ਖੰਨਾ ਅਕਸਰ ਹੀ ਨੌਸਰਬਾਜ਼ ਠੱਗੀ ਮਾਰਨ ਦੇ ਨਵੇਂ ਤਰੀਕੇ ਲੱਭ ਲੈਂਦੇ ਹਨ ਅਤੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਠੱਗੀਆਂ ਮਾਰਦੇ ਹਨ। ਇੰਨ੍ਹੀਂ ਦਿਨੀਂ ਨਕਲੀ ਸੋਨੇ ਰਾਹੀਂ ਲੋਨ ਕੰਪਨੀਆਂ ਅਤੇ ਸੁਨਿਆਰਿਆਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਕਈ ਜ਼ਿਲ੍ਹਿਆਂ ਤੋਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿੱਥੇ ਨਕਲੀ ਸੋਨੇ ਨਾਲ ਠਗੀਆਂ ਮਾਰ ਰਹੇ ਹਨ। ਖੰਨਾ ਦੀ ਦੋਰਾਹਾ ਪੁਲਿਸ ਨੇ ਅਜਿਹੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 1 ਮੌਕੇ ਤੋਂ ਫ਼ਰਾਰ ਹੋ ਗਿਆ। ਇਨ੍ਹਾਂ ਕੋਲੋਂ ਨਕਲੀ ਸੋਨੇ ਦੇ ਕਰੀਬ ਸਾਢੇ 11 ਤੋਲੇ ਵਜਨੀ ਗਹਿਣੇ ਬਰਾਮਦ ਹੋਏ ਅਤੇ ਇਨ੍ਹਾਂ ਉਪਰ 22 ਕੈਰੇਟ ਦੀ ਮੋਹਰ ਵੀ ਲੱਗੀ ਹੋਇਆ ਹੈ। ਇੰਝ ਪਹੁੰਚੇ ਠੱਗੀ ਮਾਰਨ ਦੋਰਾਹਾ ਵਿਖੇ ਮੁਥੂਟ ਫਾਇਨਾਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਰੋਹਿਤ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਵਿਅਕਤੀ ਗੋਲਡ ਲੋਨ ਲਈ ਬ੍ਰਾਂਚ ਵਿੱਚ ਆਏ। ਦੂਰ ਦੇ ਹੋਣ ਕਰਕੇ ਇਨ੍ਹਾਂ ਉਪਰ ਪਹਿਲਾਂ ਹੀ ਸ਼ੱਕ ਹੋ ਰਿਹਾ ਸੀ। ਇਨ੍ਹਾਂ ਨੇ ਗੋਲਡ ਲੋਨ ਲਈ ਕਰੀਬ ਸਾਢੇ 11 ਤੋਲੇ ਵਜ਼ਨੀ ਗਹਿਣੇ ਦਿੱਤੇ ਜਿਨ੍ਹਾਂ ਦੀ ਕੀਮਤ ਕਰੀਬ ਸਾਢੇ 6 ਲੱਖ ਪਾਈ ਗਈ। ਰੋਹਿਤ ਕੌਸ਼ਲ ਨੇ ਦੱਸਿਆ ਕਿ ਦੱਸਿਆ ਕਿ ਇਹ ਮੁਲਜ਼ਮ ਪਹਿਲੀ ਵਾਰ ਬੈਂਕ ਵਿੱਚ ਆਏ ਸੀ ਇਨ੍ਹਾਂ ਉੱਤੇ ਪਹਿਲਾਂ ਹੀ ਸ਼ੱਕ ਹੋ ਗਿਆ। ਇਕ ਕਾਰਨ ਸੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਸੀ ਜੋ ਕਿ ਨਕਲੀ ਪਾਇਆ ਗਿਆ। ਫਿਰ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਮੌਕੇ ਉੱਤੇ ਬੁਲਾਇਆ। FIPIC ਵਿੱਚ ਬੋਲੇ PM ਮੋਦੀ ਭਾਰਤ ਨੂੰ ਤੁਹਾਡੇ ਵਿਕਾਸ ਦਾ ਭਾਈਵਾਲ ਹੋਣ ਤੇ ਮਾਣ ਹੈ Wrestler Protest ਨਾਰਕੋ ਟੈਸਟ ਲਈ ਤਿਆਰ ਹੋਏ ਬ੍ਰਿਜਭੂਸ਼ਣ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਅੱਗੇ ਰੱਖੀ ਇਹ ਸ਼ਰਤWrestler Protest ਇੱਕ ਮਹੀਨੇ ਤੋਂ ਜੰਤਰਮੰਤਰ ਤੇ ਡਟੇ ਪਹਿਲਵਾਨ ਜਾਣੋ ਹੁਣ ਤੱਕ ਕੀਕੀ ਹੋਇਆ ਫਾਇਨਾਂਸ ਕੰਪਨੀ ਦੇ ਵਿਜੀਲੈਂਸ ਵਿੰਗ ਅਧਿਕਾਰੀ ਨੇ ਕਿਹਾ ਕਿ ਨਕਲੀ ਸੋਨਾ ਲੈਕੇ ਆਉਣ ਦੀ ਸੂਚਨਾ ਮਿਲਣ ਮਗਰੋਂ ਉਹ ਖੁਦ ਵੀ ਦੋਰਾਹਾ ਬ੍ਰਾਂਚ ਵਿੱਚ ਪਹੁੰਚੇ। ਉਨ੍ਹਾਂ ਦੇ ਬ੍ਰਾਂਚ ਮੈਨੇਜਰ ਨੇ ਦੋ ਵਿਅਕਤੀਆਂ ਨੂੰ ਫੜ੍ਹਿਆ ਹੋਇਆ ਸੀ ਅਤੇ ਤੀਜਾ ਫ਼ਰਾਰ ਹੋ ਗਿਆ ਸੀ। ਇਸ ਸੰਬੰਧੀ ਪੁਲਿਸ ਕੋਲ ਕੇਸ ਦਰਜ ਕਰਵਾ ਦਿੱਤਾ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਜਾਰੀ ਇਸ ਸਬੰਧੀ ਦੋਰਾਹਾ ਥਾਣਾ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਥੂਟ ਕੰਪਨੀ ਤੋਂ ਨਕਲੀ ਸੋਨੇ ਦੀ ਸੂਚਨਾ ਮਿਲਣ ਮਗਰੋਂ ਏਐਸਆਈ ਨੂੰ ਮੌਕੇ ਤੇ ਭੇਜਿਆ ਗਿਆ। ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤੀਜਾ ਵਰਨਾ ਕਾਰ ਚ ਫ਼ਰਾਰ ਹੋ ਗਿਆ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕਲੀ ਸੋਨੇ ਦੇ ਗਹਿਣੇ ਕਬਜ਼ੇ ਚ ਲਏ ਗਏ ਹਨ ਅਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।