੱਚ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਲਿਆਂਦੇ ਹਨ।

ਹੜ੍ਹ ਵਰਗੇ ਹਾਲਾਤ ਦੌਰਾਨ ਪਵਿੱਤਰ ਸਰੂਪਾਂ ਨੂੰ ਕਿਸ਼ਤੀ ਰਾਹੀਂ ਲੈਕੇ ਆਈ ਰੈਸਕਿਊ ਟੀਮ

ਕਈ ਪਿੰਡਾਂ 'ਚ ਪਾਣੀ ਦੀ ਮਾਰ: ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਪੌਂਗ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਵਿੱਚ ਕਰੀਬ 50 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਜਿਨ੍ਹਾਂ ਵਿੱਚੋਂ 12 ਦੇ ਕਰੀਬ ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਗੁਰਾਦਾਸਪੁਰ ਵਿੱਚ, 15 ਕਿਸ਼ਤੀਆਂ ਨਾਲ ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾਇਆ ਅਤੇ 100 ਤੋਂ ਵੱਧ ਨੂੰ ਜ਼ਿੰਦਾ ਬਾਹਰ ਕੱਢਿਆ। ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਚੀਚੀਆ ਛਰੋਈਆ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨਾ ਬੇਟ, ਨਡਾਲਾ, ਜਗਪੁਰ ਕਲਾਂ, ਕੋਹਲੀਆਂ ਅਤੇ ਖਾਰੀਆਂ ਸ਼ਾਮਲ ਹਨ।

Last Updated : Aug 17, 2023, 1:18 PM IST

ABOUT THE AUTHOR

...view details