ਪੰਜਾਬ

punjab

ਲੰਬੇ ਸਾਲਾਂ ਤੋਂ ਅਟਕਿਆ ਸੀਵਰੇਜ ਸਮੱਸਿਆ ਦਾ ਕੰਮ ਹੋਇਆ ਸ਼ੁਰੂ, ਵਾਸੀਆਂ ਨੇ ਪ੍ਰਗਟਾਈ ਖੁਸ਼ੀ

By

Published : Aug 21, 2023, 7:32 PM IST

ਬਰਨਾਲਾ ਦੇ ਸੰਘੇੜਾ ਦੀ ਬਾਜ਼ੀਗਰ ਬਸਤੀ ਵਿੱਚ ਲੰਬੇ ਸਾਲਾਂ ਬਾਅਦ ਸੀਵਰੇਜ ਸਮੱਸਿਆ ਦਾ ਹੱਲ ਹੋ ਗਿਆ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਸ਼ਰਮਾ ਵਲੋਂ 25 ਦੀ ਲਾਗਤ ਨਾਲ ਸੀਵਰੇਜ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਪੁੱਜੇ।

Renovation on Sewage System, Barnala
Renovation on Sewage System

ਲੰਬੇ ਸਾਲਾਂ ਤੋਂ ਅਟਕਿਆ ਸੀਵਰੇਜ ਸਮੱਸਿਆ ਦਾ ਕੰਮ ਹੋਇਆ ਸ਼ੁਰੂ

ਬਰਨਾਲਾ:ਸੰਘੇੜਾ ਦੀ ਬਾਜ਼ੀਗਰ ਬਸਤੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਵੱਡੀ ਸਮੱਸਿਆ ਸੀ। ਬਸਤੀ ਵਾਸੀਆਂ ਦੀ ਇਸ ਸਮੱਸਿਆ ਦਾ ਪਿਛਲੀਆਂ ਸਰਕਾਰਾਂ ਵਲੋਂ ਕੋਈ ਹੱਲ ਨਹੀਂ ਕੀਤਾ ਗਿਆ। ਪਰ, ਅੱਜ ਸਥਾਨਿਕ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾ ਕੇ ਸੀਵਰੇਜ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਸ਼ਰਮਾ ਵਲੋਂ 25 ਦੀ ਲਾਗਤ ਨਾਲ ਸੀਵਰੇਜ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਪੁੱਜੇ। ਉੱਥੇ ਬਸਤੀ ਵਾਸੀਆਂ ਨੇ ਸੀਵਰੇਜ ਸਮੱਸਿਆ ਦਾ ਹੱਲ ਕਰਵਾਏ ਜਾਣ ਤੇ ਮੰਤਰੀ ਮੀਤ ਹੇਅਰ ਤੇ ਸਰਕਾਰ ਦਾ ਧੰਨਵਾਦ ਵੀ ਕੀਤਾ।

ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਕੋਈ ਹੱਲ : ਇਸ ਮੌਕੇ ਸੰਘੇੜਾ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਸਾਡੀ ਸੀਵਰੇਜ ਸਮੱਸਿਆ ਦਾ ਕਦੇ ਹੱਲ ਹੀ ਨਹੀਂ ਕੀਤਾ। ਪਿਛਲੀ ਸਰਕਾਰ ਨੇ ਇਸ ਜਗ੍ਹਾ ਸੀਵਰੇਜ ਤਾਂ ਪਾਇਆ ਅਤੇ ਇੰਟਰਲਾਕ ਟਾਈਲਾਂ ਪੁੱਟ ਕੇ ਲੈ ਗਏ। ਸੀਵਰੇਜ ਅਤੇ ਇੰਟਰਲਾਕ ਦਾ ਕੰਮ ਵਿੱਚ ਵਿਚਾਲੇ ਲਟਕ ਰਿਹਾ ਸੀ। ਇਸ ਉਪਰੰਤ ਚੋਣਾਂ ਆ ਗਈਆਂ ਅਤੇ ਸਾਡੀ ਸਮੱਸਿਆ ਜਿਉਂ ਦੀ ਤਿਉਂ ਰਹਿ ਗਈ। ਡੇਢ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਤੱਕ ਇਸ ਸਮੱਸਿਆ ਨਾਲ ਜੂਝਦੇ ਆ ਰਹੇ ਹਾਂ।

