ਪੰਜਾਬ

punjab

ਆਪ ਨੇ ਕੀਤੀ ਪ੍ਰੈਸ ਕਾਨਫੰਰਸ, ਕਿਹਾ- ਚੰਨੀ ਨੇ ਝੂਠੇ ਤੱਥ ਕੀਤੇ ਪੇਸ਼

By

Published : Apr 15, 2023, 1:24 PM IST

Updated : Apr 15, 2023, 1:48 PM IST

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪ੍ਰੈਸ ਕਾਨਫਰੰਸ ਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਹੁਣ ਚਰਨਜੀਤ ਸਿੰਘ ਚੰਨੀ ਹਮਦਰਦੀ ਲੈਣ ਲਈ ਝੂਠੇ ਤੱਥ ਪੇਸ਼ ਕਰ ਰਹੇ ਹਨ ਤਾਂ ਜੋ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।

AAP held a press conference on former CM Charanjit Singh Channi
AAP held a press conference on former CM Charanjit Singh Channi

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸੀਬੀਆਈ ਅੱਗੇ ਪੇਸ਼ੀ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਚਰਨਜੀਤ ਸਿੰਘ ਚੰਨੀ ਦੇ ਇਹਨਾਂ ਸਵਾਲਾਂ ਦਾ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰ ਦਿੱਤਾ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੁਣ ਹਮਦਰਦੀ ਲੈਣ ਲਈ ਪ੍ਰੈਸ ਕਾਨਫਰੰਸ ਕਰ ਲੋਕਾਂ ਸਾਹਮਣੇ ਪੇਸ਼ ਹੋ ਰਹੇ ਹਨ।

ਇਹ ਵੀ ਪੜੋ:Delhi Liquor Scam: ਪੁੱਛਗਿੱਛ ਤੋਂ ਬਾਅਦ ਸੀਬੀਆਈ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰ, ਜਾਣੋ ਕਾਰਨ

ਝੂਠੇ ਤੱਥ ਪੇਸ਼ ਕਰ ਰਹੇ ਹਨ ਚਰਨਜੀਤ ਸਿੰਘ ਚੰਨੀ: ਮਾਲਵਿੰਦਰ ਕੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੁਣ ਝੂਠੇ ਤੱਥ ਪੇਸ਼ ਕਰ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਝੂਠੇ ਤੱਥ ਪੇਸ਼ ਕਰ ਚੰਨੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਗ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਸੱਚਾਈ ਹੁਣ ਵਿਜੀਲੈਸ਼ ਸਾਹਮਣੇ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਇਨ੍ਹਾਂ ਨੂੰ ਗਰੀਬਾਂ ਦੀ ਯਾਦ ਕਿਉਂ ਨਹੀਂ ਆਈ ?

ਕਾਂਗਰਸ ਡਰਾਮੇ ਲਈ ਮਸ਼ਹੂਰ:ਕੰਗ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਡਰਾਮੇ ਕਰਦੇ ਆ ਰਹੀ ਹੈ ਤੇ ਹੁਣ ਵੀ ਚੰਨੀ ਡਰਾਮੇ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਐਸਸੀ ਮਜੀਫਾ ਘੁਲਾਟਾ ਹੋਇਆ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਮੰਤਰੀ ਹੁੰਦੇ ਹੋਏ ਉਦੋਂ ਇਸ ਖਿਲਾਫ ਕੋਈ ਧਰਨਾ ਕਿਉਂ ਨਹੀਂ ਦਿੱਤਾ ? ਚੰਨੀ ਨੇ ਉਸ ਸਮੇਂ ਕਿਉਂ ਆਵਾਜ਼ ਨਹੀਂ ਚੁੱਕੀ ? ਕੰਗ ਨੇ ਕਿਹਾ ਕਿ ਚੰਨੀ ਨੇ ਹੁਣ ਤਕ ਇੱਕ ਵੀ ਐਸਸੀ ਕੋਟੇ ਦੇ ਵਿਅਕਤੀ ਨੂੰ ਕਿਸੇ ਅਹੁਦੇ ਉੱਤੇ ਨਹੀਂ ਬਿਠਾਇਆ ਤੇ ਹੁਣ ਇਹ ਐਸਸੀ ਸਮਾਜ ਦੀ ਗੱਲ ਕਰ ਰਹੇ ਹਨ।

