ਪੰਜਾਬ

punjab

ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ ਮਨਜ਼ੂਰ

By

Published : Jun 18, 2021, 8:04 AM IST

Updated : Jun 18, 2021, 8:23 AM IST

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ (Resignation) ਸਵੀਕਾਰ (Accept) ਕਰ ਲਿਆ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਰਮੀਜ਼ਾ ਨੇ 1 ਜੂਨ ਨੂੰ ਆਪਣਾ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਰਮੀਜ਼ਾ ਨੇ ਪਿਛਲੇ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਰਮੀਜ਼ਾ ਨੇ ਆਪਣੇ ਅਸਤੀਫੇ ਪਿੱਛੇ ਆਪਣੇ ਨਿੱਜੀ ਪ੍ਰੈਕਟਿਸ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ ਮੁੱਖ ਮੰਤਰੀ ਨੇ ਕੀਤਾ ਸਵੀਕਾਰ
ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ ਮੁੱਖ ਮੰਤਰੀ ਨੇ ਕੀਤਾ ਸਵੀਕਾਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਰਮੀਜ਼ਾ ਨੇ 1 ਜੂਨ ਨੂੰ ਆਪਣਾ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਰਮੀਜ਼ਾ ਨੇ ਪਿਛਲੇ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਰਮੀਜ਼ਾ ਨੇ ਆਪਣੇ ਅਸਤੀਫੇ ਪਿੱਛੇ ਆਪਣੇ ਨਿੱਜੀ ਪ੍ਰੈਕਟਿਸ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਰਮੀਜ਼ਾ ਹਕੀਮ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਦੀ ਪੈਰਵੀ ਅਦਾਲਤ ਵਿੱਚ ਕਰ ਰਹੀ ਸੀ। ਜਿਸ ਵਿੱਚ ਬਰਗਾੜੀ ਕੇਸ ਤੋਂ ਇਲਾਵਾ ਆਵਾਜਾਈ ਅਤੇ ਮਾਈਨਿੰਗ ਵਰਗੇ ਮਹੱਤਵਪੂਰਨ ਮਾਮਲੇ ਸ਼ਾਮਿਲ ਹਨ। ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨ ਸਾਹਮਣੇ ਨਹੀਂ ਆ ਪਾਏ, ਪਰ ਲੰਬੇ ਸਮੇਂ ਤੋਂ ਇਹੀ ਸੁਣਨ ਵਿੱਚ ਆ ਰਿਹਾ ਸੀ, ਕਿ ਉਹ ਜਿਸ ਤਰ੍ਹਾਂ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਸਾਂਸਦ ਅਤੁੱਲ ਨੰਦਾ ‘ਤੇ ਲੋ ਆਫਿਸਰਜ਼ ‘ਤੇ ਬਾਰ ਬਾਰ ਸਵਾਲ ਚੁੱਕਦੇ ਸੀ।

ਕਿ ਉਹ ਸਰਕਾਰ ਦੀ ਪੈਰਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਜ਼ੀਰਾ ਤੋਂ ਰਮੀਜ਼ਾ ਹਕੀਮ ਕਾਫ਼ੀ ਨਰਾਜ਼ ਚੱਲ ਰਹੀ ਸੀ। ਉੱਥੇ ਹੀ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦੇ ਨਾਲ-ਨਾਲ ਏ.ਜੀ. ਅਤੁੱਲ ਨੰਦਾ ਵੀ ਈ.ਸੀ.ਐੱਸ. ਹੋਮ ਤੋਂ ਖੁਸ਼ ਨਹੀਂ ਹਨ। ਇਸ ਦਾ ਕਾਰਨ ਇਹ ਹੈ,ਕਿ ਉਨ੍ਹਾਂ ਦੇ ਦਫ਼ਤਰ ਵਿੱਚੋਂ ਲਗਪਗ 23 ਪੋਸਟਾਂ ਨੂੰ ਖ਼ਤਮ ਕਰ ਦਿੱਤਾ ਹੈ। ਜਿਸ ਦੇ ਚੱਲਦੇ ਏ.ਜੀ. ਅਤੁੱਲ ਨੰਦਾ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਇੱਕ ਪੱਤਰ ਲਿਖਿਆ ਹੈ।

ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਹੈ, ਕਿ ਬਿਨਾਂ ਉਨ੍ਹਾਂ ਦੀ ਸਲਾਹ ਦਿੱਤੇ ਪੋਸਟਾਂ ਨੂੰ ਖ਼ਤਮ ਕੀਤਾ ਗਿਆ ਹੈ। ਜਦਕਿ ਏ.ਜੀ. ਦਫ਼ਤਰ ‘ਤੇ ਲਗਾਤਾਰ ਕੰਮ ਵਧ ਰਿਹਾ ਹੈ। ਉਨ੍ਹਾਂ ਨੇ ਵਿੰਨੀ ਮਹਾਜਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਕਿ ਜਿਹੜੀ ਪੋਸਟਾਂ ਨੂੰ ਖ਼ਤਮ ਕੀਤਾ ਗਿਆ। ਉਨ੍ਹਾਂ ਦੇ ਵਿੱਚ ਲਾਇਬਰੇਰੀਅਨ ਤੇ ਸਟੈਨੋ ਦੀ ਪੋਸਟਾਂ ਵੀ ਸੀਗੀ ਜਿਹੜਾ ਕਿ ਕਿਸੇ ਵੀ ਵਕੀਲ ਦੇ ਦਫ਼ਤਰ ਦੇ ਲਈ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਏ.ਜੀ. ਦਫ਼ਤਰ ਵੀ ਫੰਕਸ਼ਨਿੰਗ ਅਤੇ ਐਡਮਿਨਿਸਟ੍ਰੇਸ਼ਨ ‘ਤੇ ਅਸਰ ਪਵੇਗਾ।
ਜ਼ਿਕਰਯੋਗ ਹੈ, ਕਿ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕਾਂਗਰਸ ਦੇ ਕਈ ਨੇਤਾ ਘੇਰਦੇ ਰਹੇ ਨੇ। ਅਤੁਲ ਨੰਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਕਰੀਬ ਹਨ। ਇਸ ਕਰਕੇ ਹਮੇਸ਼ਾ ਤੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਵੀ ਰਹਿੰਦੇ ਹਨ।
ਇਹ ਵੀ ਪੜ੍ਹੋ:ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ 6ਵੇਂ ਪੇਅ ਕਮਿਸ਼ਨ ਬਾਬਤ ਮੰਤਰੀਆਂ ਨੂੰ ਪ੍ਰੈਜੈਨਟੇਸ਼ਨ

Last Updated :Jun 18, 2021, 8:23 AM IST

ABOUT THE AUTHOR

...view details