ਪੰਜਾਬ

punjab

ਆਮ ਲੋਕਾਂ ਲਈ ਤਕਲੀਫ਼ ਭਰੀ ਪਰ ਫ਼ਸਲਾਂ ਦੇ ਲਈ ਲਾਹੇਵੰਦ ਹੈ ਠੰਡ: ਮੌਸਮ ਵਿਭਾਗ

By

Published : Jan 20, 2020, 11:21 PM IST

ਪੰਜਾਬ ਵਿੱਚ ਪੈ ਰਹੀ ਠੰਡ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਜਨਵਰੀ ਦੇ ਅੰਤ ਵਿੱਚ ਬਾਰਿਸ਼ ਕਰਕੇ ਠੰਡ ਹੋਰ ਵੱਧ ਸਕਦੀ ਹੈ।

weather in punjab
ਫ਼ੋਟੋ

ਚੰਡੀਗੜ੍ਹ: ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਢ ਵੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਵੀ ਮੌਸਮ ਠੰਡ ਵਾਲਾ ਬਣਿਆ ਰਿਹਾ। ਜਿਸ ਦੇ ਬਾਰੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਗੱਲ ਕਰਦੇ ਹੋਏ ਦੱਸਿਆ ਕਿ ਅਜਿਹਾ ਪੱਛਮੀ ਹਵਾਵਾਂ ਕਰਕੇ ਹੋ ਰਿਹਾ ਹੈ ਇਨ੍ਹਾਂ ਹਵਾਵਾਂ ਦੇ ਨਾਲ ਪਾਰਾ ਨੀਚੇ ਡਿੱਗ ਜਾਂਦਾ ਹੈ ਅਤੇ ਠੰਡ ਵਧ ਜਾਂਦੀ ਹੈ।

ਵੇਖੋ ਵੀਡੀਓ

ਸੁਰਿੰਦਰ ਪਾਲ ਨੇ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਨਾਲ ਜਿਵੇਂ ਹਿਮਾਚਲ ਦੇ ਵਿੱਚ ਬਰਫ਼ਬਾਰੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਵੀ ਪਾਰਾ ਗਿਰ ਰਿਹਾ ਹੈ ਅਤੇ ਠੰਡ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਜਨਵਰੀ ਦੇ ਅੰਤ ਵਿੱਚ ਬਾਰਿਸ਼ ਕਰਕੇ ਠੰਡ ਹੋਰ ਵੱਧ ਸਕਦੀ ਹੈ। ਉਨ੍ਹਾਂ ਕਿਹਾ ਜਿੱਥੇ ਇਹ ਠੰਡ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਹੈ ਉੱਥੇ ਹੀ ਠੰਡ ਫਸਲ ਦੇ ਲਈ ਲਾਹੇਵੰਦ ਹੈ ਅਤੇ ਅਜੇ ਕੁਝ ਸਮੇਂ ਹੋਰ ਅਜਿਹਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ।

Intro:ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਢ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਦਿਨ ਦੇ ਵਿੱਚ ਤਾਂ ਧੁੱਪਾਂ ਹੁੰਦੀਆਂ ਨੇ ਪਰ ਸ਼ਾਮ ਨੂੰ ਉਸ ਦੀ ਚਾਦਰ ਵਿੱਛ ਜਾਂਦੀ ਹੈ ਉੱਥੇ ਹੀ ਅੱਜ ਸਵੇਰ ਦਾ ਮੌਸਮ ਫਿਰ ਤੋਂ ਠੰਡ ਵਾਲਾ ਬਣਿਆ ਰਿਹਾ ਜਿਸ ਦੇ ਬਾਰੇ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਗੱਲ ਕਰਦੇ ਹੋਏ ਦੱਸਿਆ ਕਿ ਅਜਿਹਾ ਪੱਛਮੀ ਹਵਾਵਾਂ ਕਰਕੇ ਹੋ ਰਿਹਾ ਹੈ ਇਨ੍ਹਾਂ ਹਵਾਵਾਂ ਦੇ ਨਾਲ ਪਾਰਾ ਨੀਚੇ ਡਿੱਗ ਜਾਂਦਾ ਹੈ ਅਤੇ ਠੰਡ ਵਧ ਜਾਂਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਨਾਲ ਜਿਵੇਂ ਹਿਮਾਚਲ ਦੇ ਵਿੱਚ ਬਰਫ਼ਬਾਰੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਵੀ ਭਾਰਾ ਗਿਰ ਰਿਹਾ ਹੈ ਅਤੇ ਠੰਡ ਵਧ ਰਹੀ ਹੈ


Body:ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ ਮਾਨ ਅਤੇ ਜਨਵਰੀ ਦੇ ਮਹੀਨੇ ਦੇ ਅੰਤ ਵਿੱਚ ਬਾਰਿਸ਼ ਕਰਕੇ ਠੰਡ ਹੋਰ ਉਹ ਵੱਧ ਸਕਦੀ ਹੈ ਉਨ੍ਹਾਂ ਸਲਾਹ ਦਿੱਤੀ ਕਿ ਸੰਘਣੀ ਧੁੰਦ ਦੇ ਵਿੱਚ ਡਰਾਈਵਿੰਗ ਕਰਦੇ ਹੋਏ ਜਦੋਂ ਦੇਖਣ ਦੀ ਸ਼ਮਤਾ ਨਾਂਹ ਦੇ ਬਰਾਬਰ ਹੈ ਉਦੋਂ ਧਿਆਨ ਰੱਖਿਆ ਜਾਏ ਅਤੇ ਯਾਤਾਯਾਤ ਨਿਯਮਾਂ ਦਾ ਦੀ ਵੀ ਅਣਦੇਖੀ ਨਹੀਂ ਕਰਨੀ ਚਾਹੀਦੀ ਉਨ੍ਹਾਂ ਕਿਹਾ ਜਿੱਥੇ ਇਹ ਠੰਡ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਹੈ ਉੱਥੇ ਹੀ ਠੰਡ ਫਸਲ ਦੇ ਲਈ ਲਾਹੇਵੰਦ ਹੈ ਅਤੇ ਅਜੇ ਕੁਝ ਸਮੇਂ ਹੋਰ ਅਜਿਹਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ


Conclusion:ਦੱਸ ਦਈਏ ਕਿ ਉੱਤਰ ਭਾਰਤ ਕੜਾਕੇ ਦੀ ਠੰਡ ਵਿੱਚ ਜਕੜਿਆ ਹੋਇਆ ਅਤੇ ਵਿੱਚ ਵਿੱਚ ਪੈ ਰਹੀ ਬਾਰਿਸ਼ ਇਸ ਨੂੰ ਹੋਰ ਵਧਾ ਰਹੀ ਹੈ ਆਮ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ ਕਿਉਂਕਿ ਇਸੇ ਮੌਸਮ ਦੇ ਵਿੱਚ ਠੰਢ ਨਾਲ ਜਿੱਥੇ ਇੱਕਪਾਸੇ ਸਿਹਤ ਸੰਬੰਧੀ ਰੋਗ ਹੋਣ ਦਾ ਡਰ ਰਹਿੰਦਾ ਉੱਥੇ ਹੀ ਸੰਘਣੀ ਧੁੰਦ ਹਾਦਸਿਆਂ ਦਾ ਕਾਰਨ ਬਣਦੀ ਹੈ

ABOUT THE AUTHOR

...view details