ਪੰਜਾਬ

punjab

ਅਕਾਲੀ ਆਗੂ ਨੇ ਫਾਇਰ ਕਰਨ ਦੀ ਵੀਡੀਓ ਕੀਤੀ ਸੋਸ਼ਲ ਮੀਡੀਆ ਉੱਤੇ ਸ਼ੇਅਰ, ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ

By

Published : Dec 5, 2022, 9:02 PM IST

ਗੰਨ ਕਲਚਰ ਦੀ ਪ੍ਰਦਰਸ਼ਨੀ (Exhibition of gun culture) ਨੂੰ ਲੈਕੇ ਪੰਜਾਬ ਸਰਕਾਰ ਦੀਆਂ ਤਮਾਮ ਹਦਾਇਤਾਂ ਵਿਚਕਾਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਫਾਇਰਿੰਗ ਦਾ ਵੀਡੀਓ ਅਪਲੋਡ (Video upload of firing) ਕੀਤਾ ਹੈ । ਇਸ ਸ਼ਖ਼ਸ ਨੇ ਗੰਨ ਨਾਲ਼ ਫਾਇਰ ਕਰਨ ਤੋਂ ਬਾਅਦ ਆਪਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਜਾ ਰਿਹਾ ਹੈ।

The person of Barnala shared the video of firing on his social media account
ਅਕਾਲੀ ਆਗੂ ਨੇ ਫਾਇਰ ਕਰਨ ਦੀ ਵੀਡੀਓ ਕੀਤੀ ਸੋਸ਼ਲ ਮੀਡੀਆ ਉੱਤੇ ਸ਼ੇਅਰ, ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ

ਬਰਨਾਲਾ: ਪੰਜਾਬ ਸਰਕਾਰ ਵਲੋਂ ਗੰਨ ਕਲਚਰ(Exhibition of gun culture) ਨੂੰ ਰੋਕਣ ਲਈ ਸਖਤੀ ਵਰਤੀ ਜਾ ਰਹੀ ਹੈ। ਜਿਸ ਤਹਿਤ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਉਪਰ ਹਥਿਆਰਾਂ ਨਾਲ ਤਸਵੀਰਾਂ ਅਤੇ ਵੀਡੀਓ ਅਪਲੋਡ ਕਰਨ ਉੱਤੇ ਸਖਤ ਪਾਬੰਦੀ ਲਗਾਈ ਹੈ। ਇਸ ਤਰ੍ਹਾਂ ਦੀਆਂ ਵੀਡੀਓਜ਼ ਅਤੇ ਫ਼ੋਟੋ ਸ਼ੇਅਰ ਕਰਨ ਵਾਲਿਆਂ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਥੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਅਕਾਲੀ ਆਗੂ ਵਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਹਥਿਆਰ ਚਲਾਉਂਦੇ ਦੀ ਵੀਡੀਓ ਸ਼ੇਅਰ (Video upload of firing) ਕੀਤੀ ਹੈ।

ਅਕਾਲੀ ਆਗੂ ਨੇ ਫਾਇਰ ਕਰਨ ਦੀ ਵੀਡੀਓ ਕੀਤੀ ਸੋਸ਼ਲ ਮੀਡੀਆ ਉੱਤੇ ਸ਼ੇਅਰ, ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ

ਪੋਸਟ ਰਾਹੀਂ ਦੱਸੀ ਸਚਾਈ:ਬਰਨਾਲਾ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ (Akali leader Davinder Singh Bihla) ਵਲੋਂ ਆਪਣੇ ਫੇਸਬੁੱਕ ਖਾਤੇ ਅਤੇ ਪੇਜ ਉਪਰ ਹਥਿਆਰ ਚਲਾਉਂਦੇ ਹੋਏ ਵੀਡੀਓ ਸੋਸ਼ਲ ਮੀਡੀਆ ਉਪਰ ਅੱਪਲੋਡ ਕੀਤੀ ਗਈ ਹੈ। ਦਵਿੰਦਰ ਬੀਹਲਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਪੋਸਟ ਨਾਲ ਕੁੱਝ ਸ਼ਬਦ ਵੀ ਲਿਖੇ ਹਨ। ਉਹਨਾਂ ਆਪਣੀ ਪੋਸਟ ਉਪਰ ਲਿਖਿਆ ਕਿ "ਲਾਇਸੰਸਸ਼ੁਦਾ ਹਥਿਆਰ ਜਨਤਾ ਲਈ ਕਦੇ ਵੀ (Licensed firearms not dangerous to the public) ਖਤਰਨਾਕ ਨਹੀਂ ਹੁੰਦੇ। ਜੋ ਗੈਰ-ਲਾਇਸੈਂਸੀ ਹਥਿਆਰ ਜਾਂ ਕੱਟੇ ਪੰਜਾਬ ਵਿੱਚ ਦਾਖਲ ਹੁੰਦੇ ਹਨ, ਪੰਜਾਬ ਸਰਕਾਰ ਦੀ ਮੁੱਖ ਚਿੰਤਾ ਉਸ ਲਈ ਹੋਣੀ ਚਾਹੀਦੀ ਹੈ।"

ਅਕਾਲੀ ਆਗੂ ਨੇ ਫਾਇਰ ਕਰਨ ਦੀ ਵੀਡੀਓ ਕੀਤੀ ਸੋਸ਼ਲ ਮੀਡੀਆ ਉੱਤੇ ਸ਼ੇਅਰ, ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ

ਵਿਦੇਸ਼ ਵਿੱਚ ਸਥਿਤ: ਜ਼ਿਕਰਯੋਗ ਹੈ ਕਿ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਇਸ ਵੇਲੇ ਅਮਰੀਕਾ ਵਿੱਚ ਹਨ (Davinder Singh Bihla is currently in America) ਅਤੇ ਇਹ ਵੀਡੀਓ ਉਹਨਾਂ ਅਮਰੀਕਾ ਤੋਂ ਹੀ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ ਗਈ ਹੈ। ਉਹਨਾਂ ਦੀ ਇਸ ਪੋਸਟ ਥੱਲੇ ਆਮ ਲੋਕਾਂ ਵਲੋਂ ਸਹੀ ਠਹਿਰਾਉਣ ਦੇ ਕਮੈਂਟਸ ਵੀ ਕੀਤੇ ਜਾ ਰਹੇ ਹਨ।

ਅਕਾਲੀ ਆਗੂ ਨੇ ਫਾਇਰ ਕਰਨ ਦੀ ਵੀਡੀਓ ਕੀਤੀ ਸੋਸ਼ਲ ਮੀਡੀਆ ਉੱਤੇ ਸ਼ੇਅਰ, ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ

ਇਹ ਵੀ ਪੜ੍ਹੋ:ਭਾਰਤ ਜੋੜੋ ਯਾਤਰਾ ਜਨਵਰੀ ਦੇ ਪਹਿਲੇ ਹਫ਼ਤੇ ਆਵੇਗੀ ਪੰਜਾਬ: ਰਾਜਾ ਵੜਿੰਗ

ABOUT THE AUTHOR

...view details