ਪੰਜਾਬ

punjab

Producer Dxx ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ

By

Published : Sep 6, 2021, 5:30 PM IST

Updated : Aug 10, 2022, 11:32 AM IST

ਪ੍ਰੋਡਿਊਸਰ (producer) ਡੀਐਕਸਐਕਸ (DXX) ਦੀ ਬੀਤੀ ਦਿਨੀਂ ਕੁੱਟਮਾਰ ਕਰਨ ਵਾਲੇ ਨਿਹੰਗਾਂ ‘ਤੇ ਧਨੌਲਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ।

ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ
ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ

ਬਰਨਾਲਾ:ਪ੍ਰੋਡਿਊਸਰ ਡੀਐਕਸਐਕਸ (Producer Dxx) ਦੀ ਬੀਤੀ ਦਿਨੀਂ ਨਿਹੰਗਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਉਧਰ ਪ੍ਰੋਡਿਊਸਰ ਡੀਐਕਸਐਕਸ (Producer Dxx) ਦੇ ਪਿੰਡ ਵਿੱਚ ਅੱਜ ਇੱਕ ਵੱਡਾ ਇੱਕਠ ਕੀਤਾ ਗਿਆ, ਜਿਸ ਤੋਂ ਬਾਅਦ ਸਾਰਾ ਪਿੰਡ ਥਾਣੇ ਪਹੁੰਚਿਆ, ਜਿੱਥੇ ਉਨ੍ਹਾਂ ਨੇ ਨਿਹੰਗਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉੱਥੇ ਹੀ ਨਿਹੰਗਾਂ ਦੀ ਹਿਮਾਇਤ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।


ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਪ੍ਰੋਡਿਊਸਰ ਉਰਫ ਹਰਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਵੱਲੋਂ ਉਸ ਤੋਂ ਕੁੱਝ ਸਮਾਂ ਪਹਿਲਾਂ ਪੈਸੇ ਮੰਗੇ ਸਨ। ਉਸ ਦੇਣ ਤੋਂ ਨਿਹੰਗਾ ਨੂੰ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਇਨ੍ਹਾਂ ਨਿਹੰਗਾਂ ਵੱਲੋਂ ਉਸ ਦੇ ਪਿੰਡ ਪਹੁੰਚ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਪੀੜਤ ਹਰਿੰਦਰ ਸਿੰਘ ਨੇ ਦੱਸਿਆ, ਕਿ ਇਹ ਨਿਹੰਗ ਪਹਿਲਾਂ ਵੀ ਉਸ ਤੋਂ 90 ਹਜ਼ਾਰ ਰੁਪਏ ਲੈ ਚੁੱਕੇ ਹਨ। ਤੇ ਹੁਣ ਦੁਬਾਰਾ ਤੋਂ ਪੈਸਿਆ ਦੀ ਮੰਗ ਕਰ ਰਹੇ ਸਨ।


ਉਧਰ ਹਰਿੰਦਰ ਸਿੰਘ ਦਾ ਪਿੰਡ ਉਸ ਦੇ ਹੱਕ ਵਿੱਚ ਉਤਰ ਆਇਆ ਹੈ। ਪਿੰਡ ਦੇ ਸਰਪੰਚ ਨੇ ਕਿਹਾ, ਕਿ ਨਿਹੰਗਾਂ ਦੀ ਇਹ ਹਰਕਤ ਬਿਲਕੁਲ ਬਰਦਾਸ਼ ਕਰਨ ਯੋਗ ਨਹੀਂ ਹੈ। ਉਨ੍ਹਾਂ ਨੇ ਹਰਿੰਦਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਨੂੰ ਨਿਹੰਗਾਂ ਦੇ ਰੂਪ ਵਿੱਚ ਗੁੰਡੇ ਕਿਹਾ।

ਇਸ ਮਾਮਲੇ ਸੰਬੰਧੀ ਡੀ.ਐੱਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦੇ ਕਿਹਾ, ਕਿ ਸਾਰੀ ਘਟਨਾ ਨੂੰ ਲੈਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨਿਹੰਗਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Producer DXX ਦਾ ਨਿਹੰਗ ਸਿੰਘਾਂ ਨੇ ਚਾੜ੍ਹਿਆ ਕੁਟਾਪਾ !

Last Updated : Aug 10, 2022, 11:32 AM IST

ABOUT THE AUTHOR

...view details