ਇੰਟਰਲਾਕ ਟਾਈਲਾਂ ਲਗਾਉਣ ਦਾ ਕਾਰਜ ਸ਼ੁਰੂ : ਇਸ ਸਮੱਸਿਆ ਦੇ ਹੱਲ ਲਈ ਅਸੀਂ ਸਾਡੇ ਸਥਾਨਿਕ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ ਇਸ ਦੇ ਹੱਲ ਲਈ ਅਪੀਲ ਕੀਤੀ। ਜਿਸ ਤੋਂ ਬਾਅਦ ਹੁਣ ਮੰਤਰੀ ਮੀਤ ਹੇਅਰ ਵਲੋਂ ਗ੍ਰਾਂਟ ਦੇ ਕੇ ਸਾਡੀ ਇਸ ਸਮੱਸਿਆ ਦੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਪਾਏ ਗਏ ਸੀਵਰੇਜ ਦਾ ਕਨੈਕਸ਼ਨ ਜੋੜ ਕੇ ਇਸਦਾ ਹੱਲ ਕਰਨ ਤੋਂ ਇਲਾਵਾ ਇੰਟਰਲਾਕ ਟਾਈਲਾਂ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ। ਇਸ ਲਈ ਅਸੀਂ ਮੰਤਰੀ ਮੀਤ ਹੇਅਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਸਾਡੀ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਹੈ।

ਉਥੇ ਇਸ ਮੌਕੇ ਮੰਤਰੀ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਸੰਘੇੜਾ ਦੇ ਬਾਜੀਗਰ ਭਾਈਚਾਰੇ ਦੇ ਮੁਹੱਲੇ ਵਿੱਚ ਪਹੁੰਚੇ ਹਾਂ, ਜਿੱਥੋਂ ਦੀ ਸੀਵਰੇਜ ਦੀ ਵੱਡੀ ਸਮੱਸਿਆ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ 2022 ਦੀਆਂ ਚੋਣਾ ਤੋਂ ਪਹਿਲਾਂ ਇਸ ਬਾਜੀਗਰ ਬਸਤੀ ਦੇ ਲੋਕਾਂ ਨੂੰ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤੇ ਬਿਨ੍ਹਾਂ ਸਿਰਫ਼ ਪਾਈਪਾਂ ਸੁਟਵਾ ਦਿੱਤਾ ਅਤੇ ਇੲ ਪ੍ਰਚਾਰ ਕੀਤਾ ਗਿਆ ਕਿ ਬਸਤੀ ਵਿੱਚ ਸੀਵਰੇਜ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦਕਿ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਅੱਗੇ ਕੋਈ ਕਨੈਕਸ਼ਨ ਨਹੀਂ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੰਤਰੀ ਮੀਤ ਹੇਅਰ ਦੇ ਧਿਆਨ ਵਿੱਚ ਆਇਆ ਤਾਂ ਮੰਤਰੀ ਸਾਬ ਵਲੋਂ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਜਿਸ ਨਾਲ ਬਾਜੀਗਰ ਬਸਤੀ ਤੋਂ ਲੈ ਕੇ ਬਾਹਰ ਮੇਨ ਸੀਵਰੇਜ ਨਾਲ ਕਨੈਕਸ਼ਨ ਜੋੜਿਆ ਗਿਆ ਹੈ, ਜਿਸ ਨਾਲ ਸੀਵਰੇਜ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਤੋਂ ਇਲਾਵਾ ਇਸ ਬਸਤੀ ਵਿੱਚ ਇੰਟਰਲਾਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ABOUT THE AUTHOR

...view details