ਪੰਜਾਬ

punjab

ਨਸ਼ਾ ਰੋਕੂ ਕਮੇਟੀ ਬਣਾ ਕੇ ਪਿੰਡ ਦੇ ਚਾਰੇ ਪਾਸੇ ਲਗਾ ਦਿੱਤੇ ਨਾਕੇ, ਹੁਣ ਇਸ ਪਿੰਡ 'ਚ ਨਹੀਂ ਆ ਸਕਦੇ ਨਸ਼ਾ ਤਸਕਰ

By

Published : May 22, 2023, 5:54 PM IST

ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਾਸੀਆਂ ਵੱਲੋਂ ਪਿੰਡ ਵਾਸੀਆਂ ਤੇ ਪਿੰਡ ਦੇ ਜੰਮਪਲ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨਥੇਹਾ ਦੇ ਦਿਸ਼ਾ ਨਿਰਦੇਸਾਂ ਅਤੇ ਪੰਜਾਬ ਸਰਕਾਰ ਦੀ ਐੱਸ.ਟੀ.ਐਫ. ਦੇ ਡੀ.ਆਈ.ਜੀ ਅਜੈ ਮਲੂਜਾ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਬਣਾ ਕੇ ਠੀਕਰੀ ਪਹਿਰੇ ਲਾਗਾਉਣੇ ਸ਼ੁਰੂ ਕੀਤੇ ਹਨ ।

ਪਿੰਡ ਵਾਸੀਆਂ ਨੇ ਪਹਿਰਾ ਲ‍ਾ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕੀਤਾ
ਪਿੰਡ ਵਾਸੀਆਂ ਨੇ ਪਹਿਰਾ ਲ‍ਾ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕੀਤਾ

ਪਿੰਡ ਵਾਸੀਆਂ ਨੇ ਪਹਿਰਾ ਲ‍ਾ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕੀਤਾ

ਬਠਿੰਡਾ:ਸਮਾਜ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਵੱਲੋਂ ਖਾਸ ਪਹਿਲ ਕੀਤੀ ਗਈ ਹੈ। ਲੋਕ ਠੀਕਰੀ ਪਹਿਰਾ ਲ‍ਾ ਕੇ ਨਸ਼ਾ ਤਸਕਰਾਂ ਨੂੰ ਆਪ ਫੜ ਪੁਲਿਸ ਨੂੰ ਫੜਾ ਕੇ ਨਵੀ ਮਿਸਾਲ ਕਾਇਮ ਕਰ ਰਹੇ ਹਨ । ਅਜਿਹਾ ਹੀ ਕਾਰਜ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਾਸੀਆਂ ਵੱਲੋਂ ਕੀਤਾ ਗਿਆ ਹੈ। ਪਿੰਡ ਵਾਸੀਆਂ ਪਿੰਡ ਦੇ ਜੰਮਪਲ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨਥੇਹਾ ਦੇ ਦਿਸ਼ਾ ਨਿਰਦੇਸਾਂ ਅਤੇ ਪੰਜਾਬ ਸਰਕਾਰ ਦੀ ਐੱਸ.ਟੀ.ਐਫ. ਦੇ ਡੀ.ਆਈ.ਜੀ ਅਜੈ ਮਲੂਜਾ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਬਣਾ ਕੇ ਠੀਕਰੀ ਪਹਿਰੇ ਲਾਗਾਉਣੇ ਸ਼ੁਰੂ ਕੀਤੇ ਹਨ ।

2 ਨਸ਼ਾ ਤਸਕਰ ਕਾਬੂ: ਨਸ਼ਾ ਰੋਕੂ ਕਮੇਟੀ ਵੱਲੋਂ ਦੋ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਪੁਲਿਸ ਨੇ ਦੋ ਨੌਜਵਾਨਾਂ 'ਤੇ 4 ਗ੍ਰਾਮ ਚਿੱਟੇ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਪਿੰਡ ਦੇ ਨਸ਼ਾ ਰੋਕੂ ਕਮੇਟੀ ਆਗੂ ਨੇ ਕਮੇਟੀ ਬਣਾਉਣ ਦੇ ਕਾਰਨ ਬਾਰੇ ਦੱਸਿਆ ਕਿ ਪਿੰਡ ਨਥੇਹਾ ਵਿੱਚ ਵੱਖ-ਵੱਖ ਰਸਤਿਆਂ 'ਤੇ ਰੋਜ ਨਾਕੇ ਲਾਏ ਜਾਂਦੇ ਹਨ। ਇਸ ਕਮੇਟੀ ਦੀ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ।

ਜਾਂਚ ਅਧਿਕਾਰੀ ਦਾ ਬਿਆਨ: ਇਸ ਸਬੰਧੀ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਪਿੰਡ ਨਥੇਹਾ ਦੀ ਨਸ਼ਾ ਰੋਕੂ ਕਮੇਟੀ ਆਗੂਆਂ ਨੇ ਹਰਿਆਣਾ ਵੱਲੋਂ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚਿੱਟਾ ਬਰਾਮਦ ਹੋਇਆ। ਜਿੰਨ੍ਹਾਂ ਨੂੰ ਨਸ਼ੇ ਸਮੇਤ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਥਿਤ ਆਰਪੀਆਂ ਦੀ ਪਛਾਣ ਵਿਸਨੂੰ ਸਿੰਘ, ਵਾਸੀ ਭਗਤਾ ਭਾਈਕਾ ਅਤੇ ਮਨਦੀਪ ਸਿੰਘ ਵਾਸੀ ਸਿਰੀਏਵਾਲਾ ਵੱਜਂੋ ਹੋਈ ਹੈ ਅਤੇ ਇੰਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।

ਕਮੇਟੀ ਦੇ ਕੰਮਾਂ ਦੀ ਸ਼ਲਾਘਾ: ਉਧਰ ਪੰਜਾਬ ਪੁਲਿਸ ਵਿੱਚ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਕਮੇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਮੇਟੀ ਦੀ ਪਿੱਠ ਥਾਪੜੀ ਹੈ ਅਤੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਜੋ ਨਸ਼ੇ ਨੂੰ ਖਤਮ ਕਰਨ ਲਈ ਵਧੀਆ ਕਾਰਜ ਕਰ ਰਹੀ ਹੈ ਉਹ ਵੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਚਾਹਲ ਨੇ ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਦੀ ਵਕਾਲਤ ਕੀਤੀ ਹੈ।

ABOUT THE AUTHOR

...view details