ਪ੍ਰਵੀਨ ਕੁਮਾਰ ਨਾਲ ਜੁੜ ਰਿਹਾ ਚੰਨੀ ਦਾ ਨਾਂ:ਮਾਲਵਿੰਦਰ ਕੰਗ ਨੇ ਕਿਹਾ ਕਿ ਚਰਨਜੀਤ ਚੰਨੀ ਦਾ ਨਾਂ ਪ੍ਰਵੀਨ ਕੁਮਾਰ ਨਾਲ ਜੁੜ ਰਿਹਾ ਹੈ ਜੋ ਹਰ ਸਮੇਂ ਚੰਨੀ ਦੇ ਨਾਲ ਦਿਖਿਆ। ਉਹਨਾਂ ਨੇ ਕਿਹਾ ਕਿ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ, ਜਿਸ ਨੇ ਨਾਜਾਇਜ਼ ਕਲੌਨੀਆਂ ਕੱਟੀਆਂ ਹਨ ਤੇ ਪ੍ਰਵੀਨ ਕੁਮਾਰ ਨੇ ਕਿਸੇ ਵੀ ਕਾਨੂੰਨੀ ਹਦਾਇਤ ਦੀ ਪਾਲਣਾ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਵੀਨ ਕੁਮਾਰ ਉੱਤੇ ਕਈ ਭਿਸ਼ਟ੍ਰਾਚਾਰ ਦੇ ਵੀ ਇਲਜ਼ਾਮ ਹਨ।

ਚੰਨੀ ਕਿਸ ਪਾਸਿਓਂ ਗਰੀਬ:ਉਹਨਾਂ ਨੇ ਕਿਹਾ ਚਰਨਜੀਤ ਸਿੰਘ ਚੰਨੀ ਕਿਸ ਪਾਸਿਓਂ ਗਰੀਬ ਲੱਗਦੇ ਹਨ, ਜਿਹਨਾਂ ਨੇ ਆਪਣੇ ਪੁੱਤਰ ਦਾ ਵਿਆਹ 5 ਸਾਟਰ ਢੰਗ ਨਾਲ ਕੀਤਾ ਹੈ। ਕੰਗ ਨੇ ਕਿਹਾ ਕਿ ਚੰਨੀ ਕਈ ਕਈ ਮਹੀਨੇ ਵਿਦੇਸ਼ ਦੌਰੇ ਉੱਤੇ ਰਹੇ, ਇੱਕ ਗਰੀਬ ਕਿਵੇਂ ਅਜਿਹਾ ਕਰ ਸਕਦਾ ਹੈ।

ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨਾ:ਮਾਲਵਿੰਦਰ ਕੰਗ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੋ ਲੋਕਾਂ ਦਾ ਹਿਮਾਇਤੀ ਹੋਣ ਦੀਆਂ ਗੱਲਾਂ ਕਰਦੇ ਸਨ, ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ਼ ਐਸ਼ ਕੀਤੀ ਹੈ ਕੋਈ ਕੰਮ ਨਹੀਂ ਕੀਤਾ। ਕੰਗ ਨੇ ਕਿਹਾ ਕਿ ਇਨ੍ਹਾਂ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਸੀ।

ਇਹ ਵੀ ਪੜੋ:ਕੇਜਰੀਵਾਲ ਦੀ ਪੇਸ਼ੀ ਦੌਰਾਨ ਦਿੱਲੀ ਵਿੱਚ ਰਹਿਣਗੇ ਪੰਜਾਬ ਦੇ ਸੀਐਮ ਮਾਨ, ਕਿਹਾ-ਚੱਟਾਨ ਵਾਂਗ ਖੜ੍ਹੇ ਹਾਂ ਨਾਲ

Last Updated :Apr 15, 2023, 1:48 PM IST

ABOUT THE AUTHOR

...view details