ਪੰਜਾਬ

punjab

ਪੈਟਰੋਲੀਅਮ ਐਸ਼ਸੀਏਸ਼ਨ ਨੂੰ ਖਦਸ਼ਾ, ਤੇਲ ਤੇ ਡੀਜ਼ਲ 'ਤੇ ਵੈਟ ਵਧਣ ਨਾਲ ਤੇਲ ਮਾਫ਼ੀਆ ਨੂੰ ਮਿਲੇਗੀ ਹੋਰ ਹੱਲਾਸ਼ੇਰੀ

By

Published : Jun 12, 2023, 5:47 PM IST

ਬਠਿੰਡਾ ਦੀ ਪੈਟਰੋਲੀਅਮ ਐਸ਼ਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਤੇਲ ਤੇ ਵੈਟ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਤੇਲ ਮਾਫ਼ੀਆ ਪ੍ਰਫੁੱਲਤ ਹੋਵੇਗਾ।

Oil mafia will flourish with higher prices of oil and VAT
ਪੈਟਰੋਲੀਅਮ ਐਸ਼ਸੀਏਸ਼ਨ ਨੂੰ ਖਦਸ਼ਾ, ਤੇਲ ਤੇ ਡੀਜ਼ਲ 'ਤੇ ਵੈਟ ਵਧਣ ਨਾਲ ਤੇਲ ਮਾਫ਼ੀਆ ਨੂੰ ਮਿਲੇਗੀ ਹੋਰ ਹੱਲਾਸ਼ੇਰੀ

ਪੈਟਰੋਲ ਡੀਜ਼ਲ ਤੇ ਵਧੇ ਵੈਟ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਲੋਕ।

ਬਠਿੰਡਾ :ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਵਾਰ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਏ ਜਾਣ ਦੀਆਂ ਖਬਰਾਂ ਸੁਣੀਆਂ ਹਨ। ਇਸ ਕਾਰਨ ਜਿੱਥੇ ਆਮ ਲੋਕਾਂ ਵੱਲੋਂ ਇਸ ਨੂੰ ਜੇਬ ਉੱਤੇ ਡਾਕਾ ਦੱਸਿਆ ਜਾ ਰਿਹਾ ਹੈ, ਉਥੇ ਹੀ ਪੈਟਰੋਲ ਐਸੋਸੀਏਸ਼ਨ ਵੱਲੋਂ ਵੈਟ ਵਿੱਚ ਕੀਤੇ ਵਾਧੇ ਕਾਰਨ ਪੰਜਾਬ ਵਿੱਚ ਤੇਲ ਮਾਫੀਆ ਦੇ ਸਰਗਰਮੀ ਨਾਲ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਬਠਿੰਡਾ ਵਿੱਚ ਤੇਲ ਪਵਾਉਣ ਪਹੁੰਚੇ ਐਕਸੇ ਸ਼ਰਮਾ ਦਾ ਕਹਿਣਾ ਹੈ ਕਿ ਭਾਵੇਂ ਪੈਟਰੋਲ ਵਿੱਚ ਪੰਜਾਬ ਸਰਕਾਰ ਵੱਲੋਂ ਸਿਰਫ 1 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਰ ਇਸ ਇੱਕ ਰੁਪਏ ਨਾਲ ਲੋਕਾਂ ਦੀ ਆਮ ਜ਼ਿੰਦਗੀ ਉੱਪਰ ਬਹੁਤ ਵੱਡਾ ਪ੍ਰਭਾਵ ਪਵੇਗਾ। ਇਸ ਨਾਲ ਢੋਆ-ਢੁਆਈ ਦੇ ਰੇਟ ਵੱਧਣਗੇ ਅਤੇ ਉਸਦਾ ਨਾਂ ਕਮਾ ਕੇ ਖਾਣ ਵਾਲਿਆਂ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹਰ ਰੋਜ਼ ਤੇਲ ਦੀਆ ਕੀਮਤਾਂ ਕਾਰਨ ਪਹਿਲਾਂ ਹੀ ਮਹਿੰਗਾਈ ਸਿਖਰਾਂ ਉੱਤੇ ਪਹੁੰਚੀ ਹੋਈ ਹੈ।

ਲੋਕਾਂ ਦਾ ਬਜਟ ਹੋ ਰਿਹਾ ਖਰਾਬ :ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਰੇਟ ਘਟਾਏ ਗਏ ਸਨ ਪਰ ਮੌਜੂਦਾ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਵੈਟ ਵਧਾ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਦਾ ਬਜਟ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਤੇਲ ਤੇ ਵੈਟ ਵਸੂਲ ਕੀਤਾ ਜਾਂਦਾ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ ਵੈਟ ਵਿਚ ਕੀਤੇ ਵਾਧੇ ਨਾਲ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ।

ਇਸੇ ਤਰ੍ਹਾਂ ਕਿਸਾਨ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਦਿਨ ਰਾਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਹਿੰਗਾਈ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ। ਵੈਟ ਨਾਲ ਕਿਸਾਨਾਂ ਦੀ ਲਾਗਤ ਵਧੇਗੀ ਅਤੇ ਫਿਰ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ 35 ਪੈਸੇ ਪੈਟਰੋਲ ਦੀ ਕੀਮਤ ਸੀ ਜੋ ਅੱਜ ਵੱਧ ਕੇ ਸੌ ਰੁਪਏ ਦੇ ਕਰੀਬ ਚਲੀ ਗਈ ਹੈ। ਦੂਸਰੇ ਪਾਸੇ ਕਣਕ ਦੀ ਕੀਮਤ ਸਿਰਫ 9 ਗੁਣਾ ਵਧੀ ਹੈ।

ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬਾਂਸਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦੂਸਰੀ ਵਾਰ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਇਆ ਗਿਆ ਹੈ। ਇਸ ਵਾਧੇ ਨਾਲ ਪੰਜਾਬ ਵਿੱਚ ਤੇਲ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਕਿਉਂਕਿ ਪੰਜਾਬ ਨਾਲੋਂ ਹਰਿਆਣਾ ਹਿਮਾਚਲ ਅਤੇ ਚੰਡੀਗੜ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ।

ABOUT THE AUTHOR

...view details