ਪੰਜਾਬ

punjab

ਹੈਲੀਪੈਡ ਨੇੜੇ ਮਿਲੇ ਬੰਬ ਨੂੰ ਨਹੀਂ ਕੀਤਾ ਡਿਫਿਊਜ਼, ਤਕਨੀਕੀ ਕਾਰਨਾਂ ਦਾ ਦਿੱਤਾ ਹਵਾਲਾ

By

Published : Jan 3, 2023, 12:29 PM IST

Updated : Jan 3, 2023, 1:46 PM IST

ਸੋਮਵਾਰ ਨੂੰ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਹੈਲੀਪੈਡ ਨੇੜੇ ਨੇੜੇ ਜ਼ਿੰਦਾ ਬੰਬ (BOMB FOUND IN CHANDIGARH KANSAL VILLAG) ਮਿਲਿਆ ਸੀ। ਫੌਜ ਦੇ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਫਿਲਹਾਲ ਬੰਬ ਨੂੰ ਡਿਫਿਊਜ਼ ਨਹੀਂ ਕੀਤਾ ਹੈ। ਫੌਜ ਦੇ ਅਧਿਕਾਰੀ ਬੰਬ ਨੂੰ ਸੁਰੱਖਿਅਤ ਜਿਪਸੀ ਵਿੱਚ ਲੈ ਕੇ ਚੰਡੀਮੰਦਰ ਲਈ ਰਵਾਨਾ ਹੋਏ ਹਨ। ਇਸ ਤੋਂ ਇਲਾਵਾ ਮੌਕੇ ਉੱਤੇ ਬੰਬ ਸਕੁਅਡ ਵੀ ਮੌਜੂਦ ਹੈ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਵੀ ਤਾਇਨਾਤ ਹੈ।

BOMB FOUND IN CHANDIGARH KANSAL VILLAGE BOMB FOUND MANOHAR LAL HELIPED CHANDIGARH
CM ਮਨੋਹਰ ਲਾਲ ਦੇ ਹੈਲੀਪੈਡ ਨੇੜੇ ਮਿਲੇ ਬੰਬ ਨੂੰ ਫੌਜ ਡਿਫਿਊਜ਼ ਕਰੇਗੀ, ਰੇਤ ਦੀਆਂ ਬੋਰੀਆਂ ਨਾਲ ਢੱਕਿਆ ਬੰਬ

ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਹੈਲੀਪੈਡ ਨੇੜੇ ਮਿਲੇ ਬੰਬ ਨੂੰ ਫੌਜ ਕਰੇਗੀ ਡਿਫਿਊਜ਼

ਚੰਡੀਗੜ੍ਹ:ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਕਾਂਸਲ ਵਿੱਚ ਜ਼ਿੰਦਾ ਬੰਬ (BOMB FOUND IN CHANDIGARH KANSAL VILLAG) ਮਿਲਣ ਤੋਂ ਬਾਅਦ ਬੰਬ ਨੂੰ ਡਿਫਿਊਜ਼ ਕਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈ ਸਨ। ਪਰ ਹੁਣ ਫੌਜ ਦੇ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਫਿਲਹਾਲ ਬੰਬ ਨੂੰ ਡਿਫਿਊਜ਼ ਨਹੀਂ ਕੀਤਾ ਹੈ। ਫੌਜ ਦੇ ਅਧਿਕਾਰੀ ਬੰਬ ਨੂੰ ਸੁਰੱਖਿਅਤ ਜਿਪਸੀ ਵਿੱਚ ਲੈ ਕੇ ਚੰਡੀਮੰਦਰ ਲਈ ਰਵਾਨਾ ਹੋਏ ਹਨ। ਇਸ ਤੋਂ ਇਲਾਵਾ ਮੌਕੇ ਉੱਤੇ ਬੰਬ ਸਕੁਅਡ ਵੀ ਮੌਜੂਦ ਹੈ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਵੀ ਤਾਇਨਾਤ ਹੈ।

ਕਿੰਨਾ ਖਤਰਨਾ ਹੈ ਬੰਬ:ਮਾਹਿਰਾਂ ਮੁਤਾਬਕ ਜਦੋਂ ਇਹ ਫਟਦਾ ਹੈ ਤਾਂ ਇਹ 100 ਮੀਟਰ ਦੇ ਖੇਤਰ ਨੂੰ ਤਬਾਹ ਕਰ (bomb can destroy an area of 100 meters) ਸਕਦਾ ਹੈ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਫੌਜ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਰਜਿੰਦਰਾ ਪਾਰਕ ਨੇੜੇ ਫੌਜ ਦੇ ਰੋਬੋਟ ਨੇ ਬੰਬ ਫੜਿਆ ਹੈ ਅਤੇ ਫੌਜ ਦੀ ਟੀਮ ਸੁਰੱਖਿਆ ਜੈਕਟ ਪਾ ਕੇ ਜਾਂਚ ਕਰ ਰਹੀ ਹੈ। ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ।

ਜ਼ਿੰਦਾ ਬੰਬ ਦੀ ਜਾਂਚ: ਪੁਲਿਸ ਟੀਮ ਅਨੁਸਾਰ ਸੰਭਵ ਹੈ ਕਿ ਕਿਸੇ ਸਕਰੈਪ ਵਰਕਰ ਨੇ ਇਸ ਨੂੰ ਇੱਥੇ ਸੁੱਟਿਆ ਹੋਵੇ, ਫਿਲਹਾਲ ਫੌਜ ਦੇ ਜਵਾਨ ਮੌਕੇ 'ਤੇ ਜ਼ਿੰਦਾ ਬੰਬ ਦੀ ਜਾਂਚ ਕਰ ਰਹੇ ਹਨ। ਜਿਸ ਨੂੰ ਕੁਝ ਸਮੇਂ ਬਾਅਦ ਨਸ਼ਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਹ ਬੰਬ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ( bomb found inside the border) ਅੰਦਰੋਂ ਮਿਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਹੈਲੀਪੈਡ ਦੀ ਵਰਤੋਂ ਕਰਦੇ ਹਨ। ਦੋਵਾਂ ਰਾਜਾਂ ਦੇ ਸਕੱਤਰੇਤ ਵੀ ਉਸ ਥਾਂ ਤੋਂ ਥੋੜ੍ਹੀ ਦੂਰੀ 'ਤੇ ਹਨ ਜਿੱਥੇ ਬੰਬ ਮਿਲਿਆ ਹੈ।

ਚੰਡੀਗੜ੍ਹ ਤੋਂ 2 ਕਿਲੋਮੀਟਰ ਦੂਰ ਪੰਜਾਬ ਦੇ ਪਿੰਡ ਕਾਂਸਲ ਨੇੜੇ ਅੰਬਾਂ ਦੇ ਬਾਗ ਵਿੱਚੋਂ ਇੱਕ ਜਿੰਦਾ ਕਾਰਤੂਸ ਮਿਲਿਆ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਪੈਡ (Helipad of Chief Minister of Haryana and Punjab) ਇੱਥੋਂ 1 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਸਿਰਫ਼ 2 ਕਿਲੋਮੀਟਰ ਦੀ ਦੂਰੀ 'ਤੇ ਹੈ।

ਇਹ ਵੀ ਪੜ੍ਹੋ:ਗੜ੍ਹਸ਼ੰਕਰ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਲੁੱਟ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ

ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਕਾਂਸਲ ਅਤੇ ਨਵਾਂ ਗਾਓਂ ਦੇ ਟੀ ਪੁਆਇੰਟ ਵਿਚਕਾਰ ਅੰਬਾਂ ਦੇ ਬਾਗ ਵਿੱਚੋਂ ਇੱਕ ਜਿੰਦਾ ਕਾਰਤੂਸ ਮਿਲਿਆ ਹੈ।

Last Updated : Jan 3, 2023, 1:46 PM IST

TAGGED:

ABOUT THE AUTHOR

...view details